32.52 F
New York, US
February 23, 2025
PreetNama
ਖਾਸ-ਖਬਰਾਂ/Important News

ਆਸਟ੍ਰੇਲੀਆ ‘ਚ ਸੁਨਾਮ ਦੇ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਹੋਈ ਮੌਤ

Accident in Australia: ਸਬ ਡਵੀਜ਼ਨ ਸਮਾਣਾ ਦੇ ਪਿੰਡ ਨਮਾਦਾ ਦੇ ਆਸਟ੍ਰੇਲੀਆ ‘ਚ ਰਹਿੰਦੇ ਪਤੀ-ਪਤਨੀ ਤੇ ਉਨ੍ਹਾਂ ਦੇ ਭਤੀਜੇ ਦੀ ਮੈਲਬੌਰਨ (ਆਸਟ੍ਰੇਲੀਆ) ‘ਚ ਵਾਪਰੇ ਇਕ ਹਾਦਸੇ ‘ਚ ਮੌਤ ਹੋ ਗਈ ਜਦਕਿ ਦੋ ਜ਼ਖ਼ਮੀ ਹੋ ਗਏ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ।

ਜਾਣਕਾਰੀ ਅਨੁਸਾਰ ਕਰੀਬ 13 ਸਾਲ ਤੋਂ ਆਸਟ੍ਰੇਲੀਆ ‘ਚ ਡਰਾਈਵਰ ਦੇ ਤੌਰ ‘ਤੇ ਕੰਮ ਕਰਦੇ ਨਮਾਦਾ ਪਿੰਡ ਦੇ ਕਿਸਾਨ ਪਰਿਵਾਰ ਦਾ ਪੁੱਤਰ ਸਵਰਨਜੀਤ ਸਿੰਘ ਗਰੇਵਾਲ ਆਪਣੀ ਪਤਨੀ ਅਨਦੀਪ ਕੌਰ, ਪੁੱਤਰ ਸਹਿਜ ਤੇ ਪੰਜਾਬ ਤੋਂ ਗਈ ਭਾਬੀ ਗੁਰਮੀਤ ਕੌਰ ਤੇ ਉਸ ਦੇ ਪੁੱਤਰ ਇਸ਼ਪ੍ਰੀਤ ਸਿੰਘ ਨਾਲ ਕਲਿਸਤਾ ਦੇ ਪਹਾੜੀ ਇਲਾਕੇ ‘ਚ ਘੁੰਮਣ ਗਿਆ ਸੀ। 8 ਮਾਰਚ ਨੂੰ ਵਾਪਸੀ ਵੇਲੇ ਸੜਕ ਕਿਨਾਰੇ ਖੜ੍ਹੇ ਇਕ ਰੁੱਖ ਦੇ ਕਾਰ ਉੱਪਰ ਡਿੱਗ ਜਾਣ ਕਾਰਨ ਵਾਪਰੀ ਘਟਨਾ ‘ਚ ਸਵਰਨਜੀਤ ਸਿੰਘ (34), ਪਤਨੀ ਅਮਨਦੀਪ ਕੌਰ (32) ਤੇ ਭਤੀਜੇ ਇਸ਼ਪ੍ਰੀਤ ਸਿੰਘ (16) ਦੀ ਮੌਤ ਹੋ ਗਈ ਜਦਕਿ ਕਾਰ ਸਵਾਰ ਉਨ੍ਹਾਂ ਦਾ ਪੁੱਤਰ ਸਹਿਜ (4), ਭਾਬੀ ਗੁਰਮੀਤ ਕੌਰ (36) ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਜ਼ਿਕਰਯੋਗ ਹੈ ਕਿ ਬੁੱਢਾ ਦਲ ਪਬਲਿਕ ਸਕੂਲ ਸਮਾਣਾ ‘ਚ 11ਵੀਂ ਦਾ ਵਿਦਿਆਰਥੀ ਇਸ਼ਪ੍ਰੀਤ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਪਿੰਡ ਨਮਾਦਾ ਆਸਟ੍ਰੇਲੀਆ ‘ਚ ਦਾਖ਼ਲੇ ਲਈ ਇਕ ਟੈਸਟ ਦੇਣ ਆਪਣੀ ਮਾਂ ਗੁਰਮੀਤ ਕੌਰ ਨਾਲ ਆਸਟ੍ਰੇਲੀਆ ਤੋਂ ਪਿੰਡ ਨਮਾਦਾ ਆਈ ਆਪਣੀ ਚਾਚੀ ਅਮਨਦੀਪ ਕੌਰ ਨਾਲ 16 ਫਰਵਰੀ ਨੂੰ ਆਸਟ੍ਰੇਲੀਆ ਗਿਆ ਸੀ। ਐਤਵਾਰ ਨੂੰ ਛੁੱਟੀ ਹੋਣ ਕਾਰਨ ਪਰਿਵਾਰ ਦੇ ਸਾਰੇ ਲੋਕ ਮੈਲਬੌਰਨ ਘੁੰਮਣ ਚਲੇ ਗਏ ਜਿੱਥੇ ਵਾਪਸੀ ਵੇਲੇ ਇਹ ਹਾਦਸਾ ਵਾਪਰ ਗਿਆ। ਚਚੇਰੇ ਭਰਾ ਬਲਕਾਰ ਸਿੰਘ ਨੇ ਦੱਸਿਆ ਕਿ ਇਸ਼ਪ੍ਰੀਤ ਸਿੰਘ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਤਿੰਨੋਂ ਮ੍ਰਿਤਕਾਂ ਦੀਆਂ ਲਾਸ਼ਾਂ ਅੰਤਿਮ ਸੰਸਕਾਰ ਲਈ ਭਾਰਤ ਲਿਆਉਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

Related posts

Iran ਨੇ ਫਿਰ ਕੀਤਾ ਪਾਕਿ ‘ਤੇ ਹਮਲਾ, ਅੱਤਵਾਦੀ ਕਮਾਂਡਰ ਇਸਮਾਈਲ ਸ਼ਾਹਬਖਸ਼ ਮਾਰਿਆ, ਜਾਣੋ ਅੱਗੇ ਕੀ ਹੋਵੇਗਾ?

On Punjab

ਮੋਦੀ ਨੂੰ ਕੱਪੜੇ ਦੀ ਸਾਲਾਨਾ ਬਰਾਮਦ 9 ਲੱਖ ਕਰੋੜ ਰੁਪਏ ਹੋਣ ਦੀ ਉਮੀਦ

On Punjab

ਵਿੰਗ ਕਮਾਂਡਰ ਅਭਿਨੰਦਨ ਹੁਣ ਫਲਾਇੰਗ ਇੰਸਟ੍ਰਕਟਰ ਬਣੇ, ਬੀਐਸ ਧਨੋਆ ਨਾਲ ਉਡਾਇਆ ਮਿੱਗ-21

On Punjab