ਵਾਸ਼ਿੰਗਟਨ : ਇਕ ਸਾਦੇ ਜਿਹੇ ਅੰਗੂਠੇ ਦੇ ਟੈਸਟ (Thumb Test) ਤੋਂ ਆਸਾਨੀ ਨਾਲ ਪਤਾ ਲਾਇਆ ਜਾ ਸਕਦਾ ਹੈ ਕਿ ਤੁਸੀਂ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਤਾਂ ਨਹੀਂ ਹੋ। ਇਹ ਦਾਅਵਾ ਹੈ ਯੇਲ ਯੂਨੀਵਰਸਿਟੀ ਸਕੂਲ ਆਫ ਮੈਡੀਸਨ yale University School of Medicine ਦੀ ਇਕ ਰਿਪੋਰਟ ਦਾ। ਇਸ ਰਿਪੋਰਟ ਵਿਚ ਡਾਕਟਰਾਂ ਨੇ ਦਾਅਵਾ ਕੀਤਾ ਹੈ ਕਿ ਇਹ ਟੈਸਟ ਬੇਹੱਦ ਕਾਰਗਰ ਅਤੇ ਸਹੀ ਜਾਣਕਾਰੀ ਦਿੰਦਾ ਹੈ। ਇਸ ਟੈਸਟ ਜ਼ਰੀਏ ਤੁਸੀਂ ਪਤਾ ਲਾ ਸਕਦੇ ਹੋ ਕਿ ਤੁਹਾਨੂੰ ਐਓਟਰਿਕ ਐਲਯੂਰਿਜ਼ਮ (aortic aneurysm) ਦੀ ਸਮੱਸਿਆ ਤਾਂ ਨਹੀਂ ਹੈ।
‘ਦ ਸਨ’ ਦੀ ਰਿਪੋਰਟ ਵਿਚ ਡਾਕਟਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਮਹਾਨਾੜੀ ਸਾਰੇ ਸਰੀਰ ਦੀ ਸਭ ਤੋਂ ਵੱਡੀ ਲਹੂ ਵਾਹਕ ਨਾੜੀ ਹੁੰਦੀ ਹੈ। ਇਹ ਸਾਡੇ ਦਿਲ ਤੋਂ ਖੂਨ ਨੂੰ ਲੈ ਕੇ ਸਰੀਰ ਦੇ ਬਾਕੀ ਹਿੱਸਿਆਂ: ਵਿਚ ਪਹੁੰਚਾਉਂਦੀ ਹੈ। ਕੁਝ ਸਥਿਤੀਆਂ ਵਿਚ ਇਸ ਮਹਾਨਾਡ਼ੀ ਦੀਆਂ ਦੀਵਾਰਾਂ ਵਿਚ ਗੁਬਾਰੇ ਵਰਗੀ ਸੋਜਿਸ਼ ਆ ਜਾਂਦੀ ਹੈ, ਜਿਸ ਨਾਲ ਨਾਡ਼ੀ ਦੀਆਂ ਕੰਧਾਂ ਕਮਜ਼ੋਰ ਪੈਣ ਲਗਦੀਆਂ ਹਨ, ਜੋ ਬੇਹੱਦ ਖਤਰਨਾਕ ਸਥਿਤੀ ਹੁੰਦੀ ਹੈ। ਹਾਲਾਂਕਿ ਜਲਦ ਪਤਾ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਇਸ ਖਤਰੇ ਨੂੰ ਕਿਵੇਂ ਘੱਟ ਕੀਤਾ ਜਾ ਸਕਦਾ ਹੈ।