ਕੋਰੋਨਾ ਮਹਾਮਾਰੀ ਨਾਲ ਜੂਝ ਰਹੀ ਦੁਨੀਆ ਲਈ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਵਿਸ਼ਵ ਸਿਹਤ ਸੰਗਠਨ ਇਕ ਚੰਗੀ ਖਬਰ ਲੈ ਕੇ ਸਾਹਮਣੇ ਆਇਆ ਹੈ। WHO ਦੇ ਮਹਾਨਿਰਦੇਸ਼ਕ ਟੈਡ੍ਰਾਸ ਏਡਹੇਨਾਮ ਘੇਬਰੇਯੇਸਸ ਨੇ ਕਿਹਾ ਕਿ ਇਸ ਮਹਾਮਾਰੀ ਦੀ ਵੈਕਸੀਨ ਕੋਵੈਕਸ ਨੇ ਲਗਪਗ 2 ਅਰਬ ਖੁਰਾਕ ਦੀ ਖਰੀਦਾਰੀ ਲਈ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨÎ। ਤੁਹਾਨੂੰ ਦੱਸ ਦੇਈਏ ਕਿ ਕੋਵੈਕਸ ਪੂਰੀ ਦੁਨੀਆ ਦੇ ਸਮਰਥਨ ਨਾਲ ਸ਼ੁਰੂ ਹੋਣ ਵਾਲੀ ਪਹਿਲ ਹੈ।
ਸੰਗਠਨ ਦਾ ਮਕਸਦ ਇਸ ਵੈਕਸੀਨ ਨੂੰ ਜ਼ਰੂਰਤਮੰਦ ਦੇਸ਼ਾਂ ’ਚ ਇਕ ਸਮਾਨ ਤਰੀਕੇ ਨਾਲ ਉਪਲਬਧ ਕਰਵਾਉਣਾ ਹੈ। ਸੰਗਠਨ ਵੱਲੋਂ ਉਮੀਦ ਜਤਾਈ ਗਈ ਹੈ ਕਿ ਮਾਰਚ 2021 ਤਕ ਇਸ ਨੂੰ ਉਪਲਬਧ ਕਰਵਾ ਦਿੱਤਾ ਜਾਵੇਗਾ। ਇਸ ਪਹਿਲ ’ਚ ਸ਼ਾਮਲ ਸਾਰੇ ਦੇਸ਼ਾਂ ਨੇ ਵੈਕਸੀਨ ਦੇਣ ਨੂੰ ਲੈ ਕੇ ਆਪਣੇ ਇੱਥੇ ਖਾਕਾ ਵੀ ਤਿਆਰ ਕਰ ਲਿਆ ਹੈ। ਇਸ ਦੇ ਤਹਿਤ ਸਭ ਤੋਂ ਪਹਿਲਾਂ ਵੈਕਸੀਨ ਸਿਹਤ ਕਰਮੀਆਂ ਨੂੰ ਦਿੱਤੀ ਜਾਵੇਗੀ ਇਸ ਤੋਂ ਬਾਅਦ ਇਹ ਵੈਕਸੀਨ ਜ਼ਰੂਰਤਮੰਦ ਮਰੀਜ਼ਾਂ ਨੂੰ ਦਿੱਤੀ ਜਾਵੇਗੀ। ਇਨ੍ਹਾਂ ’ਚ ਵੀ ਜ਼ਿਆਦਾ ਜ਼ੋਖਮ ਵਾਲੇ ਮਰੀਜ਼ਾਂ ਨੂੰ ਇਹ ਪਹਿਲੀ ਦਿੱਤੀ ਜਾਵੇਗੀ। ਸੰਗਠਨ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਇਸ ਰਾਹੀਂ ਕਰੋੜਾਂ ਜ਼ਿੰਦਗੀਆਂ ਨੂੰ ਬਚਾਇਆ ਜਾ ਸਕੇਗਾ।
WHO ਦੇ ਮਹਾਨਿਰਦੇਸ਼ਕ ਮੁਤਾਬਕ ਵੈਕਸੀਨ ਨੂੰ ਵੱਖ-ਵੱਖ ਦੇਸ਼ਾਂ ’ਚ ਉਪਲਬਧ ਕਰਵਾਉਣ ਨੂੰ ਲੈ ਕੇ ਵੀ ਖਾਕਾ ਤਿਆਰ ਕਰ ਲਿਆ ਗਿਆ ਹੈ। ਇਸ ’ਚ ਪਹਿਲਾਂ ਜਿਨ੍ਹਾਂ ਦੇਸ਼ਾਂ ਨੇ ਇਸ ਨੂੰ ਲੈਣ ਦੀ ਇੱਛਾ ਜਤਾਈ ਹੈ ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਇਹ ਵੈਕਸੀਨ ਮੁਹੱਈਆ ਕਰਵਾਈ ਜਾਵੇਗੀ। ਜ਼ਿਕਰਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਦੀ ਪਹਿਲ ਨਾਲ ਦੁਨੀਆ ਦੇ ਗਰੀਬ ਦੇਸ਼ਾਂ ਨੂੰ ਇਸ ਸੰਬੰਧ ’ਚ ਵੱਡੀ ਮਦਦ ਮਿਲ ਸਕੇਗੀ। WHO ਮੁਤਾਬਕ 2021 ਦੇ ਅੰਤ ਤਕ ਦੁਨੀਆ ਦੀ 20 ਫੀਸਦੀ ਆਬਾਦੀ ਲਈ ਤੇ ਬਾਕੀ 2022 ’ਚ ਮੁਹੱਈਆ ਕਰਵਾ ਦਿੱਤੀ ਜਾਵੇਗੀ। ਇਸ ਦਾ ਸਿੱਧਾ ਅਰਥ ਇਹ ਵੀ ਹੈ ਕਿ ਵੈਕਸੀਨ ਦਾ ਸਿਲਸਿਲਾ ਘੱਟ ਤੋਂ ਘੱਟ 2022 ਤਕ ਚੱਲਦਾ ਰਹੇਗਾ। ਇਸ ਦੌਰਾਨ ਆਉਣ ਵਾਲਾ ਸਾਲ ਕੋਰੋਨਾ ਦੇ ਛਾਏ ਦੇ ਇਰਦ-ਗਿਰਦ ਹੀ ਕੱਟੇਗਾ।