ਸਿਰਫ਼ ਇਕ ਸਾਲ ਪਹਿਲਾਂ ਹੀ ਚੀਨ ਦੇ ਵੁਹਾਨ ਸ਼ਹਿਰ ਤੋਂ ਕੋਵਿਡ-19 ਮਹਾਮਾਰੀ ਦੇ ਸ਼ੁਰੂਆਤੀ ਮਾਮਲਿਆਂ ਦੇ ਆਨਲਾਈਨ ਵਿਗਿਆਨੀ ਡਾਟਾਬੇਸ ਗਾਇਬ ਹੋ ਗਏ ਸਨ। ਉਨ੍ਹਾਂ ‘ਚੋਂ ਵਾਇਰਸ ਦੇ 200 ਤੋਂ ਵੱਧ ਨਮੂਨਿਆਂ ਦੇ ਜੈਨੇਟਿਕ ਸੀਕਵੈਂਸਿੰਗ ਦੇ ਅੰਕੜੇ ਮਿਲ ਗਏ ਹਨ। ਡਿਲੀਟ ਕੀਤੇ ਜਾ ਚੁੱਕੇ ਇਨ੍ਹਾਂ ਅਹਿਮ ਤੱਥਾਂ ਨੂੰ ਇਕ ਵਿਗਿਆਨੀ ਨੇ ਗੂਗਲ ਕਲਾਊਡ ਤੋਂ ਬਹਾਲ ਕਰ ਲਿਆ ਹੈ।
ਸਿਆਟਲ ਦੇ ਖੋਜੀਆਂ ਨੇ ਆਪਣੀ ਰਿਪੋਰਟ ‘ਚ ਦੱਸਿਆ ਹੈ ਕਿ ਕੋਰੋਨਾ ਵਾਇਰਸ ਦੀ ਅਸਲ ਜੈਨੇਟਿਕ ਸੀਕਵੈਂਸਿੰਗ ਦੀਆਂ 13 ਫਾਈਲਾਂ ਗੂਗਲ ਕਲਾਊਡ ਤੋਂ ਲੱਭ ਗਈਆਂ ਹਨ। ਇਨ੍ਹਾਂ ਜ਼ਰੀਏ ਇਹ ਨਵੀਂ ਜਾਣਕਾਰੀ ਮਿਲੇਗੀ ਕਿ ਕਦੋਂ ਤੇ ਕਿਵੇਂ ਵਾਇਰਸ ਚਮਗਿੱਦੜ ਜਾਂ ਕਿਸੇ ਹੋਰ ਜਾਨਵਰ ਤੋਂ ਬਾਹਰ ਨਿਕਲ ਕੇ ਇਨਸਾਨਾਂ ਨੂੰ ਇਨਫੈਕਟਿਡ ਕਰਨ ਲੱਗਿਆ ਹੈ। ਅਮਰੀਕੀ ਵਿਗਿਆਨੀਆਂ ਨੇ ਇਹ ਨਵਾਂ ਵਿਸ਼ਲੇਸ਼ਣ ਮੰਗਲਵਾਰ ਨੂੰ ਜਾਰੀ ਕੀਤਾ ਹੈ ਜਿਸ ਤੋਂ ਪਹਿਲਾਂ ਉਨ੍ਹਾਂ ਸੁਝਾਵਾਂ ਨੂੰ ਬਲ ਮਿਲਿਆ ਹੈ ਕਿ ਕਿ ਕੋਰੋਨਾ ਵਾਇਰਸ ਦੀਆਂ ਵੱਖ-ਵੱਖ ਕਿਸਮਾਂ ਵੁਹਾਨ ‘ਚ ਦਸੰਬਰ, 2019 ‘ਚ ਜਾਨਵਰਾਂ ਤੇ ਸੀਫੂਡ ਮਾਰਕੀਟ ‘ਚ ਇਨਫੈਕਸ਼ਨ ਤੋਂ ਪਹਿਲਾਂ ਵੀ ਇਸ ਬੰਦਰਗਾਹ ਸ਼ਹਿਰ ‘ਚ ਫੈਲੇ ਹੋਏ ਹੋ ਸਕਦੇ ਹਨ।
ਐਰੀਜ਼ੋਨਾ ਯੂਨੀਵਰਸਿਟੀ ਦੇ ਜੀਵ ਵਿਗਿਆਨੀ ਮਾਈਕਲ ਵੋਰੋਬੇ ਨੇ ਦੱਸਿਆ ਕਿ ਉਹ ਇਸ ਖੋਜ ‘ਚ ਸ਼ਾਮਲ ਨਹੀਂ ਹੋਏ, ਪਰ ਵਾਇਰਸ ਮਾਹਰ ਜੇਸੇ ਬਲੂਮ ਨੇ ਕਿਹਾ ਕਿ ਨਵੀਂ ਰਿਪੋਰਟ ‘ਚ ਕਈ ਸ਼ੱਕੀ ਸੀਕਵੈਂਸ ਡਿਲੀਟ ਕਰ ਦਿੱਤੇ ਗਏ ਹਨ। ਸੀਕਵੈਂਸ ਦੀ ਹੋਂਦ ਲੁਕਾਉਣ ਲਈ ਤੱਥ ਦਬਾਏ ਗਏ ਹਨ। ਬਲੂਮ ਤੇ ਬੋਰੋਬੇ ਨੇ ਕਿਹਾ ਕਿ ਆਲਮੀ ਮਹਾਮਾਰੀ ਕਿਵੇਂ ਸ਼ੁਰੂ ਹੋਈ ਹਿ ਪਤਾ ਕਰਨ ਲਈ ਹੋਰ ਵੀ ਅਧਿਐਨ ਕੀਤੇ ਜਾਣ ਦੀ ਜ਼ਰੂਰਤ ਹੈ।