32.36 F
New York, US
January 6, 2025
PreetNama
ਸਮਾਜ/Social

ਇਟਲੀ ‘ਚ ਸਰਬ ਧਰਮ ਸੰਮੇਲਨ ਤੇ ਦੁਨੀਆਂ ਭਰ ਵਿਚ ਕੋਰੋਨਾ ਮਹਾਮਾਰੀ ਦੇ ਖਾਤਮੇ ਲਈ ਹੋਈਆਂ ਅਰਦਾਸਾਂ, ਸਿੱਖ ਭਾਈਚਾਰੇ ਤੋਂ ਮਨਮੋਹਣ ਸਿੰਘ ਐਹਦੀ ਸ਼ਾਮਲ ਹੋਏ

ਨਗਰ ਕੌਂਸਲ ਮੀਰਨਦੋਲਾ ਵਿਖੇ ਇਟਾਲੀਅਨ ਭਾਈਚਾਰੇ ਵੱਲੋਂ ਇਟਲੀ ਰਹਿਣ ਬਸੇਰਾ ਕਰਦੇ ਇਟਾਲੀਅਨ ਤੋਂ ਇਲਾਵਾ ਹੋਰ ਭਾਈਚਾਰੇ ਨਾਲ ਸੰਬਧਤ ਧਰਮਾਂ ਸੰਬਧੀ ਵਿਸਥਾਰਪੂਵਕ ਜਾਣਨ ਹਿੱਤ ਸਭ ਧਰਮਾਂ ਦਾ ਇੱਕ ਵਿਸ਼ੇਸ਼ ਸੰਮੇਲਨ ਕਰਵਾਇਆ ਜਿਸ ਵਿੱਚ ਇਸਾਈ, ਇਸਲਾਮੀ, ਸਿੱਖ ਧਰਮ ਤੋਂ ਇਲਾਵਾ ਵੀ ਹੋਰ ਧਰਮਾਂ ਦੇ ਲੋਕਾਂ ਵਲੋਂ ਸ਼ਮੂਲੀਅਤ ਕੀਤੀ ਗਈ।

ਉਂਝ ਤਾਂ ਅਜਿਹੇ ਸਮਾਗਮ ‘ਚ ਪਹਿਲਾਂ ਵੀ ਸਰਬੱਤ ਦੇ ਭਲੇ ਦੀਆਂ ਕਾਮਨਾਵਾਂ ਕੀਤੀਆਂ ਜਾਂਦੀਆਂ ਹਨ ਪਰ ਇਸ ਵਾਰ ਕੋਵਿਡ-19 ਦੀ ਮਾਰ ਝੱਲ ਰਹੀ ਪੂਰੀ ਦੁਨੀਆ ਦੀ ਤੰਦਰੁਸਤੀ ਲਈ ਵਿਸ਼ੇਸ਼ ਅਰਦਾਸਾਂ ਕੀਤੀਆਂ ਗਈਆਂ।ਸਮਾਗਮ ‘ਚ ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਵੱਲੋਂ ਕੋਰੋਨਾ ਮਹਾਮਾਰੀ ਦੇ ਖਾਤਮੇ ਲਈ ਵਿਸ਼ੇਸ਼ ਪ੍ਰਾਥਨਾਵਾਂ ਕੀਤੀਆਂ ਉੱਥੇ ਹੀ ਸਿੱਖ ਭਾਈਚਾਰੇ ਤੋਂ ਸ਼ਾਮਿਲ ਹੋਏ ਮਨਮੋਹਣ ਸਿੰਘ ਐਹਦੀ ਨੇ ਮੂਲ ਮੰਤਰ ਦੇ ਪਾਠ ਉਪਰੰਤ ਅਰਦਾਸ ਕੀਤੀ ਜਿਸ ਦਾ ਇਟਾਲੀਅਨ ਭਾਸ਼ਾ ‘ਚ ਤਰਜ਼ਮਾ ਵੀ ਕੀਤਾ ਗਿਆ।

ਇਸ ਮੌਕੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਸਰਬ ਸਾਂਝੀਵਾਲਤਾ ਦੇ ਸੁਨੇਹੇ ਦੀ ਪੂਰਤੀ ਨੂੰ ਲੈ ਕੇ ਹੋਏ ਇਸ ਸਮਾਗਮ ‘ਚ ਹਾਜ਼ਰ ਮੈਂਬਰਾਨ ਨੇ ਇਟਲੀ ਦੇ ਹਰ ਬਾਸ਼ਿੰਦੇ ਨੂੰ ਸਰਕਾਰ ਵੱਲੋ ਜਾਰੀ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਲੋਕਾਂ ਦੀ ਬੁਰੇ ਵਕਤ ਵਿੱਚ ਹਰ ਸੰਭਵ ਕਰਨ ਦੀ ਵੀ ਗੁਜ਼ਾਰਿਸ਼ ਕੀਤੀ। ਜ਼ਿਕਰਯੋਗ ਹੈ ਕਿ ਇਟਲੀ ‘ਚ ਕੋਵਿਡ-19 ਕਾਰਨ ਪਹਿਲਾਂ ਕਾਫ਼ੀ ਕਾਨੂੰਨੀ ਸਖ਼ਤੀ ਵਰਤ ਦੀਆਂ ਕੰਮ-ਕਾਰਾਂ ਨੂੰ ਬੰਦ ਕੀਤਾ ਗਿਆ ਸੀ ਜਿਸ ਨੂੰ ਹੁਣ ਸਰਕਾਰ ਵੱਲੋ ਕਾਫ਼ੀ ਰਾਹਤ ਦਿੰਦਿਆਂ ਮੁੜ ਖੋਲ ਦਿੱਤਾ ਗਿਆ ਹੈ ਤੇ ਜਿਹੜੇ ਕੁਝ ਕੁ ਰਹਿੰਦੇ ਹਨ ਉਨ੍ਹਾਂ ਨੂੰ ਵੀ ਜੂਨ ਵਿੱਚ ਖੋਲ੍ਹ ਦਿੱਤਾ ਜਾਵੇਗਾ।

Related posts

ਲਾਹੌਰ ‘ਚ ਲਾਪਤਾ ਹੋਈ ਸਿੱਖ ਲੜਕੀ ਪੁਲਿਸ ਨੂੰ ਮਿਲੀ, ਕੋਰਟ ‘ਚ ਕੀਤਾ ਪੇਸ਼

On Punjab

ਜਜਪਾ ਦੀ ਕਿਸਾਨਾਂ ਦੀ ਕਰਜ਼-ਮੁਆਫ਼ੀ ’ਤੇ ਬਣੀ ਸਹਿਮਤੀ

On Punjab

ਅਮਰੀਕੀ ਸੰਸਦ ਮੈਂਬਰਾਂ ਨੇ ਹਿੰਦੂ ਮੰਦਰ ‘ਚ ਭੰਨਤੋੜ ਦੀ ਕੀਤੀ ਸਖ਼ਤ ਨਿੰਦਾ, ਕਿਹਾ- ਹੋਣੀ ਚਾਹੀਦੀ ਹੈ ਮਾਮਲੇ ਦੀ ਪੂਰੀ ਜਾਂਚ

On Punjab