PreetNama
ਰਾਜਨੀਤੀ/Politics

ਇਤਿਹਾਸਕ ਦਿਨ: ਪਹਿਲੀ ਵਾਰੀ ਨੇਵੀ ਹੈਲੀਕਾਪਟਰ ਸਟ੍ਰੀਮ ‘ਚ ਸ਼ਾਮਲ ਹੋਈਆਂ ਇਹ ਦੋ ਮਹਿਲਾ ਅਧਿਕਾਰੀ

ਨਵੀਂ ਦਿੱਲੀ: ਅੱਜ ਭਾਰਤੀ ਨੇਵੀ ਹਵਾਬਾਜ਼ੀ ਲਈ ਇਤਿਹਾਸਕ ਦਿਨ ਹੈ ਕਿਉਂਕਿ ਇਤਿਹਾਸ ਵਿੱਚ ਪਹਿਲੀ ਵਾਰ ਦੋ ਔਰਤਾਂ ਨੂੰ ਹੈਲੀਕਾਪਟਰ ਸਟ੍ਰੀਮ ਵਿੱਚ ਓਬਜ਼ਰਵਰ (ਏਅਰਬੋਰਨ ਟੈਕਟਿਸ਼ੀਅਨਜ਼) ਦੇ ਅਹੁਦੇ ‘ਤੇ ਸ਼ਾਮਲ ਹੋਣ ਲਈ ਚੁਣਿਆ ਗਿਆ ਹੈ। ਇਹ ਕਦਮ ਲਿੰਗ-ਬਰਾਬਰੀ ਵੱਲ ਵੱਡਾ ਕਦਮ ਮੰਨਿਆ ਜਾ ਰਿਹਾ ਹੈ ਕਿਉਂਕਿ ਇਹ ਦੋਵੇਂ ਪਹਿਲੀਆਂ ਮਹਿਲਾ ਅਧਿਕਾਰੀ ਲੜਾਕੂ ਜਹਾਜ਼ਾਂ ਵਿੱਚ ਤਾਇਨਾਤ ਹੋਣਗੀਆਂ।

ਦੱਸ ਦੇਈਏ ਕਿ ਪਹਿਲਾਂ ਔਰਤਾਂ ਦਾ ਦਾਖਲਾ ਨਿਸ਼ਚਤ ਵਿੰਗ ਜਹਾਜ਼ਾਂ ਤੱਕ ਸੀਮਤ ਸੀ। ਇਨ੍ਹਾਂ ਦੋਹਾਂ ਮਹਿਲਾ ਅਧਿਕਾਰੀਆਂ ਦੇ ਨਾਂ ਸਬ ਲੈਫਟੀਨੈਂਟ (ਐਸਐਲਟੀ) ਕੁਮੂਦਿਨੀ ਤਿਆਗੀ ਤੇ ਐਸਐਲਟੀ ਰੀਤੀ ਸਿੰਘ ਹਨ।
ਉਹ ਇੰਡੀਅਨ ਨੇਵੀ ਦੇ 17 ਅਧਿਕਾਰੀਆਂ ਦੇ ਸਮੂਹ ਦਾ ਹਿੱਸਾ ਹਨ ਜਿਨ੍ਹਾਂ ਨੂੰ 21 ਸਤੰਬਰ ਨੂੰ ਆਈਐਨਐਸ ਗੜੌਦਾ ਕੋਚੀ ਵਿੱਚ ਹੋਏ ਸਮਾਰੋਹ ਵਿੱਚ “ਓਬਜ਼ਰਵਰ” ਵਜੋਂ ਗ੍ਰੈਜੂਏਟ ਹੋਣ ‘ਤੇ “ਵਿੰਗਜ਼” ਨਾਲ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਐਡਮਿਰਲ ਐਂਟਨੀ ਜਾਰਜ ਨੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ, “ਇਹ ਇੱਕ ਇਤਿਹਾਸਕ ਮੌਕਾ ਹੈ, ਪਹਿਲੀ ਵਾਰ ਔਰਤਾਂ ਨੂੰ ਹੈਲੀਕਾਪਟਰ ਦੇ ਸੰਚਾਲਨ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਇਹ ਅਧਿਕਾਰੀ ਭਾਰਤੀ ਜਲ ਸੈਨਾ ਤੇ ਇੰਡੀਅਨ ਕੋਸਟ ਗਾਰਡ ਦੇ ਸਮੁੰਦਰੀ ਜਹਾਜ਼ਾਂ ਤੇ ਪਣਡੁੱਬੀ ਵਿਰੋਧੀ ਜੰਗੀ ਜਹਾਜ਼ਾਂ ਦੀ ਸੇਵਾ ਕਰਨਗੇ।”

