ਲੰਡਨ: ਇੰਗਲੈਂਡ ‘ਚ ਇੱਕ ਵਿਅਕਤੀ ਨੂੰ ਖੂਨ ਦੀ ਇਨਫੈਕਸ਼ਨ ਕਾਰਨ ਆਪਣਾ ਲਿੰਗ ਗਵਾਉਣਾ ਪਿਆ। ਇਸ ਤੋਂ ਬਾਅਦ ਉਹ ਦੁਨੀਆਂ ਦਾ ਪਹਿਲਾ ਅਜਿਹਾ ਇਨਸਾਨ ਬਣਿਆ ਜਿਸ ਦਾ ਲਿੰਗ ਸਰਜ਼ਰੀ ਤੋਂ ਬਾਅਦ ਬਾਂਹ ‘ਤੇ ਨਵਾਂ ਲਾਇਆ ਗਿਆ ਹੈ। ਕਿੱਤੇ ਵਜੋਂ ਮਕੈਨਿਕ ਮੈਲਕਮ ਮੈਕਡੌਨਲਡ 214 ਤੋਂ ਇਨਫੈਕਸ਼ਨ ਨਾਲ ਜੂਝ ਰਿਹਾ ਸੀ ਜੋ ਹੌਲੀ-ਹੌਲ਼ੀ ਵਧਦੀ ਹੀ ਗਈ। ਇਨਫੈਕਸ਼ਨ ਇੰਨੀ ਵਧ ਗਈ ਕਿ ਇੱਕ ਸਮਾਂ ਆਇਆ, ਉਸ ਨੂੰ ਆਪਣਾ ਮਰਦ ਹੋਣ ਦਾ ਸਬੂਤ ਵੀ ਗਵਾਉਣਾ ਪਿਆ।
ਇਸ ਟ੍ਰੈਜੇਡੀ ਨੇ ਉਸ ਨੂੰ ਬੁਰੀ ਤਰ੍ਹਾਂ ਹਲੂਣ ਦਿੱਤਾ। ਇਹ ਉਸ ਲਈ ਔਖੀ ਘੜੀ ਸੀ ਤੇ ਉਸ ਨੇ ਬਹੁਤ ਜ਼ਿਆਦਾ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਮੈਲਕਮ ਨੇ ਕਿਹਾ ਕਿ ਆਪਣਾ ਲਿੰਗ ਗਵਾਉਣ ਮਗਰੋਂ ਉਹ ਦੋ ਸਾਲ ਬਹੁਤ ਹੀ ਅਜੀਬ ਮਹਿਸੂਸ ਕਰਦਾ ਰਿਹਾ। ਉਸ ਦੇ ਦੱਸਣ ਮੁਤਾਬਕ ਉਹ ਪੂਰੀ ਤਰ੍ਹਾਂ ਟੁੱਟ ਚੁੱਕਿਆ ਸੀ ਤੇ ਉਸ ‘ਚ ਆਤਮ ਵਿਸ਼ਵਾਸ ਬਿਲਕੁਲ ਨਹੀਂ ਰਿਹਾ। ਲਗਾਤਾਰ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਤੇ ਪਰਿਵਾਰ ਤੇ ਦੋਸਤਾਂ ਨੂੰ ਵੀ ਦੇਖਣਾ ਨਹੀਂ ਚਾਹੁੰਦਾ ਸੀ।
