italy government imposed: ਜਾਨਲੇਵਾ ਕੋਰੋਨਾ ਵਾਇਰਸ ਦੁਨੀਆ ਦੇ ਕਈ ਦੇਸ਼ਾਂ ਵਿੱਚ ਤਬਾਹੀ ਮਚਾ ਰਿਹਾ ਹੈ। ਚੀਨ ਇਨ੍ਹਾਂ ਦੇਸ਼ਾਂ ਵਿੱਚ ਸਭ ਤੋਂ ਉੱਪਰ ਹੈ। ਚੀਨ ਤੋਂ ਇਲਾਵਾ ਇਟਲੀ, ਈਰਾਨ, ਦੱਖਣੀ ਕੋਰੀਆ, ਜਾਪਾਨ, ਅਮਰੀਕਾ ਅਤੇ ਬ੍ਰਿਟੇਨ ਦੇ ਲੋਕ ਵੀ ਕੋਰੋਨਾ ਤੋਂ ਡਰੇ ਹੋਏ ਹਨ। ਇਟਲੀ ਵਿੱਚ ਕੋਰੋਨਾ ਵਾਇਰਸ ਕਾਰਨ 1000 ਤੋਂ ਵੱਧ ਮੌਤਾਂ ਹੋਣ ਤੋਂ ਬਾਅਦ ਹੁਣ ਇਟਲੀ ਦੀ ਸਰਕਾਰ ਨੇ ਬਹੁਤ ਸਖਤ ਕਦਮ ਚੁੱਕੇ ਹਨ ਅਤੇ ਜੱਦਕਿ ਇਟਲੀ ਵਿੱਚ ਸੰਕਰਮਿਤ ਮਰੀਜ਼ਾਂ ਦੇ 15,000 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਸਖਤੀ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹੁਣ ਇਟਲੀ ਵਿੱਚ ਬਿਨਾਂ ਕਾਰਨ ਘਰੋਂ ਬਾਹਰ ਨਿਕਲਣ ‘ਤੇ 300 ਯੂਰੋ ਯਾਨੀ ਤਕਰੀਬਨ 25 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਜਾ ਰਿਹਾ ਹੈ।
ਮਿਲੀ ਜਾਣਕਰੀ ਦੇ ਅਨੁਸਾਰ ਇਟਲੀ ਵਿੱਚ ਸਰਕਾਰ ਨੇ ਕੋਰੋਨਾ ਖਿਲਾਫ ਬਚਾਅ ਲਈ ਸਖਤ ਕਦਮ ਚੁੱਕੇ ਹਨ। ਸਾਰਿਆਂ ਨੂੰ ਘਰ ਰਹਿਣ ਦੀ ਹਦਾਇਤ ਕੀਤੀ ਗਈ ਹੈ। ਜਾਣਕਾਰੀ ਮੁਤਾਬਿਕ ਲੋਕ ਸਿਰਫ ਦੁੱਧ, ਦਵਾਈਆਂ ਜਾਂ ਸਬਜ਼ੀਆਂ ਖਰੀਦਣ ਲਈ ਹੀ ਘਰ ਤੋਂ ਬਾਹਰ ਆ ਸਕਦੇ ਹਨ। ਇਸ ਦੇ ਲਈ, ਲੋਕਾਂ ਨੂੰ ਇੱਕ ਫਾਰਮ ਭਰਨਾ ਪਏਗਾ, ਉਹ ਕਿਥੇ ਆ ਰਹੇ ਹਨ ਜਾਂ ਜਾ ਆ ਰਹੇ ਹਨ, ਅਤੇ ਉਹ ਕਿਸ ਨਾਲ ਕੰਮ ਕਰਨ ਜਾ ਰਹੇ ਹਨ। ਬਿਨਾਂ ਕਾਰਨ ਘਰ ਤੋਂ ਬਾਹਰ ਨਿਕਲਣ ਤੇ 300 ਯੂਰੋ ਯਾਨੀ ਤਕਰੀਬਨ 25000 ਰੁਪਏ ਜੁਰਮਾਨਾ ਲਗਾਇਆ ਜਾ ਰਿਹਾ ਹੈ।