ਨਵੀਂ ਦਿੱਲੀ : ਸਮੇਂ ਸਿਰ ਚੰਗੀ ਨੀਂਦ ਲੈਣਾ ਹਰ ਵਿਅਕਤੀ ਲਈ ਜਰੂਰੀ ਹੈ, ਤਾਂ ਜੋ ਸਿਹਤ ਤੇ ਦਿਮਾਗੀ ਤੌਰ ਤੇ ਤੰਦਰੁਸਤ ਰਿਹਾ ਜਾ ਸਕੇ। ਪੂਰੇ ਵਿਸ਼ਵ ਦੇ 62 ਫੀਸਦੀ ਨੌਜਵਾਨਾਂ ਦੇ ਬਾਰੇ ਸਰਵੇ ਕਰਨ ‘ਤੇ ਪਤਾ ਲੱਗਿਆ ਹੈ ਕਿ ਰਾਤ ਨੂੰ ਸੋਣ ਸਮੇਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ। ਜੋ ਕਿ ਅਜੋਕੇ ਸਮਾਜ ਦੀ ਹਰ ਕਿਸੇ ਦੀ ਸਮੱਸਿਆ ਬਣੀ ਹੋਈ ਹੈ। ਨੀਂਦ ਨਾ ਆਉਣ ਦੀ ਆਦਤ ਦੇ ਸ਼ਿਕਾਰ ਸਾਰਿਆਂ ਤੋਂ ਜ਼ਿਆਦਾ ਦੱਖਣੀ ਕੋਰੀਆ ਦੇ ਲੋਕ ਹਨ, ਉਸ ਤੋਂ ਬਾਅਦ ਜਾਪਾਨ ਦਾ ਨੰਬਰ ਆਉਂਦਾ ਹੈ। ਇਸ ਅੰਤਰਰਾਸ਼ਟਰੀ ਸਰਵੇ ਦੌਰਾਨ ਸਾਹਮਣੇ ਆਇਆ ਹੈ ਕਿ ਭਾਰਤੀ ਲੋਕ ਚੰਗੀ ਨੀਂਦ ਲੈਣ ਵਿਚ ਸਭ ਤੋਂ ਅੱਗੇ ਹਨ। ਦੂਜੇ ਨੰਬਰ ‘ਤੇ ਸਾਊਦੀ ਅਰਬ ਦੇ ਲੋਕ ਹਨ ਅਤੇ ਤੀਜਾ ਨੰਬਰ ਚੀਨ ਦੇ ਲੋਕਾਂ ਦਾ ਹੈ।ਹਰ ਇਨਸਾਨ ਨੂੰ ਔਸਤਨ ਹਰ ਰੋਜ਼ ਛੇ ਘੰਟੇ ਦੀ ਨੀਂਦ ਲੈਣਾ ਬਹੁਤ ਹੀ ਜ਼ਰੂਰੀ ਹੈ। ਨੀਂਦ ਨਾ ਆਉਣ ਦੇ ਮੁੱਖ ਕਾਰਨ ਟੈਨਸ਼ਨ ਗਲਤ ਖਾਣ ਪਾਣ ਜਾਂ ਫਿਰ ਮੋਬਾਈਲ ਕੰਪਿਊਟਰ ਆਦਿ ਦੀ ਜ਼ਿਆਦਾ ਵਰਤੋਂ ਵੀ ਹੋ ਸਕਦਾ ਹੈ । ਕੁਝ ਲੋਕ ਰਾਤ ਸੌਣ ਤੋਂ ਪਹਿਲਾਂ ਕਈ ਘੰਟੇ ਲਗਾਤਾਰ ਮੋਬਾਇਲ ਦਾ ਇਸਤੇਮਾਲ ਕਰਦੇ ਹਨ ਅਜਿਹੇ ਲੋਕਾਂ ਨੂੰ ਵੀ ਨੀਂਦ ਨਾ ਆਉਣ ਦੀ ਸਮੱਸਿਆ ਹੋ ਜਾਂਦੀ ਹੈ ਅਜੋਕੇ ਸਮੇਂ ‘ਚ ਜ਼ਿਆਦਾ ਲੋਕ ਫੋਨ ਜਾ ਕੁਝ ਮਿਊਜ਼ਿਕ ਸੁਣਨ ਲਈ ਹੈਡਫੋਨ ਦੀ ਵਰਤੋਂ ਵੀ ਬਹੁਤ ਕਰਦੇ ਨੇ ਜਿਸ ਕਰਕਰ ਉਨ੍ਹਾਂ ਦੇ ਕੰਨ ਖੁਸ਼ਕ ਹੋ ਜਾਂਦੇ ਹਨ ਤੇ ਉਨ੍ਹਾਂ ਨੂੰ ਚੱਕਰ ਆਉਣ ਤੇ ਨੀਂਦ ਨਹੀਂ ਆਉਂਦੀ ।