ਪੰਜਾਬ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਭਿੱਖੀ ਵੱਲੋਂ ਇੱਕ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਅੱਜ ਆਲ ਇੰਡੀਆ ਤਾਲਮੇਲ ਕਿਸਾਨ ਸੰਘਰਸ਼ ਕਮੇਟੀ ਵਿੱਚ ਸ਼ਾਮਲ ਪੰਜਾਬ ਦੀਆਂ ਦਸ ਜਥੇਬੰਦੀਆਂ ਦੀ ਮੀਟਿੰਗ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿੱਚ ਡਾਕਟਰ ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਹੋਈ ਜ਼ਿਸ ਵਿੱਚ ਕ੍ਰਾਂਤੀਕਾਰੀ ਕਿਸਾਨ ਪੰਜਾਬ ਦੇ ਸੂਬਾ ਆਗੂ ਡਾ ਦਰਸ਼ਨਪਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਜਗਮੋਹਨ ਸਿੰਘ ਉੱਪਲ ਪੰਜਾਬ ਕਿਸਾਨੀ ਯੂਨੀਅਨ ਦੇ ਪਰਧਾਨ ਰੁਲਦੂ ਸਿੰਘ ਮਾਨਸਾ ਕਿਰਤੀ ਕਿਸਾਨ ਯੂਨੀਅਨ ਦੇ ਪੰਜਾਬ ਪਰਧਾਨ ਨਿਰਭੈ ਸਿੰਘ ਢੁੱਡੀਕੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਭੁਪਿੰਦਰ ਸਿੰਘ ਜੈ ਕਿਸਾਨ ਅੰਦੋਲਨ ਦੇ ਗੁਰਬਖਸ਼ ਸਿੰਘ ਬਰਨਾਲਾ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਚਮਕੌਰ ਸਿੰਘ ਬਲਦੇਵ ਸਿੰਘ ਨਿਹਾਲਗੜ੍ਹ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਤੇ ਸੁਖਦੇਵ ਸਿੰਘ ਮੰਡ ਸਾਮਲ ਹੋਏ ਮੀਟਿੰਗ ਵਿੱਚ ਵਿਚਾਰ ਚਰਚਾ ਤੋਂ ਬਾਅਦ ਕੁੱਲ ਹਿੰਦ ਤਾਲਮੇਲ ਕਿਸਾਨ ਸੰਘਰਸ਼ ਕਮੇਟੀ ਨੇ ਭਾਰਤ ਅਤੇ ਪੰਜਾਬ ਸਰਕਾਰ ਨੂੰ ਤਾੜਨਾ ਕੀਤੀ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਸਾਮਰਾਜੀ ਹੋਰ ਵੱਧ ਲੁੱਟ ਕਰਨ ਲਈ ਨਵੀਆਂ ਅਾਰਥਿਕ ਸੰਧੀਆਂ ਕਰਨ ਲਈ ਦੋ ਦਿਨਾਂ ਭਾਰਤ ਦੌਰੇ ਤੇ ਆ ਰਹੇ ਹਨ ਜਿਸ ਦੇ ਦਬਾਅ ਹੇਠ ਭਾਰਤ ਸਰਕਾਰ ਕੋਈ ਵੀ ਕਿਸਾਨ ਵਿਰੋਧੀ ਆਰਥਿਕ ਸਿੰਧੀ ਕਰ ਲਵੇ ਜਿਸ ਨੂੰ ਆਲ ਇੰਡੀਆ ਤਾਲਮੇਲ ਕਿਸਾਨ ਸੰਘਰਸ਼ ਕਮੇਟੀ ਬਰਦਾਸ਼ਤ ਨਹੀਂ ਕਰੇਗੀ ਅਤੇ ਸਾਮਰਾਜੀ ਸਰਗਨੇ ਡੋਨਾਲਡ ਟਰੰਪ ਦੀ ਭਾਰਤ ਫੇਰੀ ਦਾ ਸਮੂਹ ਲੋਕਾਂ ਨੂੰ ਵਿਰੋਧ ਕਰਨ ਦਾ ਸੱਦਾ ਦਿੱਤਾ ਗਿਆ ਹੈ|ਆਲ ਇੰਡੀਆ ਤਾਲਮੇਲ ਕਿਸਾਨ ਸੰਘਰਸ਼ ਕਮੇਟੀ ਵਿੱਚ ਸ਼ਾਮਲ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਚੌਵੀ ਅਤੇ ਪੱਚੀ ਫਰਵਰੀ ਨੂੰ ਜਿਲਾ ਡੀਸੀ ਦਫ਼ਤਰਾਂ ਐਸਡੀਐਮ ਦਫ਼ਤਰਾਂ ਤੇ ਬਲਾਕ ਪੱਧਰ ਤੇ ਪਿੰਡ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ ਕਿਉਂਕਿ ਭਾਰਤ ਪਹਿਲਾਂ ਹੀ ਅਮਰੀਕਨ ਸਾਮਰਾਜ ਦੀ ਲੁੱਟ ਅਤੇ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਿਸਾਨ ਕੰਗਾਲ ਹੋਇਆ ਪਿਆ ਹੈ ਦੇਸ਼ ਦਾ ਅੰਨਦਾਤਾ ਕਿਸਾਨ ਅਤੇ ਭਾਰਤ ਦੇ ਪੂਰੇ ਲੋਕ ਆਰਥਿਕ ਮੰਦਹਾਲੀ ਵਿੱਚ ਜਿਉਂ ਰਹੇ ਹਨ ਅਮਰੀਕਨ ਸਾਮਰਾਜ ਦੀ ਲੁੱਟ ਕਾਰਨ ਭਾਰਤ ਦੇ ਸੱਠ ਪ੍ਰਸੈਂਟ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਰੋਟੀ ਕੱਪੜਾ ਮਕਾਨ ਵੀ ਨਹੀਂ ਮਿਲ ਰਹੀਆਂ| ਟਰੰਪ ਭਾਰਤ ਅੰਦਰ ਸਾਮਰਾਜੀਅਾਂ ਦੇ ਉਸ ਨੁਮਾੲਿੰਦੇ ਦੀ ਹੈਸੀਅਤ ਵਿੱਚ ਆ ਰਿਹਾ ਹੈ ਜਿਹੜੇ ਭਾਰਤ ਦੇ ਸੋਮਿਆਂ ਦੀ ਅਥਾਹ ਲੁੱਟ ਰਾਹੀਂ ਭਾਰਤੀ ਲੋਕਾਂ ਦੀ ਦੁਰਗਤ ਦੇ ਜ਼ਿੰਮੇਵਾਰ ਹਨ|ਅਮਰੀਕੀ ਇਜ਼ਰਾਇਲੀ ਸੂਹੀਆ ਏਜੰਸੀਆਂ ਭਾਰਤੀ ਦਲਾਲ ਹਕੂਮਤ ਨਾਲ ਮਿਲ ਕੇ ਭਾਰਤ ਦੇ ਲੋਕਾਂ ਦੀ ਜਾਸੂਸੀ ਲਈ ਜ਼ਿੰਮੇਵਾਰ ਹਨ|ਮੋਦੀ ਵਾਂਗ ਟਰੰਪ ਵੀ ਆਪਣੀ ਮੁਲਕ ਅੰਦਰ ਪਛਾਂਹਖਿੱਚੂ ਅਤੇ ਫੁੱਟ ਪਾਊ ਸਿਆਸਤ ਦਾ ਅਲੰਬਰਦਾਰ ਹੈ| ਟਰੰਪ ਦੀ ਇਸ ਫੇਰੀ ਦੌਰਾਨ ਕੀਤੇ ਜਾਣ ਵਾਲੇ ਸਾਮਰਾਜੀ ਸਮਝੌਤੇ ਅਤੇ ਸੰਧੀਆਂ ਵੀ ਪਹਿਲੀਆਂ ਸੰਧੀਆਂ ਵਾਂਗ ਹੀ ਭਾਰਤ ਦੇ ਕਿਰਤੀ ਲੋਕਾਂ ਦੇ ਹਿੱਤਾਂ ਨਾਲ ਗੱਦਾਰੀ ਤੇ ਸਾਮਰਾਜੀਆਂ ਨਾਲ ਵਫਾਦਾਰੀ ਦਾ ਸੂਚਕ ਹਨ| ਇਹਨਾਂ ਸੰਧੀਆਂ ਰਾਹੀਂ ਭਾਰਤੀ ਲੋਕਾਂ ਦੀ ਰੱਤ ਨਿਚੋੜ ਦੇ ਸਿਰ ਤੇ ਸਾਮਰਾਜੀ ਮੁਲਕਾਂ ਤੇ ਬਹੁਕੌਮੀ ਕਾਰਪੋਰੇਸ਼ਨਾਂ ਨੂੰ ਲੁੱਟ ਦੀਆਂ ਛੂਟਾਂ ਦਿੱਤੀਆਂ ਜਾਣੀਆਂ ਹਨ| ਇਨ੍ਹਾਂ ਸੰਧੀਆਂ ਵਿੱਚੋਂ ਇੱਕ ਡੇਅਰੀ ਉਤਪਾਦਾਂ ਦੇ ਵਪਾਰ ਅੰਦਰ ਬਹੁਕੌਮੀ ਕੰਪਨੀਆਂ ਨੂੰ ਦਾਖਲੇ ਦੀ ਛੂਟ ਦੇਣ ਸਬੰਧੀ ਹੈ ਜਿਸ ਦਾ ਡੇਅਰੀ ਫਾਰਮਿੰਗ ਅੰਦਰ ਲੱਗੇ ਭਾਰਤ ਦੇ ਕਰੋੜਾਂ ਕਿਸਾਨਾਂ ਉੱਪਰ ਸਿੱਧਾ ਮਾਰੂ ਅਸਰ ਪੈਣਾ ਹੈ| ਇਸ ਤੋਂ ਇਲਾਵਾ ਇਸ ਫੇਰੀ ਦੌਰਾਨ ਭਾਰਤ ਦੇ ਕਿਰਤੀ ਲੋਕਾਂ ਦੀ ਹੱਡ ਭੰਨਵੀਂ ਕਮਾਈ ਨੂੰ ਟਰੰਪ ਦੇ ਸ਼ਾਹੀ ਸਵਾਗਤ ਉੱਪਰ ਪਾਣੀ ਵਾਂਗ ਵਹਾਇਆ ਜਾਣਾ ਹੈ| ਲੋਕਾਂ ਦੀ ਅਸਲ ਦੁਰਦਸ਼ਾ ਨੂੰ ਲੁਕਾਏ ਜਾਣ ਲਈ ਗ਼ਰੀਬ ਬਸਤੀਆਂ ਦੁਆਲੇ ਕੰਧਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ| ਇਕੱਲੇ ਗੁਜਰਾਤ ਅੰਦਰ ਟਰੰਪ ਦੀ ਤਿੰਨ ਘੰਟਿਆਂ ਦੀ ਫੇਰੀ ਦੌਰਾਨ ਪ੍ਰਤੀ ਮਿੰਟ ਗੁਜਰਾਤ ਸਰਕਾਰ ਵੱਲੋਂ ਪਚਵੰਜਾ ਲੱਖ ਰੁਪਏ ਖਰਚੇ ਜਾਣੇ ਹਨ ਅਤੇ ਇਸ ਤੋਂ ਇਲਾਵਾ ਸੌ ਕਰੋੜ ਤੋਂ ਵਧੇਰੇ ਖਰਚੇ ਦਾ ਹੋਰ ਅਨੁਮਾਨ ਹੈ ਜੋ ਉਸ ਦੀ ਇਸ ਫੇਰੀ ਦੌਰਾਨ ਸਵਾਗਤ ਉੱਪਰ ਖਰਚਿਆ ਜਾਣਾ ਹੈ ਜਦੋਂ ਕਿ ਡੋਨਾਲਡ ਟਰੰਪ ਭਾਰਤੀ ਲੋਕਾਂ ਵੱਲੋਂ ਸਵਾਗਤ ਦਾ ਨਹੀਂ ਸਗੋਂ ਦੁਰਕਾਰੇ ਜਾਣ ਦਾ ਹੱਕਦਾਰ ਹੈ| ਅਸੀਂ ਸਮੂਹ ਲੋਕਾਂ ਨੂੰ ਸਾਮਰਾਜੀਆਂ ਦੇ ਨੁਮਾਇੰਦੇ ਡੋਨਾਲਡ ਟਰੰਪ ਦੀ ਫੇਰੀ ਦਾ ਡੱਟਵਾਂ ਵਿਰੋਧ ਕਰਨ ਦਾ ਸੱਦਾ ਦਿੱਦੇ ਹਾਂ |