Italy vs India Coronavirus cases: ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ । ਜਿਸ ਕਾਰਨ ਇੱਥੇ ਕੋਰੋਨਾ ਪੀੜਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ । ਦੇਸ਼ ਵਿੱਚ ਵੱਧ ਰਹੇ ਕੋਰੋਨਾ ਮਾਮਲਿਆਂ ਕਾਰਨ ਹੁਣ ਭਾਰਤ ਦਾ ਗ੍ਰਾਫ ਵੀ ਇਟਲੀ ਦੀ ਤਰ੍ਹਾਂ ਦਿਖਾਈ ਦੇਣ ਲੱਗ ਗਿਆ ਹੈ । ਇਨ੍ਹਾਂ ਦੋਹਾਂ ਦੇਸ਼ਾਂ ਵਿਚਕਾਰ ਅੰਤਰ ਸਿਰਫ ਸਮੇਂ ਦਾ ਹੈ । ਕੋਰੋਨਾ ਵਾਇਰਸ ਕੇਸਾਂ ਅਤੇ ਮੌਤਾਂ ਦੇ ਮਾਮਲੇ ਵਿੱਚ ਭਾਰਤ ਹੁਣ ਇਟਲੀ ਦੇ ਰਾਹ ‘ਤੇ ਅੱਗੇ ਵੱਧ ਰਿਹਾ ਹੈ ।
ਵਰਲਡ ਮੀਟਰ ਦੇ ਅੰਕੜਿਆਂ ਦੇ ਅਨੁਸਾਰ 1 ਅਪ੍ਰੈਲ ਨੂੰ ਭਾਰਤ ਵਿੱਚ ਕੋਰੋਨਾ ਦੇ 1998 ਕੇਸ ਸਾਹਮਣੇ ਆਏ ਸਨ ਅਤੇ 58 ਮੌਤਾਂ ਹੋਈਆਂ ਸਨ । ਜੇਕਰ ਇੱਥੇ ਇਟਲੀ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ 1 ਮਾਰਚ ਨੂੰ ਇਟਲੀ ਵਿੱਚ ਕੋਰੋਨਾ ਦੇ 1577 ਮਾਮਲੇ ਸਾਹਮਣੇ ਆਏ ਸਨ, ਜਦਕਿ 41 ਮੌਤਾਂ ਹੋਈਆਂ ਸਨ ।
ਭਾਰਤ ਅਤੇ ਇਟਲੀ ਵਿੱਚ ਰੋਜ਼ਾਨਾ ਕੇਸਾਂ ਅਤੇ ਮੌਤਾਂ ਦੀ ਗਿਣਤੀ ਵੀ ਇੱਕੋ ਜਿਹੀ ਹੈ । ਇੱਥੇ ਵੀ ਫਰਕ ਸਿਰਫ ਸਮੇਂ ਦਾ ਹੈ. ਇੱਕ ਮਹੀਨਾ ਪਹਿਲਾਂ ਇਟਲੀ ਵਿੱਚ ਹਰ ਰੋਜ਼ ਭਾਰਤ ਜਿੰਨੇ ਹੀ ਮਾਮਲੇ ਆ ਰਹੇ ਸਨ ਅਤੇ ਮੌਤਾਂ ਦੀ ਗਿਣਤੀ ਵੀ ਲਗਭਗ ਬਰਾਬਰ ਹੀ ਸੀ. ਇਟਲੀ ਵਿੱਚ 1 ਮਾਰਚ ਨੂੰ 573 ਕੇਸ ਹੋਏ ਅਤੇ 12 ਮੌਤਾਂ ਹੋਈਆਂ ਸਨ । ਇੱਕ ਮਹੀਨੇ ਬਾਅਦ ਭਾਰਤ ਵਿੱਚ 1 ਅਪ੍ਰੈਲ ਨੂੰ 601 ਮਾਮਲੇ ਸਾਹਮਣੇ ਆਏ ਸਨ, ਜਦਕਿ 23 ਮੌਤਾਂ ਹੋਈਆਂ ਸਨ ।
ਦੱਸ ਦੇਈਏ ਕਿ ਇਸ ਸਮੇਂ ਭਾਰਤ ਅਤੇ ਇਟਲੀ ਵਿੱਚ ਰੋਜ਼ਾਨਾ ਦੀ ਮੌਤ ਦਰ ਵੀ ਇੱਕੋ ਜਿਹੀ ਹੈ. ਦੋਹਾਂ ਦੇਸ਼ਾਂ ਵਿਚਾਲੇ ਫਰਕ ਸਿਰਫ ਸਮੇਂ ਦਾ ਹੈ. ਜੇਕਰ ਅੰਕੜਿਆਂ ਨੂੰ ਧਿਆਨ ਨਾਲ ਦੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਇੱਕ ਮਹੀਨਾ ਪਹਿਲਾਂ ਇਟਲੀ ਵਿੱਚ ਕੋਰੋਨਾ ਨਾਲ ਔਸਤਨ ਰੋਜ਼ਾਨਾ ਮੌਤ ਭਾਰਤ ਦੀ ਮੌਜੂਦਾ ਸਥਿਤੀ ਦੇ ਲਗਭਗ ਸਮਾਨ ਸੀ । 1 ਮਾਰਚ ਨੂੰ ਇਟਲੀ ਦੇ ਕੋਰੋਨਾ ਤੋਂ ਮੌਤ ਦੀ ਦਰ 33.01 ਪ੍ਰਤੀਸ਼ਤ ਸੀ । ਇੱਕ ਮਹੀਨੇ ਬਾਅਦ 1 ਅਪ੍ਰੈਲ ਨੂੰ ਭਾਰਤ ਵਿੱਚ ਕੋਰੋਨਾ ਤੋਂ ਮੌਤ ਦੀ ਦਰ 28.16 ਪ੍ਰਤੀਸ਼ਤ ਸੀ ।