ਫਿਰ ਉਨ੍ਹਾਂ ਨੂੰ ਇੱਕ ਅਜਿਹੇ ਮਾਹਿਰ ਮਿਲੇ ਜਿਨ੍ਹਾਂ ਨੇ ਅਜਿਹੇ ਇਨਸਾਨ ਲਈ ਬਾਇਓਨਿਕ ਪੈਨਿਸ ਤਿਆਰ ਕੀਤਾ ਸੀ ਜਿਸ ਦੇ ਜਨਮ ਤੋਂ ਹੀ ਲਿੰਗ ਨਹੀਂ ਸੀ। ਲੰਡਨ ਯੂਨੀਵਰਸਿਟੀ ਕਾਲਜ ਹਸਪਤਾਲ ਦੇ ਪ੍ਰੋਫੈਸਰ ਡੇਵਿਡ ਰਾਲਫ ਨੇ ਮੈਲਕੌਮ ਨੂੰ ਇਸ ਲਿੰਗ ਮਾਸਟਰ ਬਾਰੇ ਦੱਸਿਆ। ਰਾਲਫ ਨੇ ਮੈਲਕਮ ਨੂੰ ਦੱਸਿਆ ਕਿ ਆਰਮ ਗ੍ਰਾਫਟ ਪ੍ਰੋਸੀਜ਼ਰ ਕਰਨਾ ਪਏਗਾ। ਇਸ ‘ਤੇ ਦੋ ਸਾਲ ਲੱਗ ਸਕਦੇ ਹਨ। ਇਸ ‘ਤੇ ਉਮੀਦ ਨਾਲ 45 ਸਾਲਾ ਮੈਲਕਮ ਨੇ ਸਰਜ਼ਰੀ ਲਈ ਹਾਮੀ ਭਰੀ। ਇਸ ਸਰਜ਼ਰੀ ਲਈ ਉਸ ਨੂੰ NHS ਤੋਂ 50 ਹਜ਼ਾਰ ਪੌਂਡ ਫੰਡ ਮਿਲਿਆ।
ਮੈਲਕੌਮ ਨੇ ਕਿਹਾ ਜਦੋਂ ਸਰਜ਼ਰੀ ਤੋਂ ਬਾਅਦ ਲਿੰਗ ਬਾਂਹ ‘ਤੇ ਦੇਖਿਆ ਤਾਂ ਮੈਨੂੰ ਕੁਝ ਵੀ ਅਜੀਬ ਨਹੀਂ ਲੱਗਾ ਕਿਉਂਕਿ ਇਹ ਮੇਰਾ ਹਿੱਸਾ ਸੀ। ਮੈਲਕੌਮ ਦੀ ਸਰਜ਼ਰੀ ਕਰਨ ਵਾਲਿਆਂ ਨੇ ਉਸ ਦੇ ਖੂਨ ਦੀਆਂ ਨਾੜੀਆਂ ਤੇ ਨਰਵਜ਼ ਦੀ ਵਰਤੋਂ ਕੀਤੀ। ਲਿੰਗ ਲਈ ਚਮੜੀ ਦਾ ਫਲੈਪ ਮੈਲਕੌਮ ਦੀ ਸੱਜੀ ਬਾਂਹ ਤੋਂ ਲਿਆ ਗਿਆ ਸੀ।
ਇਹ ਪ੍ਰਕਿਰਿਆ ਚਾਰ ਸਾਲ ਪਹਿਲਾਂ ਸ਼ੁਰੂ ਹੋਈ ਸੀ ਤੇ ਕੋਰੋਨਾ ਮਹਾਮਾਰੀ ਤੇ ਕੁਝ ਹੋਰ ਕਾਰਨਾਂ ਕਰਕੇ ਅਜੇ ਵੀ ਮੁਕੰਮਲ ਨਹੀਂ ਹੋ ਸਕੀ। ਮੈਲਕਮ ਨੂੰ ਉਮੀਦ ਹੈ ਕਿ ਜਲਦ ਹੀ ਪੂਰੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਮਗਰੋਂ ਉਸ ਦਾ ਲਿੰਗ ਆਮ ਲੋਕਾਂ ਵਾਂਗ ਆਪਣੀ ਥਾਂ ‘ਤੇ ਹੋਵੇਗਾ ਜੋ ਫਿਲਹਾਲ ਬਾਂਹ ‘ਤੇ ਮੌਜੂਦ ਹੈ।