ਦੁਨੀਆਂ ਦੇ ਵਿੱਚ ਕਾਫੀ ਦੇਸ਼ ਪਿਛਲੇ ਸਮਿਆਂ ਵਿਚ ਵੱਖ-ਵੱਖ ਅੱਤਵਾਦੀ ਹਮਲਿਆਂ ਕਾਰਨ ਪ੍ਰਭਾਵਿਤ ਰਹੇ ਹਨ, ਇਨ੍ਹਾਂ ਹਮਲਿਆਂ ਕਾਰਨ ਭਾਰੀ ਗਿਣਤੀ ਵਿਚ ਬੇਕਸੂਰ ਲੋਕਾਂ ਨੂੰ ਆਪਣੀਆਂ ਜਾਨਾਂ ਗੁਆਣੀਆਂ ਪਈਆਂ ਸੀ। ਭਾਰਤ ਦੇਸ਼ ਵੀ ਕਾਫ਼ੀ ਸਮੇਂ ਤੋਂ ਅੱਤਵਾਦ ਨਾਲ ਜੂਝਦਾ ਰਿਹੈ ਦੇਸ਼ ਵਿਚ ਕਾਫ਼ੀ ਵਾਰ ਹੋਏ ਅੱਤਵਾਦੀ ਹਮਲਿਆਂ ਵਿਚ ਬੇਕਸੂਰ ਨਿਰਦੋਸ਼ ਲੋਕ ਮਾਰੇ ਗਏ ਸਨ। ਅਜਿਹੀ ਹੀ ਇਕ ਘਟਨਾ ਭਾਰਤ ਦੇ ਸ਼ਹਿਰ ਮੁੰਬਈ ਵਿਚ ਅੱਜ ਤੋਂ 13 ਸਾਲ ਪਹਿਲਾਂ 26 ਨਵੰਬਰ 2008 ਨੂੰ ਪਾਕਿਸਤਾਨ ਦੀ ਕੱਟੜ ਅੱਤਵਾਦੀ ਜਥੇਬੰਦੀ ਲਕਸ਼ਰ-ਏ-ਤੋਇਬਾ ਨੇ 10 ਅੱਤਵਾਦੀਆਂ ਨੇ ਸਮੁੰਦਰੀ ਮਾਰਗ ਦੁਆਰਾ ਮੁੰਬਈ ਦੇ ਤਾਜ ਹੋਟਲ ਵਿਖੇ ਬੰਬ ਚਲਾ ਕੇ ਸੈਂਕੜੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਕੇ ਕੀਤੀ ਸੀ।
ਇਸ ਦਿਲ ਦਹਿਲਾ ਦੇਣ ਵਾਲੇ ਹਮਲੇ ਵਿਚ 166 ਬੇਕਸੂਰ ਲੋਕਾਂ ਦੀ ਜਾਨ ਗਈ ਸੀ ਜਦੋਂ ਕਿ 18 ਭਾਰਤ ਦੇ 18 ਸੁਰੱਖਿਆ ਕਰਮੀਆਂ ਵੀ ਸ਼ਹੀਦ ਹੋਏ ਸਨ।26 ਨਵੰਬਰ ਵਾਲਾ ਇਹ ਦਿਨ ਜਦੋਂ ਵੀ ਆਉਦਾ ਹੈ ਤਾਂ ਇਸ ਨੂੰ ਯਾਦ ਕਰਕੇ ਜਖਮ ਫਿਰ ਹਰੇ ਹੋ ਜਾਂਦੇ ਹਨ ਤੇ ਲੱਖਾਂ ਅੱਖਾਂ ਗਮਗੀਨ ਹੋ ਜਾਂਦੀਆਂ ਹਨ। ਦੁਨੀਆਂ ਭਰ ਵਿੱਚ ਇਸ ਹਮਲੇ ਵਿੱਚ ਵੀਰਗਤੀ ਪਾਉਣ ਵਾਲੇ ਸੂਰਵੀਰ ਯੋਧਿਆਂ ਨੂੰ ਯਾਦ ਕਰਦਿਆਂ ਭਾਵਭਿੰਨੀ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਇਸ ਕਾਲੇ ਦਿਨ ਨੂੰ ਯਾਦ ਕਰਦੇ ਹੋਏ ਭਾਰਤ ਇਟਾਲੀਆ ਸੰਸਥਾ ਇਟਲੀ ਵੱਲੋਂ ਇਟਲੀ ਦੇ ਸ਼ਹਿਰ ਕਰਮੋਨਾ ਵਿਖੇ ਇਸ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਰੋਹ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਭਾਰਤੀਆਂ ਭਾਈਚਾਰੇ ਦੇ ਲੋਕਾਂ ਨੇ ਹਿੱਸਾ ਲਿਆ। ਭਾਰਤ ਇਟਾਲੀਆ ਸੰਸਥਾ ਦੁਆਰਾ ਕਰਵਾਏ ਇਸ ਪ੍ਰਦਰਸ਼ਨ ਵਿਚ 26 ਨਵੰਬਰ 2008 ਦੇ ਕਾਲੇ ਦਿਨ ਨੂੰ ਯਾਦ ਕਰਦੇ ਹੋਏ।
