ਲੰਬੇ ਸਮੇਂ ਤੋਂ ਵਿਦੇਸ਼ਾਂ ਵਿੱਚ ਭਾਰਤੀਆਂ ਨੇ ਮੱਲਾਂ ਮਾਰ ਕੇ ਭਾਈਚਾਰੇ ਦਾ ਨਾਂ ਰੌਸ਼ਨ ਕੀਤਾ ਹੈ ਉਥੇ ਹੀ ਇਟਲੀ ਵਿੱਚ ਰਹਿ ਰਹੇ ਭਾਰਤੀ ਵੀ ਜਿੱਥੇੇ ਹੱਡ ਤੋੜਵੀਂ ਮਿਹਨਤ ਨਾਲ ਆਪਣੇ ਪਰਿਵਾਰ ਲਈ ਰੋਜ਼ੀ ਰੋਟੀ ਕਮਾ ਰਹੇ ਹਨ ਤੇ ਹੁਣ ਇਟਲੀ ਦੀ ਰਾਜਨੀਤੀ ਵਿੱਚ ਵੀ ਆਪਣੀ ਕਿਸਮਤ ਨੂੰ ਅਜ਼ਮਾਉਣਾ ਵਿਚ ਵੀ ਪਿੱਛੇ ਨਹੀ ਹੱਟ ਰਹੇ। ਜਿਸ ਤਹਿਤ ਇਟਲੀ ਦੇ ਸ਼ਹਿਰ ਪਾਦੋਵਾ ਵਿਖੇ ਪਿਛਲੇ ਪੰਦਰਾਂ ਸਾਲ ਤੋਂ ਰਹਿ ਰਹੇ ਮਨੀਸ਼ ਕੁਮਾਰ ਸੈਣੀ ਨੇ ਨਗਰ ਨਿਗਮ ਪਾਦੋਵਾ ਵਿਚ ਵਿਦੇਸ਼ੀ ਕਮਿਊਨਿਟੀ ਦੇ ਕਮਿਸ਼ਨ ਦੀ ਚੋਣ ਜਿੱਤ ਕੇ ਇਟਲੀ ਵਿੱਚ ਰਹਿੰਦੇ ਭਾਰਤੀ ਦਾ ਨਾਮ ਰੌਸ਼ਨ ਕੀਤਾ ਹੈ, ਇਸ ਸਬੰਧੀ ਗੱਲਬਾਤ ਕਰਦਿਆਂ ਮਨੀਸ਼ ਕੁਮਾਰ ਸੈਣੀ ਨੇ ਦੱਸਿਆ ਕਿ ਨਗਰ ਨਿਗਮ ਪਾਦੋਵਾ ਦੇ ਵਿਦੇਸ਼ੀ ਕਮਿਊਨਿਟੀ ਦੇ ਕਮਿਸ਼ਨ ਵਿੱਚ 16 ਮੈਂਬਰਾਂ ਨੂੰ ਚੁਣਨ ਲਈ 32 ਜਾਣਿਆਂ ਨੇ ਜਿਸ ਵਿੱਚ ਸਾਰੇ ਹੀ ਅਲੱਗ ਅਲੱਗ ਦੇਸ਼ਾਂ ਤੋਂ ਸਨ, ਨੇ ਭਾਗ ਲਿਆ ਸੀ, ਉਹਨਾਂ ਪਾਦੋਵਾ ਸ਼ਹਿਰ ਵਿਚ ਰਹਿੰਦੇ ਭਾਰਤੀਆਂ ਦੀ ਨੁਮਾਇੰਦਗੀ ਕਰਦੇ ਇਹ ਚੋਣ ਲੜੀ ਸੀ, ਜਿਸ ਵਿਚ ਉਨ੍ਹਾਂ ਜਿੱਤ ਦਰਜ ਕੀਤੀ, ਉਨ੍ਹਾਂ ਇਹ ਵੀ ਦੱਸਿਆ ਕਿ ਵਿਦੇਸ਼ੀ ਕਮਿਊਨਿਟੀ ਦੇ ਕਮਿਸ਼ਨ ਦੀ ਹੋਈ ਚੋਣ ਵਿਚ ਉਨ੍ਹਾਂ ਨੇ ਪਹਿਲੇ 5 ਮੈਂਬਰਾਂ ਵਿੱਚ ਆਪਣਾ ਸਥਾਨ ਹਾਸਿਲ ਕੀਤਾ, 14 ਜੂਨ ਤੋਂ 14 ਜੁਲਾਈ ਤਕ ਚੱਲੀਆਂ ਇਸ ਵੋਟਾਂ ਵਿੱਚ ਤਕਰੀਬਨ 19000 ਵਿਦੇਸ਼ੀ ਵੋਟਰਾਂ ਨੇ ਹਿੱਸਾ ਲਿਆ, ਇਸ ਵਿੱਚ ਉਨ੍ਹਾਂ ਜਿੱਤ ਪ੍ਰਾਪਤ ਕੀਤੀ ਅਤੇ ਬੀਤੇ ਦਿਨ ਕਮਿਊਨੇ ਦੀ ਪਾਦੋਵਾ ਵਿਖੇ ਉਨ੍ਹਾਂ ਦਾ ਸਹੁੰ ਚੁੱਕ ਸਮਾਗਮ ਵੀ ਹੋਇਆ। ਉਨ੍ਹਾਂ ਦੀ ਇਸ ਜਿੱਤ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਰਹਿ ਰਹੇ ਸਾਕ- ਸੰਬੰਧੀਆਂ ਵੱਲੋਂ ਵਧਾਈਆਂ ਮਿਲ ਰਹੀਆਂ ਹਨ। ਮਨੀਸ਼ ਕੁਮਾਰ ਸੈਣੀ ਭਾਰਤ ਦੀ ਸਟੇਟ ਰਾਜਸਥਾਨ ਦੇ ਸ਼ਹਿਰ ਜੈਪੁਰ ਦੇ ਰਹਿਣ ਹਨ ਜੋ ਕਿ 2004 ਤੋਂ ਆਪਣੀ ਪਤਨੀ ਅਤੇ 2 ਬੱਚਿਆਂ ਨਾਲ ਇਟਲੀ ਵਿੱਚ ਜਿੰਦਗੀ ਬਸਰ ਕਰ ਰਹੇ ਹਨ।