70.83 F
New York, US
April 24, 2025
PreetNama
ਫਿਲਮ-ਸੰਸਾਰ/Filmy

ਆਲੀਆ ਭੱਟ ਨੇ ਕਰਵਾਇਆ ਬਹੁਤ ਹੀ ਖੂਬਸੂਰਤ ਫੋਟੋਸ਼ੂਟ,ਵਾਇਰਲ ਹੋਈਆਂ ਤਸਵੀਰਾਂ

Beautiful photo shoot by Alia : ਮੁੰਬਈ ਦੀ ਬਾਲੀਵੁੱਡ ਅਦਾਕਾਰ ਆਲੀਆ ਭੱਟ ਨੂੰ ਜ਼ਿਆਦਾਤਰ ਪਿਆਰੀ ਅਤੇ ਖੂਬਸੂਰਤ ਕਹਿੰਦੇ ਸੁਣਿਆ ਜਾਂਦਾ ਹੈ, ਪਰ ਹੁਣ ਆਲੀਆ ਭੱਟ ਆਪਣੇ ਇਮੇਜ ਮੇਕਓਵਰ ‘ਤੇ ਧਿਆਨ ਦੇ ਰਹੀ ਹੈ। ਹਾਲ ਹੀ ਵਿੱਚ ਆਲੀਆ ਦਾ ਵੋਗ ਇੰਡੀਆ ਨਾਲ ਕਾਫੀ ਹੌਟ ਫੋਟੋਸ਼ੂਟ ਹੋਇਆ ਹੈ। ਆਲੀਆ ਭੱਟ ਪਾਣੀ ਦੇ ਵਿੱਚ ਬਣੀ ਜ਼ਲਪਰੀ ਬਹੁਤ ਹੀ ਸੁੰਦਰ ਲੱਗ ਰਹੀ ਹੈ।ਉਨ੍ਹਾਂ ਦੇ ਇਸ ਅੰਦਾਜ਼ ਨੂੰ ਵੇਖ ਕੇ ਫੈਨਸ ਵੀ ਹੈਰਾਨ ਹਨ ਅਤੇ ਆਲੀਆ ਦੇ ਇਨ੍ਹਾਂ ਫੋਟੋਸ਼ੂਟਸ ਨੂੰ ਦੇਖ਼ ਕੇ ਫੈਨਸਜ਼ ਚੌਕ ਗਏ ਹਨ।

ਦੂਜੇ ਪਾਸੇ, ੳਹਨਾਂ ਸਾਲ 2019 ਦੇ ਵੋਗ ਵੂਮੈਨ ਆਫ਼ ਦੀ ਈਅਰ ਵਿੱਚ ਉਨਾਂ ਨੂੰ ਬੈਸਟ ਅਵਾਰਡਜ਼ ਪਰਫਾਰਮਰ ਆਫ਼ ਦਾ ਈਅਰ ਦਾ ਅਵਾਰਡ ਵੀ ਮਿਲਿਆ ਚੁੱਕਿਆ ਹੈ। ਜ਼ੋਇਆ ਅਖਤਰ ਦੀ ਇਸ ਫਿਲਮ ਵਿਚ ਉਹ ਸਫੀਨਾ ਦੇ ਕਿਰਦਾਰ ਵਿਚ ਨਜ਼ਰ ਆਈ ਸੀ, ਜੋ ਮੁਰਾਦ, ਰਣਵੀਰ ਸਿੰਘ ਦੀ ਪ੍ਰੇਮਿਕਾ ਸੀ। ਜਦੋਂ ਕਿ ਕੁਝ ਲੋਕਾਂ ਦੁਆਰਾ ਉਸਦੇ ਕਿਰਦਾਰ ਦੀ ਪ੍ਰਸ਼ੰਸਾ ਕੀਤੀ ਗਈ ਸੀ, ਬਾਕੀ ਲੋਕਾਂ ਨੇ ਇਸਦੀ ਬਹੁਤ ਆਲੋਚਨਾ ਕੀਤੀ। ਫ਼ਿਲਮਾ ਦੀ ਗੱਲ ਕਰੀਏ ਤਾਂ ਆਲੀਆ ਫਿਲਹਾਲ ਮਹੇਸ਼ ਭੱਟ ਦੀ ਰੋਡ 2, ਕਰਨ ਜੌਹਰ ਦੀ ਤਖ਼ਤ ਅਤੇ ਸੰਜੇ ਲੀਲਾ ਭੰਸਾਲੀ ਦੀ ਗੰਗੂਬਾਈ ਕਠਿਆਵਾੜੀ ਵਿੱਚ ਰੁੱਝੀ ਹੋਈ ਹੈ।