ਅੱਤਵਾਦ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਤੇ ਇਸ ਦਿਨ ਮਾਰੇ ਗਏ ਨਿਰਦੋਸ਼ ਲੋਕਾਂ ਨੂੰ ਯਾਦ ਕਰਦੇ ਹੋਏ 2 ਮਿੰਟ ਦਾ ਮੋਨ ਧਾਰਨ ਕਰ ਭਾਵ ਭਿੰਨੀ ਸ਼ਰਧਾਂਜਲੀ ਦਿੱਤੀ ਗਈ, ਇਟਲੀ ਦੇ ਸ਼ਹਿਰ ਕਰਮੋਨਾ ਵਿਚ ਕੀਤੇ ਪ੍ਰਦਰਸ਼ਨ ਦੌਰਾਨ ਜਿੱਥੇ ਭਾਰਤ ਅਤੇ ਇਟਲੀ ਦਾ ਝੰਡਾ ਲਹਿਰਾਇਆ ਗਿਆ ਉੱਥੇ ਹੀ ਅੱਤਵਾਦ ਦੇ ਖਿਲਾਫ ਤਖਤੀਆਂ ਵੀ ਲਾਈਆਂ ਗਈਆਂ।ਇਸ ਪ੍ਰਦਰਸ਼ਨ ਦੇ ਵਿਚ ਵੱਖ ਵੱਖ ਬੁਲਾਰਿਆਂ ਦੁਆਰਾ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ, ਉੱਥੇ ਹੀ ਇਨ੍ਹਾਂ ਨੇ ਪਾਕਿਸਤਾਨ ਵਿਚ ਘੱਟ ਗਿਣਤੀਆਂ ਤੇ ਹੋ ਰਹੇ ਹਮਲੇ ਦੀ ਵੀ ਚਿੰਤਾ ਜ਼ਾਹਿਰ ਕੀਤੀ।ਇਸ ਸ਼ਰਧਾਂਜਲੀ ਸਮਾਰੋਹ ਮੌਕੇ ਜਦੋਂ ਭਾਵੁਕ ਹੋਏ ਭਾਰਤੀਆਂ ਨੇ ਪਾਕਿਸਤਾਨ ਮੁਰਦਾਬਾਦ ਦੇ ਨਾਹਰੇ ਲਗਾਉਣੇ ਸ਼ੁਰੂ ਕੀਤੇ ਤਾਂ ਪ੍ਰਦਰਸ਼ਨ ਦੇਖ ਰਹੇ ਪਾਕਿਸਤਾਨੀ ਮੂਲ ਦੇ ਕੁਝ ਨੌਜਵਾਨਾਂ ਤੋਂ ਬਰਦਾਸ਼ਤ ਨਾ ਹੋ ਸਕਿਆ ਤੇ ਉਹ ਭੜਕ ਉੱਠੇ। ਇਨ੍ਹਾਂ ਪਾਕਿਸਤਾਨੀ ਮੂਲ ਦੇ ਨੌਜਵਾਨਾਂ ਨੇ ਸੰਸਥਾ ਦੇ ਮੈਂਬਰਾਂ ਦੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਦਾ ਵਿਰੋਧ ਕੀਤਾ। ਜਿਸ ਦੌਰਾਨ ਦੋਨਾਂ ਮੁਲਕਾਂ ਦੇ ਸਮਰਥਕਾਂ ਵਿੱਚ ਤੂੰ-ਤੂੰ ਮੈਂ-ਮੈਂ ਵੀ ਹੋਈ ,ਜਿਸ ਨੂੰ ਇਟਲੀ ਦੀ ਪੁਲਸ ਦੁਆਰਾ ਮੌਕੇ ਤੇ ਪਹੁੰਚ ਕੇ ਖਤਮ ਕਰਵਾਇਆ।ਪਾਕਿਸਤਾਨੀ ਨੌਜਵਾਨਾਂ ਦੀ ਬੇਤੁੱਕੀ ਦਖ਼ਲਅੰਦਾਜੀ ਦੀ ਪ੍ਰੋਗਰਾਮ ਪੇਸ਼ ਕਰਤਾ ਆਗੂ ਵਿਜੈ ਸਲਵਾਨ ਤੇ ਅਨਿਲ ਕੁਮਾਰ ਲੋਧੀ ਨੇ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਉਹਨਾਂ ਦੀ ਸੰਸਥਾ ਦਾ ਪ੍ਰੋਗਰਾਮ ਸ਼ਾਤੀਪੂਰਵਕ ਢੰਗ ਨਾਲ ਹੋਇਆ ਹੈ ਜਿਸ ਨੂੰ ਕੁਝ ਲੋਕ ਜਾਣ -ਬੁੱਝ ਕੇ ਅਸਫਲ ਕਰਨਾ ਚਾਹੁੰਦੇ ਸਨ