ਆਸਟਰੇਲੀਆ ਦੇ ਸਾਬਕਾ ਕ੍ਰਿਕਟ ਡੀਨ ਜੋਨਸ ਦਾ ਦਿਲ ਦੇ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਜੋਨਸ ਸਟਾਰ ਸਪੋਰਟਸ ਦੀ ਕਮੈਂਟਰੀ ਟੀਮ ਦਾ ਹਿੱਸਾ ਸੀ ਅਤੇ ਮੁੰਬਈ ਦੇ ਸੈਵਨ ਸਟਾਰ ਹੋਟਲ ਵਿੱਚ ਇੱਕ ਬਾਇਓ-ਸੁਰੱਖਿਅਤ ਬੱਬਲ ਵਿੱਚ ਸੀ। ਉਹ 59 ਸਾਲਾਂ ਦਾ ਸੀ।
ਡੀਨ ਜੋਨਸ ਕ੍ਰਿਕਟ ਦੇ ਇੱਕ ਐਕਟਿਵ ਵਿਸ਼ਲੇਸ਼ਕ ਰਹੇ ਹਨ ਅਤੇ ਯੂਏਈ ਵਿੱਚ ਚੱਲ ਰਹੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2020 ਦੇ ਆਫ ਟਿਊਬ ਕਮੈਂਟਰੀ ਲਈ ਨਿਯੁਕਤ ਕੀਤੇ ਗਏ ਸੀ।
ਜੋਨਸ ਭਾਰਤੀ ਮੀਡੀਆ ਵਿਚ ਇਕ ਪ੍ਰਸਿੱਧ ਹਸਤੀ ਸੀ। ਉਸਦਾ ਸ਼ੋਅ ‘Prof Deano’ ਐਨਡੀਟੀਵੀ ‘ਤੇ ਬਹੁਤ ਮਸ਼ਹੂਰ ਸੀ।ਉਸਨੇ ਵਿਸ਼ਵ ਦੀਆਂ ਵੱਖ ਵੱਖ ਲੀਗਾਂ ‘ਚ ਕਮੈਂਟਰੀ ਕੀਤੀ ਸੀ ਅਤੇ ਆਪਣੇ ਸਪਸ਼ਟ ਵਿਚਾਰਾਂ ਲਈ ਜਾਣਿਆ ਜਾਂਦਾ ਸੀ।ਜੋਨਸ ਨੇ 164 ਵਨਡੇ ਮੈਚ ਖੇਡੇ ਸੀ ਅਤੇ ਸੱਤ ਸੈਂਕੜੇ ਅਤੇ 46 ਅਰਧ ਸੈਂਕੜੇ ਦੀ ਮਦਦ ਨਾਲ 6068 ਦੌੜਾਂ ਬਣਾਈਆਂ ਸੀ।