40.62 F
New York, US
February 4, 2025
PreetNama
ਸਿਹਤ/Health

ਇਨ੍ਹਾਂ ਰੋਗਾਂ ’ਚ ਰਾਮਬਾਣ ਦਵਾਈ ਹੈ ਕੱਚੀ ਹਲਦੀ, ਇਸ ਤਰ੍ਹਾਂ ਕਰੋ ਇਸਤੇਮਾਲ

ਆਯੁਰਵੇਦ ’ਚ ਹਲਦੀ ਦਵਾਈ ਦੇ ਰੂਪ ’ਚ ਇਸਤੇਮਾਲ ਕੀਤੀ ਜਾ ਸਕਦੀ ਹੈ। ਇਸ ’ਚ ਚਿਕਿਤਸਕ ਗੁਣਾ ਪਾਏ ਜਾਂਦੇ ਹਨ ਜੋ ਕਈ ਤਰ੍ਹਾਂ ਦੀਆਂ ਬਿਮਾਰੀਆਂ ’ਚ ਫਾਇਦੇਮੰਦ ਹੁੰਦੇ ਹਨ। ਆਮ ਤੌਰ ’ਤੇ ਲੋਕ ਹਲਦੀ ਪਾਊਡਰ ਦਾ ਯੂਜ਼ ਕਰਦੇ ਹਨ, ਪਰ ਕੱਚੀ ਹਲਦੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਖ਼ਾਸ ਕਰਕੇ ਡਾਇਬਟੀਜ਼ ’ਚ ਕੱਚੀ ਹਲਦੀ ਰਾਮਬਾਣ ਦਵਾਈ ਹੈ। ਇਸ ਦੇ ਤਹਿਤ ਕਈ ਬਿਮਾਰੀਆਂ ’ਚ ਕੱਚੀ ਹਲਦੀ ਰਾਮਬਾਣ ਉਪਾਅ ਹੈ। ਹਾਲਾਂਕਿ ਕੱਚੀ ਹਲਦੀ ਦਾ ਸੇਵਨ ਕਰਨਾ ਔਖਾ ਹੁੰਦਾ ਹੈ। ਜੇ ਤੁਸੀਂ ਵੀ ਕੱਚੀ ਹਲਦੀ ਦੇ ਸੇਵਨ ਤੋਂ ਗੁਰੇਜ ਕਰਦੇ ਹੋ ਤਾਂ ਤੁਸੀਂ ਇਸ ਤਰ੍ਹਾਂ ਕੱਚੀ ਹਲਦੀ ਦਾ ਸੇਵਨ ਕਰਕੇ ਬਿਮਾਰੀਆਂ ਤੋਂ ਬਚ ਸਕਦੇ ਹੋ।

ਕੈਂਸਰ ’ਚ ਫਾਇਦੇਮੰਦ

ਕਈ ਖੋਜਾਂ ’ਚ ਖੁਲਾਸਾ ਹੋ ਚੁੱਕੇ ਹੈ ਕਿ ਕੱਚੀ ਹਲਦੀ ’ਚ ਕੈਂਸਰ ਦੇ ਗੁਣ ਪਾਏ ਜਾਂਦੇ ਹਨ। ਇਸ ਦੇ ਸੇਵਨ ਨਾਲ ਕੈਂਸਰ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਨਾਲ ਹੀ ਕੱਚੀ ਹਲਦੀ ਟਿਊਮਰ ਨੂੰ ਵੀ ਸਮਾਪਤ ਕਰਨ ’ਚ ਸਮਰਥ ਹੈ। ਟਿਊਮਰ ਉਸ ਸਮੇਂ ਹੁੰਦਾ ਹੈ ਜਦ ਕੋਸ਼ਿਕਾਵਾਂ ਦੇ ਡੀਏਐੱਨ ’ਚ ਖ਼ਰਾਬੀ ਆ ਜਾਂਦੀ ਹੈ।
ਭਾਰ ਨੂੰ ਘੱਟ ਕਰਨ ਲਈ ਕੱਚੀ ਹਲਦੀ ਦਾ ਸੇਵਨ ਕਰਨ ਦੀ ਸਲਾਹ ਦਿੰਦੇ ਹਨ। ਇਸ ਬਾਰੇ ’ਚ ਉਨ੍ਹਾਂ ਦਾ ਕਹਿਣਾ ਹੈ ਕਿ ਕਰਕਊਮਿਨ ਨਾਲ ਵਾਧੂ ਫੈਟ ਬਰਨ ਹੁੰਦੀ ਹੈ। ਇਸ ਦੇ ਸੇਵਨ ਨਾਲ ਵਧਦੇ ਭਾਰ ਨੂੰ ਨਿਯੰਤਰਿਤ ਕੀਤਾ ਜਾ ਸਕਦਾ ਹੈ। ਇਸ ਲਈ ਕੱਚੀ ਹਲਦੀ ਨੂੰ ਪੀਸ ਕੇ ਦੁੱਧ ਦੇ ਨਾਲ ਸੇਵਨ ਕਰ ਸਕਦੇ ਹੋ।

ਕਿਵੇਂ ਕਰੀਏ ਕੱਚੀ ਹਲਦੀ ਦਾ ਸੇਵਨ

ਜੇ ਤੁਹਾਨੂੰ ਕੱਚੀ ਹਲਦੀ ਸੇਵਨ ਕਰਨ ’ਚ ਤਕਲੀਫ਼ ਹੁੰਦੀ ਹੈ, ਤਾਂ ਤੁਸੀਂ ਕੱਚੀ ਹਲਦੀ ਦਾ ਅਚਾਰ ਬਣਾ ਕੇ ਖਾਣੇ ’ਚ ਸ਼ਾਮਲ ਕਰ ਸਕਦੇ ਹੋ। ਨਾਲ ਹੀ ਤੁਸੀਂ ਕੱਚੀ ਹਲਦੀ ਨੂੰ ਪੀਸ ਕੇ ਦੁੱਧ ’ਚ ਮਿਲਾ ਕੇ ਸੇਵਨ ਕਰ ਸਕਦੇ ਹੋ।

Related posts

Tips to Make Dry Hands Soft : ਸਰਦੀਆਂ ’ਚ ਹੱਥ ਹੋ ਜਾਂਦੇ ਹਨ ਡ੍ਰਾਈ ਤਾਂ ਨਾ ਹੋਵੋ ਪਰੇਸ਼ਾਨ, ਇਨ੍ਹਾਂ ਆਸਾਨ ਟਿਪਸ ਨੂੰ ਕਰੋ ਫਾਲੋ

On Punjab

ਤੁਸੀਂ ਵੀ ਟੀਵੀ ਦੇਖਦੇ-ਦੇਖਦੇ ਖਾਂਦੇ ਹੋ Snacks ਤਾਂ ਹੋ ਜਾਓ ਅਲਰਟ !

On Punjab

Brain Tumor ਦੇ ਸ਼ੁਰੂਆਤੀ ਲੱਛਣ, ਸਮੇਂ ਸਿਰ ਕਰਵਾਓ ਜਾਂਚ

On Punjab