ਗਲਤ ਖਾਣ-ਪੀਣ ਦੀ ਵਜ੍ਹਾ ਨਾਲ ਪੇਟ ਸਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਲੱਗੀਆਂ ਰਹਿੰਦੀਆਂ ਹਨ। ਇਨ੍ਹਾਂ ਵਿਚੋਂ ਇਕ ਹੈ ਪੇਟ ਫੁੱਲਣਾ। ਐਸੀਡਿਟੀ ਹੋਣ ਜਾਂ ਜ਼ਿਆਦਾ ਖਾ ਲੈਣ ਦੀ ਵਜ੍ਹਾ ਨਾਲ ਪੇਟ ਵਿੱਚ ਅਫਾਰਾ ਹੋ ਜਾਂਦਾ ਹੈ। ਇਸ ਦਾ ਮੁੱਖ ਕਾਰਨ ਖਾਣ ਪੀਣ ਦੇ ਵਿੱਚ ਮਿਲਾਵਟ, ਮਿਨਰਲਾਂ ਦੀ ਕਮੀ, ਤਣਾਅ ਜਾਂ ਦਵਾਈਆਂ ਦਾ ਵੱਧ ਸੇਵਨ ਆਦਿ ਹੁੰਦਾ ਹੈ।ਜਿਸ ਕਰਕੇ ਪੇਟ ਦੀ ਇਨਫੈਕਸ਼ਨ ਅੱਜਕਲ ਆਮ ਗੱਲ ਬਣ ਗਈ ਹੈ। ਪੇਟ ਵਿੱਚ ਇਨਫੈਕਸ਼ਨ ਹੋਣ ‘ਤੇ ਸੋਜ, ਐਸੀਡਿਟੀ, ਕਬਜ਼ ਅਤੇ ਗੈਸ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ, ਜਿਸ ਨਾਲ ਪੇਟ ਦੀ ਸੋਜ ਅਤੇ ਦਰਦ ਤੋਂ ਆਰਾਮ ਮਿਲੇ । ਪਾਚਨ ਤੰਤਰ ਠੀਕ ਰੱਖਣ ਲਈ ਪੇਟ ਦੀ ਇਨਫੈਕਸ਼ਨ ਦੂਰ ਕਰਨ ਲਈ ਇੱਕ ਚਮਚ ਜੀਰਾ ਕੋਸੇ ਪਾਣੀ ਦੇ ਵਿੱਚ ਮਿਲਾ ਕੇ ਪੀਣ ਨਾਲ ਫਾਇਦਾ ਮਿਲਦਾ ਹੈਦਹੀਂ ਖਾਣ ਨਾਲ ਪੇਟ ਦੀ ਦਰਦ ਜਾਂ ਇਨਫੈਕਸ਼ਨ ਤੋਂ ਰਾਹਤ ਪਾਈ ਜਾ ਸਕਦੀ ਹੈ ਕਿਉਂਕਿ ਦਹੀਂ ਵਿੱਚ ਉਹ ਬੈਕਟੀਰੀਆ ਹੁੰਦੇ ਹਨ ਜੋ ਇਨਫੈਕਸ਼ਨ ਪੈਦਾ ਕਰਨ ਵਾਲੇ ਬੈਕਟੀਰੀਆ ਦਾ ਖਾਤਮਾ ਕਰਦੇ ਹਨ । ਇਸ ਲਈ ਪੇਟ ਦੀ ਇਨਫੈਕਸ਼ਨ ਹੋਣ ਤੇ ਦਹੀਂ ਦਾ ਸੇਵਨ ਜ਼ਰੂਰ ਕਰੋ
ਅਦਰਕ ਐਂਟੀ ਫੰਗਲ ਅਤੇ ਐਂਟੀ ਬੈਕਟੀਰੀਅਲ ਤੱਤਾਂ ਨਾਲ ਭਰਪੂਰ ਹੁੰਦਾ ਹੈ। ਜੇ ਪੇਟ ਦੀ ਇਨਫੈਕਸ਼ਨ ਦਾ ਕਾਰਨ ਫੰਗਸ ਜਾਂ ਬੈਕਟੀਰੀਆ ਹੈ ਅਦਰਕ ਇਸ ਨੂੰ ਖਤਮ ਕਰਦਾ ਹੈ ।ਇਨਫੈਕਸ਼ਨ ਚਾਹੇ ਸਰੀਰ ਦੇ ਕਿਸੇ ਵੀ ਅੰਗ ਵਿੱਚ ਹੋਵੇ। ਉਹ ਸਰੀਰ ਤੋਂ ਬਾਹਰ ਪਸੀਨੇ ਰਾਹੀਂ ਜਾਂ ਯੂਰਿਨ ਦੇ ਮਾਰਗ ਰਾਹੀਂ ਹੀ ਨਿਕਲਦੀ ਹੈ। ਇਸ ਲਈ ਇਨਫੈਕਸ਼ਨ ਹੋ ਜਾਵੇ ਤਾਂ ਵੱਧ ਤੋਂ ਵੱਧ ਪਾਣੀ ਪੀਓ, ਤਾਂ ਜੋ ਇਨਫੈਕਸ਼ਨ ਸਰੀਰ ਦੇ ਵਿੱਚੋਂ ਬਾਹਰ ਜਲਦੀ ਨਿਕਲ ਜਾਵੇ ।