ਕੇਂਦਰ ਸਰਕਾਰ ਕਿਸਾਨਾਂ ਨਾਲ 30 ਦਸੰਬਰ ਨੂੰ ਦੁਪਹਿਰੇ 2 ਵਜੇ ਵਿਗਿਆਨ ਭਵਨ ‘ਚ ਗੱਲਬਾਤ ਕਰੇਗੀ। ਬੀਤੇ ਦਿਨ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਨੂੰ 29 ਦਸੰਬਰ ਨੂੰ ਸਵੇਰੇ 11 ਵਜੇ ਗੱਲਬਾਤ ਕਰਨ ਦਾ ਸੱਦਾ ਭੇਜਿਆ ਸੀ। ਇਸ ਤੋਂ ਬਾਅਦ ਅੱਜ ਕੇਂਦਰ ਸਰਕਾਰ ਵੱਲੋਂ 30 ਨੂੰ ਮੀਟਿੰਗ ਕਰਨ ਸਬੰਧੀ ਚਿੱਠੀ ਭੇਜੀ ਹੈ।
ਚੇਤੇ ਰਹੇ ਕਿ ਤਿੰਨੋਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਸਿੰਘੂ ਬਾਰਡਰ ’ਤੇ ਚੱਲ ਰਿਹਾ ਕਿਸਾਨਾਂ ਦਾ ਵਿਰੋਧ-ਪ੍ਰਦਰਸ਼ਨ ਸੋਮਵਾਰ ਨੂੰ 33ਵੇਂ ਦਿਨ ’ਚ ਦਾਖਲ ਹੋ ਗਿਆ ਹੈ। ਸਿੰਘੂ ਨਾਲ ਟੀਕਰੀ, ਨੋਇਡਾ ਤੇ ਗਾਜੀਪੁਰ ਬਾਰਡਰ ’ਤੇ ਵੀ ਵੱਡੀ ਗਿਣਤੀ ’ਚ ਕਿਸਾਨ ਜਮ੍ਹਾ ਹੈ ਤੇ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਅਜਿਹੇ ’ਚ ਤਿੰਨ ਵੱਲੋਂ ਤੋਂ ਘਿਰੀ ਦਿੱਲੀ ’ਚ ਯੂਪੀ ਤੇ ਹਰਿਆਣਾ ਤੋਂ ਆਉਣ ਵਾਲਿਆਂ ਨੂੰ ਕਾਫੀ ਮੁਸ਼ਕਿਲ ਪੇਸ਼ ਆ ਰਹੀ ਹੈ।
ਉਧਰ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਵਿਆਪਕ ਹੁੰਦਾ ਜਾ ਰਿਹਾ ਹੈ। ਕੁੰਡਲੀ ਬਾਰਡਰ ’ਤੇ ਜੀਟੀ ਰੋਡ ਨੂੰ ਜਾਮ ਕਰ ਅੰਦੋਲਨ ਕਰ ਰਹੇ ਕਿਸਾਨਾਂ ਨੇ ਹੁਣ ਅਣਮਿੱਥੇ ਲਈ ਸਾਰੇ ਟੋਲ ਨੂੰ ਫ੍ਰੀ ਕਰਨ ਦਾ ਐਲਾਨ ਕਰ ਦਿੱਤਾ ਹੈ। ਕਿਸਾਨਾਂ ਨੇ ਪਹਿਲਾਂ ਤਿੰਨ ਦਿਨ ਤਕ ਟੋਲ ਫ੍ਰੀ ਕਰਨ ਲਈ ਕਿਹਾ ਸੀ। ਐਤਵਾਰ ਨੂੰ ਟੋਲ ਫ੍ਰੀ ਰੱਖਣ ਦਾ ਤੀਜਾ ਦਿਨ ਸੀ ਪਰ ਕਿਸਾਨ ਆਗੂਆਂ ਨੇ ਮੰਗਾਂ ਮੰਨੇ ਜਾਣ ਤਕ ਟੋਲ ਫ੍ਰੀ ਕਰਨ ਦਾ ਐਲਾਨ ਕਰ ਦਿੱਤਾ।