ਕੋਵਿਡ-19 ਦੇ ਵਾਇਰਲ ਨਮੂਨਿਆਂ ਦੇ ਜੈਨੇਟਿਕ ਸੀਕਵੈਂਸ ਦਾ ਪਤਾ ਲੱਗਦਾ ਹੈ। ਮਈ ‘ਚ ਪ੍ਰਕਾਸ਼ਿਤ ਖੋਜ ਪੱਤਰ ‘ਚ ਕਿਹਾ ਗਿਆ ਹੈ ਕਿ ਇਸ ਤੋਂ ਪਤਾ ਲੱਗੇਗਾ ਕਿ ਇਨਸਾਨਾਂ ‘ਚ ਬਿਮਾਰੀ ਕਿਸੇ ਚਮਗਿੱਦੜ ਤੋਂ ਜਾਂ ਹੋਰ ਕਿਸੇ ਜਾਨਵਰ ਤੋਂ ਆਈ ਹੈ। ਇਸ ਮਹਾਮਾਰੀ ਦੀ ਜੜ ਲੱਭਣ ‘ਚ ਸਭ ਤੋਂ ਅਹਿਮ ਕੜੀ ਬਿਮਾਰੀ ਦੇ ਸ਼ੁਰੂਆਤੀ ਸੀਕਵੈਂਸ ਹਨ। ਬਲੂਮ ਦੀ ਇਸ ਪੜਤਾਰ ਦੌਰਾਨ ਉਨ੍ਹਾਂ ਨੂੰ ਮਾਰਚ, 2020 ‘ਚ ਪ੍ਰਕਾਸ਼ਿਤ ਖੋਜ ਪੱਤਰ ਮਿਲਿਆ ਜਿਸ ਮੁਤਾਬਕ ਵੁਹਾਨ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ 241 ਜੈਨੇਟਿਕ ਸੀਕਵੈਂਸ ਇਕੱਠੇ ਕੀਤੇ ਗਏ ਸਨ। ਇਸ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਵਿਗਿਆਨੀਆਂ ਨੇ ਸੀਕਵੈਂਸ ਰੀਡ ਆਰਕਾਈਵ ਨਾਲ ਇਨ੍ਹਾਂ ਨਮੂਨਿਆਂ ਨੂੰ ਅਪਲੋਡ ਕੀਤਾ ਹੈ। ਇਨ੍ਹਾ ਨਮੂਨਿਆਂ ਨੂੰ ਵੁਹਾਨ ਦੇ ਰੇਨਮਿਨ ਹਸਪਤਾਲ ‘ਚ ਕੰਮ ਕਰਨ ਵਾਲੇ ਇਸੇ ਫੂ ਨੇ ਇਕੱਠੇ ਕੀਤਾ ਸੀ। ਚੀਨੀ ਵਿਗਿਆਨੀਆਂ ਨੇ ਇਸ ਨੂੰ ਤਿੰਨ ਮਹੀਨੇ ਬਾਅਦ ਇਕ ਜਨਰਲ ‘ਚ ਪ੍ਰਕਾਸ਼ਿਤ ਕੀਤਾ। ਇਸ ‘ਚ ਉਨ੍ਹਾਂ ਨੇ ਦਾਅਵਾ ਕੀਤਾ ਕਿ ਕੋਰੋਨਾ ਦੇ ਸ਼ੁਰੂਆਤੀ ਮਰੀਜ਼ਾਂ ਦੇ ਨੱਕ ਦੇ ਸਵੈਬ ਦੇ 45 ਨਮੂਨਿਆਂ ਦਾ ਅਧਿਐਨ ਕਰਕੇ ਦੇਖਿਆ ਕਿ ਸਾਰਸ-ਕੋਵ-2 ਦੇ ਜੈਨੇਟਿਕ ਮੈਟੀਰੀਅਲ ਲਈ ਉਸ ਦੀ ਰਹਿੰਦ-ਖੂਹੰਦ ਦੀ ਖੋਜ ਕੀਤੀ। ਖੋਜੀਆਂ ਨੇ ਜੀਨਸ ਦੇ ਅਸਲੀ ਸੀਕਵੈਂਸ ਨੂੰ ਪ੍ਰਕਾਸ਼ਿਤ ਨਹੀਂ ਕੀਤਾ ਬਲਕਿ ਵਿੱਚੋਂ ਉਸ ਦੇ ਨਮੂਨੇ ਚੁੱਕ ਲਏ। ਕਿਉਂਕਿ ਸ਼ੁਰੂਆਤੀ ਡਾਟਾ ਬੇਸ ‘ਚ ਸਿਰਫ਼ ‘ਨੋ ਫਾਈਲ ਫਾਊਂਡ’ ਮਿਲਿਆ।