82.22 F
New York, US
July 29, 2025
PreetNama
ਖਾਸ-ਖਬਰਾਂ/Important News

ਆਸਟਰੇਲੀਆ ‘ਚ ਸਾਇਬਰ ਅਟੈਕ, ਚੀਨ ਵੱਲ ਗਈ ਸ਼ੱਕ ਦੀ ਸੂਈ

ਮੈਲਬਰਨ: ਆਸਟਰੇਲੀਆ ਦੇ ਸਰਕਾਰੀ ਤੇ ਨਿੱਜੀ ਖੇਤਰ ‘ਤੇ ਵੱਡਾ ਸਾਇਬਰ ਅਟੈਕ ਹੋਣ ਦੀ ਖ਼ਬਰ ਹੈ। ਇਸ ਪਿੱਛੇ ਚੀਨ ਤੇ ਸ਼ੱਕ ਜਤਾਇਆ ਜਾ ਰਿਹਾ ਹੈ। ਹਾਲਾਂਕਿ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਸੇ ਵੀ ਦੇਸ਼ ਦਾ ਨਾਂ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਹੁਣ ਤਕ ਦੀ ਜਾਂਚ ਵਿੱਚ ਕੋਈ ਵੱਡਾ ਡਾਟਾ ਚੋਰੀ ਹੋਣ ਦੀ ਗੱਲ ਸਾਹਮਣੇ ਨਹੀਂ ਆਈ।

ਮੌਰੀਸਨ ਨੇ ਕਿਹਾ “ਅਸੀਂ ਜਾਣਦੇ ਹਾਂ ਇਹ ਕਿਸੇ ਦੇਸ਼ ਵੱਲੋਂ ਕੀਤਾ ਗਿਆ ਹਮਲਾ ਹੈ, ਇਸ ਦੇ ਤਰੀਕੇ ਤੋਂ ਇਹ ਸਾਬਤ ਹੁੰਦਾ ਹੈ।” ਉਨ੍ਹਾਂ ਕੈਨਬਰਾ ‘ਚ ਮੀਡੀਆ ਨੂੰ ਦੱਸਿਆ ਕਿ “ਇਹ ਹਮਲਾ ਸਰਕਾਰ, ਉਦਯੋਗ, ਸਿਆਸੀ ਸੰਗਠਨ ਸਿੱਖਿਆ, ਸਿਹ ਤੇ ਜ਼ਰੂਰੀ ਸੇਵਾਵਾਂ ਸਮੇਤ ਹਰ ਖੇਤਰ ‘ਤੇ ਕੀਤਾ ਗਿਆ ਹੈ।”

ਉਨ੍ਹਾਂ ਕਿਹਾ ਆਸਟਰੇਲੀਆਈ ਸਰਕਾਰ ਇਸ ਪ੍ਰਤੀ ਸੁਚੇਤ ਹੈ ਤੇ ਆਗਾਹ ਵੀ ਕਰ ਰਿਹਾ ਹੈ। ਆਸਟਰੇਲੀਆ ਆਪਣੇ ਕਰੀਬੀ ਸਹਿਯੋਗੀਆਂ ਤੇ ਸਾਂਝੇਦਾਰਾਂ ਨਾਲ ਮਿਲ ਕੇ ਇਸ ਖਤਰੇ ‘ਤੇ ਕੰਮ ਕਰ ਰਿਹਾ ਹੈ। ਇਸ ਸਾਇਬਰ ਹਮਲੇ ਲਈ ਚੀਨ ‘ਤੇ ਸ਼ੱਕ ਜਤਾਇਆ ਜਾ ਰਿਹਾ ਕਿਉਂਕਿ ਲੰਮੇ ਸਮੇਂ ਤੋਂ ਚੀਨ ਦੇ ਆਸਟਰੇਲੀਆ ਨਾਲ ਸਬੰਧ ਠੀਕ ਨਹੀਂ ਚੱਲ ਰਹੇ।

Related posts

81 ਸਾਲਾ ਬਜ਼ੁਰਗ ਦੇ ਪਾਸਪੋਰਟ ‘ਤੇ ਅਮਰੀਕਾ ਜਾ ਰਿਹਾ ਸੀ ਨੌਜਵਾਨ, ਪੁਲਿਸ ਨੇ ਇੰਝ ਕੀਤਾ ਕਾਬੂ

On Punjab

ਨਦੀ ਨੇੜਿਓਂ ਸੋਨਾ ਕੱਢਣ ਗਏ ਪਿੰਡ ਵਾਲਿਆਂ ਨਾਲ ਹਾਦਸਾ, 30 ਮੌਤਾਂ

On Punjab

ਬਠਿੰਡਾ: ਭਾਰਤ ਵੱਲੋਂ ਹਵਾ ’ਚ ਫੁੰਡੀ ਪਾਕਿ ਮਿਜ਼ਾਈਲ ਦੇ ਟੁਕੜੇ ਬਠਿੰਡਾ ਦੀ ਬਸਤੀ ਬੀੜ ਤਲਾਬ ’ਚ ਡਿੱਗੇ

On Punjab