ਐਤਵਾਰ ਨੂੰ ਵੀ ਜ਼ਿਲਿ੍ਹਆਂ ’ਚ ਜੀਟੀ ਰੋਡ ’ਤੇ ਭਿਗਾਨ ਟੋਲ ਤੋਂ ਇਲਾਵਾ ਕੇਐੱਮਪੀ ਤੇ ਕੇਜੀਪੀ ਦੇ ਸਾਰੇ ਟੋਲ ਫ੍ਰੀ ਕੀਤੇ ਗਏ। ਕੇਐੱਮਪੀ ਦੇ ਪਿਪਲੀ ਟੋਲ ’ਤੇ ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਜੈ ਸਿੰਘ ਨਕਲੋਈ ਦੀ ਅਗਵਾਈ ’ਚ ਕਿਸਾਨਾਂ ਨੇ ਡੇਰਾ ਪਾਇਆ ਹੈ। ਨਕਲੋਈ ਨੇ ਕਿਹਾ ਕਿ ਹੁਣ ਕਿਸਾਨ ਦਿਨ-ਰਾਤ ਇਥੇ ਡਟੇ ਰਹਿਣਗੇ ਤੇ ਜਦੋਂ ਤਕ ਅੰਦੋਲਨ ਚੱਲੇਗਾ ਟੋਲ ਫ੍ਰੀ ਕਰਵਾਉਣਗੇ।
ਦੂਜੇ ਪਾਸੇ ਬਨੀਪੁਰ ਚੌਕ ’ਤੇ ਚੱਲ ਰਹੇ ਧਰਨੇ ਨੂੰ ਸਮਰਥਨ ਦੇਣ ਲਈ ਐਤਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੇ ਪੋਤੇ ਜੈਅੰਤ ਚੌਧਰੀ ਵੀ ਪੁੱਜੇ। ਉਧਰ ਗੁਰੂਗ੍ਰਾਮ ’ਚ ਕਿਸਾਨ ਅੰਦੋਲਨ ਦੇ ਸਮਰਥਨ ’ਚ ਸੰਯੁਕਤ ਕਿਸਾਨ ਮੋਰਚਾ ਨੇ ਸਦਰ ਬਾਜ਼ਾਰ ’ਚ ਤਾਲੀ, ਥਾਲੀ ਤੇ ਘੰਟੀ ਬਜਾ ਕੇ ਕੇਂਦਰ ਸਰਕਾਰ ਦੁਆਰਾ ਲਿਆਂਦੇ ਗਏ ਤਿੰਨੋਂ ਖੇਤੀ ਕਾਨੂੰਨ ਦੇ ਵਿਰੋਧ ’ਚ ਰੈਲੀ ਕੱਢੀ। ਮੋਰਚੇ ਦੇ ਮੈਂਬਰ ਕਮਾਨ ਸਰਾਏ ’ਚ ਇਕੱਠੇ ਹੋਏ। ਇਥੇ ਹੀ ਸਾਰਿਆਂ ਨੇ ਪੂਰੇ ਸਦਰ ਬਾਜ਼ਾਰ ’ਚ ਰੈਲੀ ਕੱਢੀ।
ਉਧਰ ਪਲਵਲ ਜ਼ਿਲ੍ਹੇ ’ਚ ਰਾਸ਼ਟਰੀ ਮਾਰਗ ’ਤੇ ਚੱਲ ਰਹੇ। ਕਿਸਾਨ ਅੰਦੋਲਨ 25ਵੇਂ ਦਿਨ ਜਾਰੀ ਰਿਹਾ। ਧਰਨੇ ’ਤੇ ਬੈਠੇ ਕਿਸਾਨਾਂ ਨੇ ਤਾਲੀ-ਥਾਲੀ ਬਜਾ ਕੇ ਪ੍ਰਧਾਨ ਮੰਤਰੀ ਮੋਦੀ ਮਨ ਕੀ ਬਾਤ ਪ੍ਰੋਗਰਾਮ ’ਤੇ ਵਿਰੋਧ ਜਤਾਇਆ ਤਾਂ ਪੰਜਵੇਂ ਦਿਨ 11 ਕਿਸਾਨਾਂ ਨੇ ਭੁੱਖ ਹੜਤਾਲ ਕੀਤੀ। ਸ਼ੁੱਕਰਵਾਰ ਨੂੰ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਲਈ ਆਪ ਦੇ ਰਾਜਸਭਾ ਮੈਂਭਰ ਸੁਸ਼ੀਲ ਗੁਪਤਾ ਪਹੰੁਚੇ। ਕਾਂਗਰਸ ਆਗੂ ਕਰਨ ਸਿੰਘ ਦਲਾਲ ਤੇ ਰਘੁਬੀਰ ਸਿੰਘ ਤੇਵਤਿਆ ਪਾਲ ਨਾਲ ਟਰੈਕਟਰ ਰੈਲੀ ਕੱਢ ਕੇ ਅੰਦੋਲਨਕਾਰੀ ਕਿਸਾਨਾਂ ਨੂੰ ਸਮਰਥਨ ਦੇਣ ਪੁੱਜੇ।