ਇਟਲੀ ਦੇ ਸਮੁੰਦਰ ਵਿੱਚ ਸਥਿਤ ਟਾਪੂ ਸਰਦੇਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਕਾਰਨ ਕਈ ਦਿਨਾਂ ਤੋਂ ਐਮਰਜੈਂਸੀ ਦੀ ਸਥਿਤੀ ਬਣੀ ਹੋਈ ਹੈ।ਓਰਿਸਤਾਨੋ ਇਲਾਕੇ ਵਿੱਚ ਅੱਗ ਲੱਗਣ ਕਾਰਨ 20,000 ਹੈਕਟੇਅਰ ਜ਼ਮੀਨ ਸੜ ਗਈ ਹੈ ਅਤੇ 1,500 ਲੋਕ ਆਪਣੇ ਘਰਾਂ ਤੱਕ ਪਹੁੰਚਣ ਤੋਂ ਅਸਮਰੱਥ ਹੋ ਗਏ ਹਨ।ਇਸ ਅੱਗ ਵਿੱਚ ਭੇਡਾਂ , ਮੁਰਗ਼ੇ ,ਘੌੜੇ ਤੇ ਹੋਰ ਜੰਗਲੀ ਜਾਨਵਰਾਂ ਦੇ ਮਰਨ ਦੀ ਦੁੱਖਦਾਈ ਸਮਾਚਾਰ ਹੈ।ਅੱਗ ਨੇ ਵਾਤਾਵਰਣ ਦੀ ਇਸ ਅਨਮੋਲ ਨੂੰ ਘਾਤਕ ਜ਼ਖਮੀ ਕੀਤਾ ਹੈ।ਅੱਗ ਨਾਲ ਜੰਗਲ ਦਾ ਵੱਡਾ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ। “ਅੱਗ ਵਿਚ ਬਹੁਤ ਸਾਰੇ ਜਾਨਵਰ ਜਾਨਵਰ ਮਰ ਗਏ ਪਰ ਕਿਸੇ ਇਨਸਾਨੀ ਜਾਨ ਦਾ ਨੁਕਸਾਨ ਹੋਣੋਂ ਬਚ ਗਿਆ ਹੈ।ਅੱਗ ਨੂੰ ਕਾਬੂ ਪਾਉਣ ਲਈ ਹੈਲੀਕਾਪਟਰ ਨੇ ਕਾਫ਼ੀ ਜੱਦੋ ਜਹਿਦ ਕੀਤੀ।ਅੱਗ ਲੱਗਣ ਦੇ ਕਾਰਨ ਦਾ ਹਾਲੇ ਸਾਫ਼ ਪਤਾ ਨਹੀ ਲੱਗ ਸਕਿਆ ਪਰ ਵਣ ਵਿਭਾਗ ਵੱਲੋ ਜਾਂਚ ਚੱਲ ਰਹੀ ਹੈ ਜਿਸ ਦੀ ਰਿਪੋਰਟ ਜਲਦ ਆਉਣ ਦੇ ਆਸਾਰ ਹਨ ਪਰ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਅੱਗ ਕਿਸੇ ਇਨਸਾਨ ਦੀ ਲਾਪਰਵਾਹੀ ਕਾਰਨ ਹੀ ਲੱਗੀ ਹੈ ਜਿਸ ਉਪੱਰ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।ਰਾਹਤਕਰਮੀ ਜਿੱਥੇ ਅੱਗ ਬੁਝਾਉਣ ਲਈ ਨਿਰੰਤਰ ਲੱਗੇ ਹਨ ਉੱਥੇ ਹੀ ਇਸ ਅੱਗ ਕਾਰਨ ਭੁੱਖ ਦਾ ਸਾਹਮਣਾ ਕਰ ਰਹੇ ਜਾਨਵਰਾਂ ਲਈ ਚਾਰੇ ਦਾ ਪੂਰਾ ਪ੍ਰਬੰਧ ਵੀ ਕਰ ਰਹੇ ਹਨ ।ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਸੰਜਮ ਤੋਂ ਕੰਮ ਲੈਣ ਦੀ ਅਪੀਲ ਕਰਦਿਆਂ ਇਸ ਸਥਿਤੀ ਵਿੱਚ ਉਹਨਾਂ ਸਭ ਲੋਕਾਂ ਦਾ ਧੰਨਵਾਦ ਵੀ ਕੀਤਾ ਜਿਹੜੇ ਕਿ ਅੱਗ ਕਾਰਨ ਕਾਫ਼ੀ ਪ੍ਰਭਾਵਿਤ ਹੋਏ ਪਰ ਫਿਰ ਵੀ ਉਹਨਾਂ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਦਿੱਤਾ ।ਬੇਸ਼ੱਕ ਅੱਗ ਉੱਪਰ ਕਾਫ਼ੀ ਕਾਬੂ ਪਾ ਲਿਆ ਹੈ ਪਰ ਹਾਲੇ ਵੀ ਸਥਿਤੀ ਕਾਫ਼ੀ ਤਣਾਅ ਪੂਰਨ ਹੈ ।ਗਰਮੀ ਨੇ ਪਹਿਲਾਂ ਹੀ ਵਾਤਾਵਰਣ ਕਾਫ਼ੀ ਗਰਮ ਕੀਤਾ ਹੋਇਆ ਹੈ ਦੂਜਾ ਅੱਗ ਕਾਰਨ ਲੋਕਾਂ ਨੂੰ ਹੋਰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।