ਦੱਸ ਦਈਏ ਕਿ ਸਾਲ 2016 ਵਿੱਚ ਫਲਾਈਟ ਲੈਫਟੀਨੈਂਟ ਭਵਾਨੀ ਕਾਂਤ, ਫਲਾਈਟ ਲੈਫਟੀਨੈਂਟ ਅਵਨੀ ਚਤੁਰਵੇਦੀ ਤੇ ਫਲਾਈਟ ਲੈਫਟੀਨੈਂਟ ਮੋਹਣਾ ਸਿੰਘ ਭਾਰਤ ਦੀ ਪਹਿਲੀ ਮਹਿਲਾ ਲੜਾਕੂ ਪਾਇਲਟ ਬਣੀ ਸੀ।

ਇਸ ਸਮੇਂ 10 ਲੜਾਕੂ ਪਾਇਲਟਾਂ ਸਮੇਤ 1,875 ਔਰਤਾਂ ਭਾਰਤੀ ਹਵਾਈ ਸੈਨਾ ਵਿਚ ਹਨ। ਲੜਕੀਆਂ ਦੇ ਬੇੜੇ ਵਿੱਚ ਤਾਇਨਾਤ ਅਠਾਰਾਂ ਮਹਿਲਾ ਅਫ਼ਸਰ ਨੈਵੀਗੇਟਰ ਹਨ, ਜੋ ਲੜਾਕਿਆਂ ‘ਤੇ ਹਥਿਆਰ ਪ੍ਰਣਾਲੀ ਦੇ ਸੰਚਾਲਕ ਵਜੋਂ ਕੰਮ ਕਰ ਰਹੀਆਂ ਹਨ, ਜਿਨ੍ਹਾਂ ਵਿੱਚ ਸੁਖੋਈ-30MKI ਵੀ ਸ਼ਾਮਲ ਹੈ।

Related posts

ਚੀਨ ਨੇ ਮੁੜ ਕੀਤੀ ਖਤਰਨਾਕ ਹਰਕਤ, ਭਾਰਤੀ ਫੌਜ ਹੋਈ ਚੌਕਸ, 35 ਹਜ਼ਾਰ ਵਾਧੂ ਜਵਾਨ ਤਾਇਨਾਤ

On Punjab

ਭਾਰਤੀ ਮੂਲ ਦੀ ਦਰਸ਼ਨਾ ਪਟੇਲ ਅਮਰੀਕਾ ‘ਚ ਲੜੇਗੀ ਕੈਲੀਫੋਰਨੀਆ ਸਟੇਟ ਅਸੈਂਬਲੀ ਦੀ ਚੋਣ, ਜਾਣੋ ਉਨ੍ਹਾਂ ਬਾਰੇ

On Punjab

ਤੇਂਦੁਲਕਰ ਨੂੰ ਮਿਲੇਗਾ ਬੀਸੀਸੀਆਈ ਲਾਈਫਟਾਈਮ ਅਚੀਵਮੈਂਟ ਪੁਰਸਕਾਰ

On Punjab