ਆਲੀਆ ਭੱਟ ਉਨ੍ਹਾਂ ਬਾਲੀਵੁੱਡ ਅਭਿਨੇਤਰੀਆਂ ਵਿਚੋਂ ਇੱਕ ਹੈ ਜਿਨ੍ਹਾਂ ਨੇ ਇੰਨੀ ਛੋਟੀ ਉਮਰ ਵਿਚ ਇੰਨਾ ਉੱਚਾ ਸਥਾਨ ਹਾਸਲ ਕੀਤਾ ਹੈ। ਸਾਲ 2012 ਵਿੱਚ ਸਟੂਡੈਂਟ ਆਫ ਦਾ ਯੀਅਰ ਨਾਲ ਬਾਲੀਵੁੱਡ ਇੰਡਸਟਰੀ ਚ ਕਦਮ ਰੱਖਣ ਵਾਲੀ ਆਲੀਆ ਨੇ ਜਿੰਨੀਆ ਵੀ ਫਿਲਮਾਂ ਵਿੱਚ ਕੰਮ ਕੀਤਾ, ਉਹ ਸਾਰੀਆ ਫ਼ਿਲਮਾ ਸੁੱਪਰਹਿੱਟ ਰਹੀਆ। ਤੁਹਾਨੂੰ ਦੱਸ ਦੇਈਏ ਕਿ ਜਦੋਂ ਆਲੀਆ 6 ਸਾਲਾਂ ਦੀ ਸੀ, ਉਸਨੇ ਸੰਘਰਸ਼ (1999) ਵਿੱਚ ਪ੍ਰੀਤੀ ਜ਼ਿੰਟਾ ਦਾ ਬਚਪਨ ਦਾ ਰੋਲ ਅਦਾ ਕੀਤਾ ਸੀ। ਸਟਾਰਕਿੱਡ ਹੋਣ ਦੇ ਬਾਵਜੂਦ, ਆਲੀਆ ਦੇ ਨਾਲ ਲਗਭਗ 400 ਲੜਕੀਆਂ ਦੇ ਨਾਲ ਸਟੂਡੈਂਟ ਆਫ ਦਿ ਈਅਰ ਫਿਲਮ ਲਈ ਆਡੀਸ਼ਨ ਦਿੱਤਾ ਸੀ।

Related posts

ਰੈੱਡ ਕਾਰਪਿਟ ‘ਤੇ ਹੁਮਾ ਕੁਰੈਸ਼ੀ ਦੀ ਖੂਬਸੂਰਤੀ, ਵੇਖੋ ਤਸਵੀਰਾਂ

On Punjab

Pakistani Actress Mahira Khan ਨੂੰ ਮਿਲੇ ਭਾਰਤੀ ਵੈਬ ਸੀਰੀਜ਼ ਦੇ ਕਈ ਆਫਰਜ਼, ਇਸ ਡਰ ਕਾਰਨ ਐਕਟਰੈੱਸ ਨੂੰ ਕਰਨਾ ਪਿਆ ਮਨ੍ਹਾ

On Punjab

Sanjay Dutt ਦੀ ਪਤਨੀ ਦੀ ਇਹ ਤਸਵੀਰ ਸ਼ੇਅਰ ਕਰਦੇ ਹੀ ਹੋਈ ਵਾਇਰਲ, ਆਫ ਸ਼ੋਲਡਰ ਵਨ ਪੀਸ ਡਰੈੱਸ ‘ਚ ਇੰਟਰਨੈੱਟ ‘ਤੇ ਢਾਹਿਆ ਕਹਿਰ

On Punjab