ਮਾਲਵਾ ਖਿੱਤੇ ‘ਚ ਆਲੂ ਉਤਪਾਦਕਾਂ ‘ਤੇ ਸੰਕਟ ਦੀ ਘੜੀ ਗੁਜ਼ਰ ਰਹੀ ਹੈ। ਬਿਜਲੀ ਪੂਰੀ ਨਾ ਆਉਣ ਕਾਰਨ ਆਲੂ ਦੀ ਫ਼ਸਲ ਪਾਣੀ ਤੋਂ ਵਾਂਝੀ ਰਹਿਣ ਕਾਰਨ ਕਿਸਾਨਾਂ ਦੇ ਚਿਹਰੇ ਮੁਰਜਾਏ ਨਜਰ ਆ ਰਹੇ ਹਨ।
ਪੰਜਾਬੀ ਜਾਗਰਣ ਨੂੰ ਆਲੂ ਕਾਸ਼ਤਕਾਰ ਕਿਸਾਨ ਕਰਨੈਲ ਸਿੰਘ, ਗੁਰਜੰਟ ਸਿੰਘ, ਕਮਲਜੀਤ ਸਿੰਘ ਤੇ ਗੁਰਜੰਟ ਵਿੱਕੀ ਬੱਧਨੀ ਨੇ ਦੱਸਿਆ ਕਿ ਖੇਤਰੀ ਬਿਜਲੀ ਪੂਰੀ ਨਹੀਂ ਆ ਰਹੀ ਜਿਸ ਨਾਲ ਆਲੂਆਂ ਦੀ ਫ਼ਸਲ ਪਾਣੀ ਖੁਣੋ ਵਾਂਝੀ ਰਹਿਣ ਕਾਰਨ ਬਹੁਤ ਜ਼ਿਆਦਾ ਨਦੀਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਵਿਭਾਗ ਸਮੇਂ ਨਾਲ ਲਾਈਟ ਪੂਰੀ ਦਿੰਦਾ ਹੈ ਤਾਂ ਕਿਸਾਨ ਦੂਹਰੀ ਮਾਰ ਹੇਠ ਨਹੀਂ ਆਉਂਦੇ।