ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ ਵਲੋਂ ਸਮੂਹ ਦਿਵਿਆਂਗ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਅੰਗਹੀਣਤਾ ਸਰਟੀਫਿਕੇਟ ਦੀ ਜਾਂਚ PGIMER ਚੰਡੀਗੜ੍ਹ ਤੋਂ ਕਰਵਾਉਣ ਦੇ ਆਦੇਸ਼ ਸਾਰੇ ਵਿਭਾਗਾਂ ਦੇ ਪ੍ਰਬੰਧਕੀ ਸਕੱਤਰਾਂ ਨੂੰ ਦਿੱਤੇ ਹਨ।
ਸਰਕਾਰ ਨੇ ਐੱਸਸੀ/ਬੀਸੀ ਅਧਿਆਪਕ ਯੂਨੀਅਨ ਪੰਜਾਬ ਦੇ ਮੰਗ ਪੱਤਰ ਨੰ. 23 ਮਿਤੀ 16.08.2022 ਦੀ ਕਾਪੀ ਭੇਜ ਕੇ ਸਮੂਹ ਵਿਭਾਗਾਂ ਦੇ ਪ੍ਰਬੰਧਕੀ ਸਕੱਤਰ ਨੂੰ ਲਿਖਿਆ ਹੈ ਕਿ ਮੰਗ ਪੱਤਰ ਦੇ ਨੁਕਤਾ ਨੰ: 23 ਅਨੁਸਾਰ ਆਪਣੇ ਵਿਭਾਗ ਅਤੇ ਆਪ ਅਧੀਨ ਆਉਂਦੇ ਬੋਰਡਾਂ ਕਾਰਪੋਰੇਸ਼ਨਾਂ ‘ਚ ਕੰਮ ਕਰਦੇ ਸਮੂਹ ਦਿਵਿਆਂਗ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਅੰਗਹੀਣਤਾ ਸਰਟੀਫਿਕੇਟ ਦੀ ਜਾਂਚ PGIMER ਚੰਡੀਗੜ੍ਹ ਤੋਂ ਕਰਵਾਉਣ। ਇਸ ਉਪਰੰਤ ਮੰਗੀ ਗਈ ਸੂਚਨਾ ਨਾਲ ਨੱਥੀ ਪ੍ਰੋਫਾਰਮੇ ‘ਚ ਭਰ ਕੇ ਸਮੇਤ ਦਸਤਾਵੇਜ਼ 10 ਦਿਨਾਂ ਦੇ ਅੰਦਰ-ਅੰਦਰ ਇਸ ਦਫਤਰ ਨੂੰ ਦਸਤੀ ਜਾਂ ਈਮੇਲ disabilitybrach104@gmail.com ਰਾਹੀਂ ਭਿਜਵਾਉਣ ਦੀ ਖੇਚਲ ਕੀਤੀ ਜਾਵੇ ਤਾਂ ਜੋ ਇਹ ਸੂਚਨਾ ਪੰਜਾਬ ਵਿਧਾਨ ਸਭਾ (ਭਲਾਈ ਕਮੇਟੀ ਸ਼ਾਖਾ) ਨੂੰ ਮਿਥੇ ਸਮੇਂ ਦੇ ਅੰਦਰ-ਅੰਦਰ ਭੇਜੀ ਜਾ ਸਕੇ।