ਯੂਰੋ 2020 ਫੁਟਬਾਲ ਟੂਰਨਾਮੈਂਟ ਵਿੱਚ ਇਟਲੀ ਦੀ ਟੀਮ ਨੂੰ ਉਸ ਸਮੇਂ ਝਟਕਾ ਲੱਗਿਆ ਜਦੋਂ ਉਸ ਦਾ ਖਿਡਾਰੀ ਲਿਓਨਾਰਦੋ ਸਪਿੰਨਾਜੋਲਾ ਇਟਲੀ ਬੈਲਜੀਅਮ ਮੈਚ ਦੌਰਾਨ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਸਟਰੈਕਚਰ ‘ਤੇ ਪਾ ਕੇ ਬਾਹਰ ਲਿਜਾਇਆ ਸੀ।
ਜਾਣਕਾਰੀ ਅਨੁਸਾਰ, ਲਿਓਨਾਰਦੋ ਸਪਿੰਨਾਜੋਲਾ ਨੂੰ ਬੀਤੇ ਦਿਨ ਰੋਮ ਦੇ ਸੈਂਟ ਆਂਦਰਿਆ ਹਸਪਤਾਲ ਵਿਖੇ ਲਿਓਨਾਰਦੋ ਸਪਿੰਨਾਜੋਲਾ ਦੀ ਸੱਟ ਦੀ ਜਾਂਚ ਕੀਤੀ ਗਈ ਜਿਸ ਵਿੱਚ ਪਹਿਲਾਂ ਤੋਂ ਹੀ ਚੱਲ ਰਹੀਆਂ ਕਿਆਸਅਰਾਈਆਂ ਮੁਤਾਬਿਕ ਲਿਓਨਾਰਦੋ ਸਪਿੰਨਾਜੋਲਾ ਖੱਬੇ ਪੈਰ ਦੀ ਹੱਡੀ ਟੁੱਟਣ ਦੀ ਪੁਸ਼ਟੀ ਹੋਈ ਹੈ। ਅਗਲੇ 48 ਘੰਟਿਆਂ ਅੰਦਰ ਫਿਨਲੈਂਡ ਵਿੱਚ ਲਿਓਨਾਰਦੋ ਸਪਿੰਨਾਜੋਲਾ ਦਾ ਮਾਹਰਾਂ ਦੁਆਰਾ ਆਪ੍ਰੇਸ਼ਨ ਕੀਤਾ ਜਾਵੇਗਾ।