ਸਿਡਨੀ: ਆਸਟ੍ਰੇਲੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਮਾਈਕਲ ਸਲੇਟਰ ਨੂੰ ਦੋ ਮਹਿਲਾਵਾਂ ਨਾਲ ਬਦਸਲੂਕੀ ਕਰਨ ਕਰਕੇ ਉਡਾਣ ਤੋਂ ਬਾਹਰ ਕੱਢ ਦਿੱਤਾ ਗਿਆ। ਮਾਈਕਲ ‘ਤੇ ਉਡਾਣ ਨੂੰ 30 ਮਿੰਟ ਲੇਟ ਕਰਨ ਤੇ ਬਹਿਸ ਕਰਨ ਦਾ ਇਲਜ਼ਾਮ ਲੱਗਾ ਹੈ। ਐਤਵਾਰ ਨੂੰ ਮਾਈਕਲ ਸਲੇਟਰ ਕਾਂਟਸ ਦੀ ਫਲਾਈਟ ਤੋਂ ਨਿਊ ਸਾਊਥ ਵੇਲਜ਼ ਦੇ ਵੱਗਾ ਸਥਿਤ ਆਪਣੇ ਘਰ ਜਾ ਰਹੇ ਸਨ।
ਮਾਈਕਲ ਨੇ ਸਿਰਫ ਹੀ ਬਦਤਮੀਜ਼ੀ ਹੀ ਨਹੀਂ ਕੀਤੀ, ਬਲਕਿ ਆਪਣੇ ਆਪ ਨੂੰ ਬਾਥਰੂਮ ਵਿੱਚ ਬੰਦ ਵੀ ਕਰ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ ਪਹਿਲਾਂ ਮਾਈਕਲ ਨੇ ਸ਼ੋਰ ਮਚਾਇਆ ਤੇ ਫਿਰ ਗਾਲ਼੍ਹਾਂ ਕੱਢੀਆਂ। ਇਸ ਤੋਂ ਬਾਅਦ ਉਨ੍ਹਾਂ ਨੂੰ ਉਡਾਣ ਤੋਂ ਬਾਹਰ ਕੱਢਣ ਲਈ ਸੁਰੱਖਿਆ ਮੁਲਾਜ਼ਮ ਬੁਲਾਏ ਗਏ। ਮਾਈਕਲ ਨੇ ਖ਼ੁਦ ਇਸ ਗੱਲ ਦੀ ਪੁਸ਼ਟੀ ਕੀਤੀ।
ਮਾਈਕਲ ਦੀ ਇਸ ਹਰਕਤ ਕਰਕੇ ਮੁਸਾਫ਼ਰਾਂ ਨੂੰ ਕਾਫੀ ਪਰੇਸ਼ਾਨੀ ਹੋਈ ਪਰ ਬਾਅਦ ਵਿੱਚ ਮਾਈਕਲ ਨੇ ਮੁਆਫ਼ੀ ਮੰਗ ਲਈ ਸੀ। ਆਸਟ੍ਰੇਲੀਅਨ ਏਅਰ ਲਾਈਨ Qantas ਨੇ ਵੀ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ। ਏਅਰ ਲਾਈਨ ਨੇ ਮਾਈਕਲ ਦਾ ਨਾਂ ਲਏ ਬਿਨਾਂ ਕਿਹਾ ਕਿ ਸਾਬਕਾ ਕ੍ਰਿਕੇਟਰ ਨੂੰ ਫਲਾਈਟ ਦੇ ਉਡਾਣ ਭਰਨ ਤੋਂ ਪਹਿਲਾਂ ਬਾਹਰ ਨਿਕਲਣ ਲਈ ਕਿਹਾ ਗਿਆ। ਉਨ੍ਹਾਂ ਕਰੂ ਮੈਂਬਰਾਂ ਵੱਲੋਂ ਦੱਸੇ ਨਿਯਮ ਤੋੜੇ।