PreetNama
ਖੇਡ-ਜਗਤ/Sports News

ਆਸਟ੍ਰੀਆ ਦੇ ਡੋਮਿਨਿਕ ਥਿਏਮ ਬਣੇ US Open ਦੇ ਚੈਂਪੀਅਨ

ਵਿਸ਼ਵ ਨੰਬਰ 3 ਡੋਮਿਨਿਕ ਥਿਏਮ ਯੂਐਸ ਓਪਨ ਦੇ ਨਵੇਂ ਚੈਂਪੀਅਨ ਬਣ ਗਏ ਹਨ। ਯੂਐਸ ਓਪਨ ਸਿੰਗਲਸ ਦਾ ਖਿਤਾਬ ਜਿੱਤਣ ਵਾਲੇ ਡੋਮਿਨਿਕ ਆਸਟ੍ਰੀਆ ਦੇ ਪਹਿਲੇ ਖਿਡਾਰੀ ਹਨ। ਡੋਮਿਨਿਕ ਦਾ ਇਹ ਪਹਿਲਾ ਗ੍ਰੈਂਡ ਸਲੈਮ ਟਾਈਟਲ ਹੈ।

ਥਿਏਮ ਨੇ ਰੋਮਾਂਚਕ ਫਾਈਨਲ ਮੁਕਾਬਲੇ ਵਿੱਚ ਅਲੈਗਜੈਂਡਰ ਜਵੇਰੇਵ ਨੂੰ 2-6, 4-6, 6-4, 6-3, 7-6 (6) ਨਾਲ ਹਰਾਇਆ। 71 ਸਾਲ ਬਾਅਦ ਯੂਐਸ ਓਪਨ ਦੇ ਫਾਈਨਲ ਵਿੱਚ ਪਹਿਲੇ ਦੋ ਸੈੱਟ ਗਵਾਉਣ ਤੋਂ ਬਾਅਦ ਕਿਸੇ ਖਿਡਾਰੀ ਨੇ ਖਿਤਾਬ ਤੇ ਕਬਜ਼ਾ ਜਮਾਇਆ।

ਇਸ ਤੋਂ ਪਹਿਲਾਂ ਗੋਂਜਾਲੇਜ ਨੇ 1949 ਵਿੱਚ ਇਹ ਕਰਾਰਨਾਮਾ ਕੀਤਾ ਸੀ। ਪਹਿਲੀ ਵਾਰ ਵਿਜੇਤਾ ਦਾ ਫੈਸਲਾ ਟਾਈਬ੍ਰੇਰਕਰ ਦੇ ਜ਼ਰੀਏ ਹੋਇਆ। 27 ਸਾਲ ਦੇ ਥਿਏਮ 6 ਸਾਲ ਵਿੱਚ ਗ੍ਰੈਂਡ ਸਲੈਮ ਟੂਰਨਾਮੈਂਟ ਜਿੱਤਣ ਵਾਲੇ ਨਵੇਂ ਖਿਡਾਰੀ ਹਨ। ਉਨ੍ਹਾਂ ਤੋਂ ਪਹਿਲਾਂ 2014 ਚ ਮਾਰਿਨ ਸਿਲਿਚ ਨੇ ਅਜਿਹਾ ਕੀਤਾ ਸੀ।

Related posts

ਫੁੱਟਬਾਲ ਮੈਚ ਦੌਰਾਨ ਵਾਪਰਿਆ ਹਾਦਸਾ, 50 ਲੋਕ ਜ਼ਖਮੀ

On Punjab

ਜਰਖੜ ਖੇਡਾਂ ‘ਚ ਨੀਟਾ ਕਲੱਬ ਰਾਮਪੁਰ ਤੇ ਹਠੂਰ ਨੇ ਮਾਰੀ ਬਾਜ਼ੀ

On Punjab

ਸਾਬਕਾ ਭਾਰਤੀ ਕ੍ਰਿਕਟਰ ਬੱਲੇਬਾਜ਼ ਵੀਬੀ ਚੰਦਰਸ਼ੇਖਰ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ

On Punjab