Sydney forest fire: ਸਿਡਨੀ: ਆਸਟ੍ਰੇਲੀਆ ਦੇ ਬਲੂ ਮਾਊਂਟੇਨ ਖੇਤਰ ਦੇ ਪਿੰਡਾਂ ਵਿੱਚ ਭਿਆਨਕ ਅੱਗ ਲੱਗੀ ਹੋਈ ਹੈ । ਆਸਟ੍ਰੇਲੀਆ ਦੇ ਜੰਗਲਾਂ ਵਿੱਚ ਫੈਲੀ ਅੱਗ ਨੇ ਤਕਰੀਬਨ 20 ਇਮਾਰਤਾਂ ਨੂੰ ਬੁਰੀ ਤਰ੍ਹਾਂ ਨਸ਼ਟ ਕਰ ਕੇ ਰੱਖ ਦਿੱਤਾ ਹੈ । ਇਸ ਭਿਆਨਕ ਅੱਗ ਦੇ ਚੱਲਦਿਆਂ ਫਾਈਰ ਫਾਈਟਰਜ਼ ਨਾਮ ਦੀ ਅੱਗ ਬੁਝਾਊ ਕੰਪਨੀ ਵੀ ਸਿਡਨੀ ਦੇ ਪੱਛਮ ਵਿੱਚ ਬੇਕਾਬੂ ਹੋਈ ਜੰਗਲੀ ਅੱਗ ਨੂੰ ਕੰਟਰੋਲ ਕਰਨ ਵਿੱਚ ਅਸਫਲ ਹੋ ਰਹੇ ਹਨ ।
ਜਿਸ ਬਾਰੇ ਸਿਡਨੀ ਦੇ ਮੀਡੀਆ ਵੱਲੋਂ ਇਹ ਜਾਣਕਾਰੀ ਸਾਂਝੀ ਗਈ । ਇਸ ਸਬੰਧੀ ਆਸਟ੍ਰੇਲੀਆ ਦੇ ਏ.ਬੀ.ਸੀ. ਪ੍ਰਸਾਰਕ ਨੇ ਦੱਸਿਆ ਕਿ ਅੱਗ ਲੱਗਭਗ 378,000 ਹੈਕਟੇਅਰ ਯਾਨੀ ਕਿ 934000 ਏਕੜ ਵਿੱਚ ਲੱਗੀ ਹੋਈ ਹੈ । ਉਥੇ ਹੀ ਸਥਾਨਕ ਪੇਂਡੂ ਸੇਵਾ ਦੇ ਡਿਪਟੀ ਕਮਿਸ਼ਨਰ ਰੌਬ ਰੋਜ਼ਰਸ ਦਾ ਕਹਿਣਾ ਹੈ ਕਿ ਫਾਇਰ ਫਾਈਟਰਜ਼ ਵੱਲੋਂ ਚੁੱਕੇ ਗਏ ਕਦਮ ਸੋਕੇ ਦੀ ਸਥਿਤੀ ਵਿੱਚ ਕੰਮ ਨਹੀਂ ਕਰ ਰਹੇ ਹਨ ।
ਉੱਥੇ ਹੀ ਬ੍ਰਾਡਕਾਸਟਰ ਨੇ ਦੱਸਿਆ ਕਿ ਇਸ ਅੱਗ ਨੇ ਖੇਤਰ ਦੇ ਲੱਗਭਗ 450 ਘਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਕਰ ਕੇ ਰੱਖ ਦਿੱਤੀ ਹੈ । ਮੀਡੀਆ ਅਨੁਸਾਰ ਫਾਈਰ ਫਾਈਟਰਜ਼ ਮਾਊਂਟ ਟੋਮਾ ਵਿੱਚ 28 ਹੈਕਟੇਅਰ ਬਲੂ ਮਾਊਂਟੇਨ ਬੋਟੈਨਿਕ ਗਾਰਡਨ ਨੂੰ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਅੱਗ ਲੱਗਣ ਨਾਲ ਹੋਏ ਨੁਕਸਾਨ ਨੂੰ ਘਟਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ।
ਦੱਸ ਦੇਈਏ ਕਿ ਆਸਟ੍ਰੇਲੀਆ ਵਿੱਚ ਜੰਗਲੀ ਅੱਗ ਨੇ ਬਹੁਤ ਜ਼ਿਆਦਾ ਤਬਾਹੀ ਮਚਾਈ ਹੋਈ ਹੈ । ਇਸ ਜੰਗਲੀ ਅੱਗ ਵਿੱਚ ਬਹੁਤ ਸਾਰੇ ਲੋਕ ਮਾਰੇ ਗਏ ਹਨ ਤੇ ਝਾੜੀਆਂ ਦੀ ਅੱਗ ਨੇ ਪਹਿਲਾਂ ਤੋਂ ਹੀ ਕੋਆਲਾ ਵਸਨੀਕਾਂ ਸਮੇਤ ਇੱਕ ਮਿਲੀਅਨ ਹੈਕਟੇਅਰ ਤੋਂ ਵੱਧ ਜੰਗਲਾਂ ਨੂੰ ਨਸ਼ਟ ਕਰ ਦਿੱਤਾ ਹੈ ।