Coronavirus outbreak: ਨਵੀਂ ਦਿੱਲੀ: ਚੀਨ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ । ਚੀਨ ਦੇ ਵੁਹਾਨ ਸੂਬੇ ਤੋਂ ਸ਼ੁਰੂ ਹੋਇਆ ਇਹ ਵਾਇਰਸ ਕਈ ਦੇਸ਼ਾਂ ਵਿੱਚ ਪਹੁੰਚ ਚੁੱਕਿਆ ਹੈ । ਚੀਨ ਵਿੱਚ ਫੈਲੇ ਇਸ ਵਾਇਰਸ ਕਾਰਨ ਹੁਣ ਤੱਕ 30 ਤੋਂ ਜ਼ਿਆਦਾ ਦੇਸ਼ਾਂ ਵਿੱਚ ਮਰੀਜ਼ ਸਾਹਮਣੇ ਆ ਚੁੱਕੇ ਹਨ । ਇਸ ਵਾਇਰਸ ਦੀ ਲਪੇਟ ਵਿੱਚ ਆਉਣ ਨਾਲ 910 ਲੋਕਾਂ ਦੀ ਮੌਤ ਹੋ ਚੁੱਕੀ ਹੈ, ਉੱਥੇ ਹਜ਼ਾਰਾਂ ਹਜ਼ਾਰਾਂ ਲੋਕ ਇਸਦਾ ਸ਼ਿਕਾਰ ਹੋ ਚੁੱਕੇ ਹਨ । ਜੇਕਰ ਇਥੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਵਿੱਚ ਵੀ ਹੁਣ ਤਕ ਕੋਰੋਨਾ ਵਾਇਰਸ ਦੇ 3 ਸ਼ੱਕੀ ਮਰੀਜ਼ ਸਾਹਮਣੇ ਆ ਚੁੱਕੇ ਹਨ ।
ਹਾਲ ਹੀ ਵਿੱਚ ਇਸ ਵਾਇਰਸ ਸਬੰਧੀ ਕੀਤੀ ਗਈ ਸਟੱਡੀ ਵਿੱਚ ਦੁਨੀਆ ਦੇ ਸੰਵੇਦਨਸ਼ੀਲ 30 ਦੇਸ਼ਾਂ ਜਿੱਥੇ ਇਹ ਵਾਇਰਸ ਇੰਪੋਰਟ ਹੋਇਆ ਹੈ ਵਿੱਚ ਭਾਰਤ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ । ਹਮਬੋਲਡਟ ਯੂਨੀਵਰਸਿਟੀ ਵੱਲੋਂ ਕੀਤੀ ਗਈ ਸਟੱਡੀ ਅਨੁਸਾਰ ਭਾਰਤ ਨੂੰ ਇਸ ਖ਼ਤਰਨਾਕ ਵਾਇਰਸ ਦੀ ਲਪੇਟ ਵਿੱਚ ਆਉਣ ਦੀ ਸੰਵੇਦਨਸ਼ੀਲਤਾ ਦੇ ਮਾਮਲੇ ਵਿੱਚ 17ਵੇਂ ਨੰਬਰ ‘ਤੇ ਰੱਖਿਆ ਗਿਆ ਹੈ ।
ਦਰਅਸਲ, ਇਸ ਸਟੱਡੀ ਵਿੱਚ ਕੋਰੋਨਾ ਵਾਇਰਸ ਦੇ ਚੀਨ ਤੋਂ ਆਉਣ ਵਾਲੇ ਨਾਗਰਿਕਾਂ ਦੀ ਗਿਣਤੀ ਦੇ ਹਿਸਾਬ ਨਾਲ ਰਿਲੇਟਿਵ ਇੰਪੋਰਟ ਰਿਸਕ ਦੇਖਿਆ ਗਿਆ ਹੈ । ਇਸ ਸਬੰਧੀ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਸਭ ਤੋਂ ਜ਼ਿਆਦਾ ਇੰਪੋਰਟ ਰਿਸਕ ਚੀਨ ਦੇ ਏਅਰਪੋਰਟਸ ‘ਤੇ ਹੈ ਜੋ ਕਿ 85 ਫ਼ੀਸਦੀ ਹੈ। ਉੱਥੇ ਹੀ ਗ਼ੈਰ-ਚੀਨੀ ਏਅਰਪੋਰਟਸ ਵਿੱਚ ਥਾਈਲੈਂਡ ਨੂੰ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਦੇਸ਼ ਮੰਨਿਆ ਗਿਆ ਹੈ ਜਿਹੜਾ ਲੋਕਾਂ ਨੂੰ ਇਸ ਵਾਇਰਸ ਨਾਲ ਇੰਪੋਰਟ ਕਰ ਰਿਹਾ ਹੈ ।