ਗੁਜਰਾਤ ‘ਚ Congo Fever ਬੜੀ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਬੁਖਾਰ ਨਾਲ ਹੁਣ ਤੱਕ 3 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 8 ਲੋਕਾਂ ਦੇ ਬਲੱਡ ਸੈਂਪਲ ਪਾਜੀਟਿਵ ਮਿਲੇ ਹਨ। ਹਾਲੇ ਵੀ ਸਿਹਤ ਵਿਭਾਗ ਇਸ ਮਾਮਲੇ ‘ਤੇ ਕੜੀ ਨਜ਼ਰ ਬਣਾ ਕੇ ਰੱਖ ਰਿਹਾ ਹੈ। ਇਹ ਫੀਵਰ ਲੋਕ ‘ਚ ਜਾਣਕਾਰੀ ਨਾ ਹੋਣ ਕਰਕੇ ਜ਼ਿਆਦਾ ਫੈਲ ਰਿਹਾ ਹੈ। Congo ਬੁਖ਼ਾਰ ਵਾਇਰਸ ਦੇ ਜਰੀਏ ਫੈਲਣ ਵਾਲੀ ਬਿਮਾਰੀ ਹੈ। ਇਹ ਪਾਲਤੂ ਜਾਨਵਰਾਂ ਦੀ ਸਕਿਨ ‘ਚ ਰਹਿਣ ਵਾਲਾ ਪੈਰਾਸਾਇਟ ਹੈ।Congo Fever ਜਾਨਲੇਵਾ ਸਾਬਤ ਹੋ ਸਕਦਾ ਹੈ। ਇਸ ਵਾਇਰਲ ਇਨਫੈਕਸ਼ਨ ਨਾਲ ਪੀੜਿਤ 30 ਤੋਂ 80 ਫੀਸਦੀ ਮਾਮਲਿਆਂ ‘ਚ ਰੋਗੀ ਦੀ ਮੌਤ ਹੋ ਜਾਂਦੀ ਹੈ।
ਇਸ ਬੁਖਾਰ ਨਾਲ ਪੀੜ੍ਹਤ ਵਿਅਕਤੀ ਦੇ ਸਰੀਰ ਵਿਚੋਂ ਖੂਨ ਆਉਣਾ ਸ਼ੁਰੂ ਹੋ ਜਾਂਦਾ ਹੈ ਅਤੇ ਬਹੁਤ ਸਾਰੇ ਜ਼ਰੂਰੀ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਹਨ। ਸੰਕਰਮਿਤ ਵਿਅਕਤੀ ਨੂੰ ਮਾਸਪੇਸ਼ੀਆਂ ਵਿੱਚ ਦਰਦ ਦੇ ਨਾਲ ਤੇਜ਼ ਬੁਖਾਰ ਹੁੰਦਾ ਹੈ। ਇਸ ਤੋਂ ਇਲਾਵਾ ਸਿਰਦਰਦ, ਚੱਕਰ ਆਉਣ, ਹਲਕੀ ਅਤੇ ਪਾਣੀ ਵਾਲੀਆਂ ਅੱਖਾਂ ਵਿਚੋਂ ਜਲਣ ਹੁੰਦੀ ਹੈ। ਡੇਂਗੂ ਦੀ ਤਰ੍ਹਾਂ ਇਸ ਬੁਖਾਰ ਵਿੱਚ ਪਲੇਟਲੈਟ ਦੀ ਗਿਣਤੀ ਤੇਜ਼ੀ ਨਾਲ ਘਟਣਾ ਸ਼ੁਰੂ ਹੋ ਜਾਂਦੀ ਹੈ।