ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ੍ਰੀ ਇਮਰਾਨ ਖ਼ਾਨ ਵੱਲੋਂ ਜਿਹੋ ਜਿਹਾ ਰਵੱਈਆ ਸਾਬਕਾਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨਾਲ ਕੀਤਾ ਜਾ ਰਿਹਾ ਹੈ, ਉਸ ਕਨ ਉਨ੍ਹਾਂ ਦੀ ਡਾਢੀਆਲੋਚਨਾ ਹੋ ਰਹੀ ਹੈ। ਦਰਅਸਲ, ਜੇਲ੍ਹ ‘ਚ ਕੈਦ ਸ੍ਰੀ ਸ਼ਰੀਫ਼ ਨੂੰ ਇਸ ਵਾਰ ਈਦ–ਉਲ–ਫ਼ਿਤਰ ਮੌਕੇ ਵੀ ਆਪਣੇ ਪਰਿਵਾਰ ਨਾਲ ਮਿਲਣ ਨਹੀਂ ਦਿੱਤਾ ਗਿਆ।
ਸ੍ਰੀ ਸ਼ਰੀਫ਼ ਦੀ ਪਾਰਟੀ ਮੁਸਲਿਮ ਲੀਗ (ਨਵਾਜ਼) ਨੇ ਇਸ ਲਈ ਸ੍ਰੀ ਇਮਰਾਨ ਖ਼ਾਨ ਦੀਕਾਫ਼ੀ ਆਲੋਚਨਾ ਕੀਤੀ ਹੈ ਪਰ ਪਾਕਿਸਤਾਨ ਸਰਕਾਰ ਨੇ ਇਨ੍ਹਾਂ ਦਾਅਵਿਆਂ ਨੂੰ ਗ਼ਲਤਦੱਸਿਆ ਹੈ।
ਮੁਸਲਿਮ ਲੀਗ–ਨਵਾਜ਼ ਦੀ ਤਰਜਮਾਨ ਮਰੀਅਮ ਔਰੰਗਜ਼ੇਬ ਨੇ ਇੱਕ ਬਿਆਨ ਜਾਰੀਕਰ ਕੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਕਥਿਤ ਬਦਲਾ–ਲਊ ਨੀਤੀ ਬਾਰੇ ਦੱਸਿਆ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਜਿਹੀ ਹਰਕਤ ਪ੍ਰਧਾਨ ਮੰਤਰੀ ਦੇਤੌਰ ਉੱਤੇ ਉਨ੍ਹਾਂ ਦੀ ਅਸਮਰੱਥਾ ਤੇ ਅਯੋਗਤਾ ਨੂੰ ਦਰਸਾਉਂਦੀ ਹੈ।
ਉਨ੍ਹਾਂ ਕਿਹਾ ਕਿ ਇਮਰਾਨ ਖ਼ਾਨ ਨੇ ਤਾਂ ਬਹੁਤ ਸ਼ਾਨ ਨਾਲ ਈਦ ਮਨਾਈ ਪਰ ਸ੍ਰੀ ਸ਼ਰੀਫ਼ਨੂੰ ਈਦ ਦੇ ਤੀਜੇ ਦਿਨ ਵੀ ਆਪਣੇ ਪਰਿਵਾਰ ਨਾਲ ਮਿਲਣ ਨਹੀਂ ਦਿੱਤਾ ਗਿਆ। ਚੇਤੇ ਰਹੇਕਿ ਈਦ ਦੇ ਜਸ਼ਨ ਆਮ ਤੌਰ ਉੱਤੇ ਤਿੰਨ ਦਿਨ ਚੱਲਦੇ ਰਹਿੰਦੇ ਹਨ।
ਇੱਥੇ ਵਰਨਣਯੋਗ ਹੈ ਕਿ ਨਵਾਜ਼ ਸ਼ਰੀਫ਼ ਦਸੰਬਰ 2018 ਤੋਂ ਲਾਹੌਰ ਦੀ ਕੋਟ ਲਖਪਤਜੇਲ੍ਹ ਵਿੱਚ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਸਜ਼ਾ ਮਿਲਣ ਤੋਂ ਬਾਅਦ ਕੈਦ ਹਨ।