PreetNama
ਖੇਡ-ਜਗਤ/Sports News

ਆਸਟ੍ਰੇਲੀਆਈ ਬੋਰਡ ਦੇ ਬਿਆਨ ਨਾਲ IPL ਖੇਡ ਰਹੇ ਕੰਗਾਰੂ ਖਿਡਾਰੀਆਂ ਦੀ ਵਧੇਗੀ ਸਿਰਦਰਦੀ, ਚਾਰਟਿਡ ਫਲਾਈਟ ਦੀ ਵਿਵਸਥਾ ‘ਤੇ ਦਿੱਤਾ ਬਿਆਨ

ਕ੍ਰਿਕਟ ਆਸਟ੍ਰੇਲੀਆ ਦੇ ਅੰਤਰਿਮ ਸੀਈਓ ਨਿਕ ਹਾਕਲੇ ਨੇ ਸੋਮਵਾਰ ਨੂੰ ਕਿਹਾ ਕਿ ਇੰਡੀਅਨ ਪ੍ਰੀਮੀਅਰ ਲੀਗ 2021 ਦੇ 30 ਮਈ ਨੂੰ ਸਮਾਪਤ ਹੋਣ ਤੋਂ ਬਾਅਦ ਆਸਟ੍ਰੇਲੀਆਈ ਖਿਡਾਰੀਆਂ ਨੂੰ ਵਾਪਸ ਲਿਆਉਣ ਲਈ ਚਾਰਟਰ ਫਲਾਈਟ ਦੇ ਪ੍ਰਬੰਧ ਲਈ ਫਿਲਹਾਲ ਕੋਈ ਤਿਆਰੀ ਨਹੀਂ ਹੈ। ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਪਿਛਲੇ ਹਫ਼ਤੇ 15 ਮਈ ਤਕ ਭਾਰਤ ‘ਤੇ ਯਾਤਰਾ ਪਾਬੰਦੀ ਦਾ ਐਲਾਨ ਕੀਤਾ ਸੀ ਤੇ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਭਾਰਤ ‘ਚ ਆਸਟ੍ਰੇਲੀਆਈ ਖਿਡਾਰੀਆਂ ਨੂੰ ਕੋਈ ਵਿਸ਼ੇਸ਼ ਸਹੂਲਤ ਨਹੀਂ ਦਿੱਤੀ ਜਾਵੇਗੀ।

ਹਾਕਲੇ ਨੇ ਸੇਨ ਰੇਡਿਓ ਨੂੰ ਕਿਹਾ ਕਿ ਇਸ ਸਮੇਂ ਚਾਰਟਰ ਫਲਾਈਟ ਦੇ ਪ੍ਰਬੰਧ ਨੂੰ ਲੇ ਕੇ ਯੋਜਨਾ ਨਹੀਂ ਹੈ। ਅਸੀ ਆਸਟ੍ਰੇਲੀਆ ਕ੍ਰਿਕਟਰਜ਼ ਐਸੋਸੀਏਸ਼ਨ ਖਿਡਾਰੀਆਂ ਨਾਲ ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ BCCI ਨਾਲ ਗੱਲਬਾਤ ਕਰ ਰਹੇ ਹਨ ਤਾਂ ਜੋ ਉਹ ਯਕੀਨੀ ਬਣਾਇਆ ਜਾ ਸਕੇ ਤੇ ਲੋਕਾਂ ਨੂੰ ਪੂਰੀ ਜਾਣਕਾਰੀ ਮਿਲ ਸਕੇ।

 

 

ਨਿਕ ਹਾਕਲੇ ਨੇ ਅੱਗੇ ਕਿਹਾ ਕਿ ਅਸੀਂ ਉਥੋਂ ਦੇ ਖਿਡਾਰੀਆਂ ਨਾਲ ਸੰਪਰਕ ‘ਚ ਹਾਂ ਤੇ ਉਹ ਚੰਗਾ ਮਹਿਸੂਸ ਕਰ ਰਹੇ ਹਨ। ਬਾਓ-ਸਿਕਓਰ ਬਬਲ ‘ਚ ਉਹ ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਹ ਆਪਣੀਆਂ ਪ੍ਰਤੀਬੱਧਤਾਵਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ‘ਚ ਹਨ। ਬੀਸੀਸੀਆਈ ਨੇ ਕਿਹਾ ਹੈ ਕਿ ਉਹ ਖਿਡਾਰੀਆਂ ਦੀ ਚਿੰਤਾ ਨੂੰ ਸਮਝ ਰਹੇ ਹਨ ਤੇ ਉਨ੍ਹਾਂ ਨੇ ਸਾਰਿਆਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਦਾ ਭਰੋਸਾ ਦਿੱਤਾ ਹੈ।

Related posts

Cricket Headlines : T20 World Cup 2021 ਦਾ ਇਹ ਹੈ ਪੂਰਾ ਸ਼ਡਿਊਲ, ਜਾਣੋ ਕਦੋਂ ਕਿਹੜੀ ਟੀਮ ਦਾ ਹੈ ਮੁਕਾਬਲਾ

On Punjab

ਆਸਟ੍ਰੇਲੀਆਈ ਨਾਗਰਿਕਤਾ ਹਾਸਲ ਕਰਨ ‘ਚ ਦੂਜੇ ਸਾਲ ਵੀ ਭਾਰਤੀ ਸਭ ਤੋਂ ਅੱਗੇ

On Punjab

ਖੇਡ ਪੁਰਸਕਾਰਾਂ ਲਈ ਮੰਤਰਾਲੇ ਨੇ ਮੰਗੀਆਂ ਅਰਜ਼ੀਆਂ, ਅੰਤਿਮ ਤਰੀਕ 21 ਜੂਨ

On Punjab