63.68 F
New York, US
September 8, 2024
PreetNama
ਫਿਲਮ-ਸੰਸਾਰ/Filmy

ਇਕ ਵਾਰ ਫਿਰ ਬਾਲੀਵੁੱਡ ’ਚ ਛਾਇਆ ਮਾਤਮ, ਦਲੀਪ ਕੁਮਾਰ ਤੋਂ ਬਾਅਦ ਹੁਣ ਕੁਮਾਰ ਰਾਮਸੇ ਦਾ ਹੋਇਆ ਦੇਹਾਂਤ, ਹਾਰਰ ਫਿਲਮਾਂ ਤੋਂ ਕੀਤਾ ਸੀ ਰਾਜ

ਇਕ ਵਾਰ ਫਿਰ ਤੋਂ ਬਾਲੀਵੁੱਡ ਫਿਲਮ ਇੰਡਸਟਰੀ ਤੋਂ ਬੁਰੀ ਖ਼ਬਰ ਹੈ। ਦਲੀਪ ਕੁਮਾਰ ਤੋਂ ਬਾਅਦ ਹੁਣ ਹਿੰਦੀ ਸਿਨੇਮਾ ਦੇ ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਕੁਮਾਰ ਰਾਮਸੇ ਦਾ ਦੇਹਾਂਤ ਹੋ ਗਿਆ ਹੈ। ਉਹ 85 ਸਾਲ ਦੇ ਸਨ। ਕੁਮਾਰ ਰਾਮਸੇ ਨੂੰ ਬਾਲੀਵੁੱਡ ’ਚ ਹਾਰਰ ਫਿਲਮਾਂ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਆਪਣੇ ਭਰਾਵਾਂ ਨਾਲ ਮਿਲ ਕੇ ਕਈ ਹਾਰਰ ਫਿਲਮਾਂ ਦਾ ਨਿਰਮਾਣ ਕੀਤਾ ਸੀ। ਕੁਮਾਰ ਰਾਮਸੇ ਕਾਰਨ ਬਾਲੀਵੁੱਡ ’ਚ ਜ਼ਿਆਦਾ ਹਾਰਰ ਫਿਲਮਾਂ ਦਾ ਦੌਰ ਸ਼ੁਰੂ ਹੋਇਆ ਸੀ।

ਕੁਮਾਰ ਰਾਮਸੇ ਨੇ ਵੀਰਵਾਰ ਆਪਣੇ ਘਰ ਆਖ਼ਰੀ ਸਾਹ ਲਿਆ। ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਹ ਰਾਮਸੇ ਬ੍ਰਦਰਜ਼ ਦੀ ਟੀਮ ’ਚੋਂ ਸੀ। ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਬੇਟੇ ਗੋਪਾਲ ਨੇ ਦਿੱਤੀ ਹੈ। ਨਿਊਜ਼ ਏਜੰਸੀ ਪੀਟੀਆਈ ਨਾਲ ਗੱਲ ਕਰਦੇ ਹੋਏ ਗੋਪਾਲ ਨੇ ਕਿਹਾ, ‘ਅੱਜ ਸਵੇਰੇ ਕਰੀਬ ਸਾਢੇ ਪੰਜ ਵਜੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਹ ਸਾਨੂੰ ਸਾਰਿਆਂ ਨੂੰ ਛੱਡ ਕੇ ਚਲੇ ਗਏ। ਅੰਤਿਮ ਸੰਸਕਾਰ ਦੁਪਹਿਰ ਕਰੀਬ 12 ਵਜੇ ਹੋਵੇਗਾ।

 

ਕੁਮਾਰ ਨਿਰਮਾਤਾ ਐੱਫਯੂ ਰਾਮਸੇ ਦੇ ਬੇਟੇ ਅਤੇ ਸੱਤ ਭਰਾਵਾਂ ’ਚੋਂ ਸਭ ਤੋਂ ਵੱਡੇ ਸੀ। ਉਨ੍ਹਾਂ ਨੇ ਆਪਣੇ ਭਰਾ ਤੁਲਸੀ, ਸ਼ਾਮ, ਕੇਸ਼ੂ, ਕਿਰਣ, ਗੰਗੂ ਅਤੇ ਅਰਜੁਨ ਨਾਲ ਮਿਲ ਕੇ ਹਾਰਰ ਫਿਲਮਾਂ ਦੀ ਸ਼ੈਲੀ ਨਾਲ ਲੰਬੇ ਸਮੇਂ ਤਕ ਬਾਲੀਵੁੱਡ ’ਤੇ ਰਾਜ ਕੀਤਾ। ਇਨ੍ਹਾਂ ਸਾਰੇ ਭਰਾਵਾਂ ਨੇ ਰਾਮਸੇ ਬ੍ਰਦਰਜ਼ ਦੇ ਬੈਨਰ ਹੇਠ 70 ਅਤੇ 80 ਦਹਾਕਿਆਂ ’ਚ ਘੱਟ ਬਜ਼ਟ ਦੀਆਂ ਕਈ ਕਲਟ ਹਾਰਰ ਫਿਲਮਾਂ ਬਣਾਈਆਂ। ਕੁਮਾਰ ਰਾਮਸੇ ਨੇ ‘ਪੁਰਾਣਾ ਮੰਦਿਰ (1984), ਸਾਇਆ (1989), ਜਿਸ ’ਚ ਸ਼ਤਰੂਘਨ ਸਿਨ੍ਹਾ ਸੀ ਅਤੇ 1989 ਦੀ ਹਿੱਟ ‘ਖੋਜ’ ਜਿਹੀਆਂ ਕਈ ਫਿਲਮਾਂ ’ਚ ਆਪਣੀ ਪਟਕਥਾ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਜਿੱਤਿਆ ਸੀ।

ਕੁਮਾਰ ਰਾਮਸੇ ਦੇ ਦੇਹਾਂਤ ਨਾਲ ਬਾਲੀਵੁੱਡ ’ਚ ਸੋਗ ਦੀ ਲਹਿਰ ਹੈ। ਫੈਨਜ਼ ਅਤੇ ਕਈ ਫਿਲਮੀ ਸਿਤਾਰੇ ਕੁਮਾਰ ਰਾਮਸੇ ਨੂੰ ਯਾਦ ਕਰ ਰਹੇ ਹਨ। ਨਾਲ ਹੀ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਸ਼ਰਧਾਂਜ਼ਲੀ ਵੀ ਦੇ ਰਹੇ ਹਨ

 

Related posts

ਫਿਲਮ ਗੁਡ ਨਿਊਜ਼ ਦਾ ਪੋਸਟਰ ਆਇਆ ਸਾਹਮਣੇ, ਦੋ ਬੇਬੀ ਬੰਪ ਦੇ ਵਿਚਕਾਰ ਫਸੇ ਅਕਸ਼ੇ ਅਤੇ ਦਲਜੀਤ

On Punjab

ਏਅਰਪੋਰਟ ‘ਤੇ ਛਾਈ ਦੀਪਿਕਾ ਪਾਦੁਕੋਣ, ਤਸਵੀਰ ‘ਚ ਦਿਖਿਆ ਬੋਲਡ ਅੰਦਾਜ਼

On Punjab

ਫਿਲਮ ‘ਐਮਰਜੈਂਸੀ’ ਉੱਤੇ ਸੈਂਸਰ ਬੋਰਡ ਦਾ ਪ੍ਰਮਾਣ ਪੱਤਰ ਨਾ ਮਿਲਣਾ ਕਾਫੀ ਅਫਸੋਸਨਾਕ: ਕੰਗਨਾ ਰਣੌਤ

On Punjab