ਡੋਨਲਡ ਟਰੰਪ ਰਾਸ਼ਟਰਪਤੀ ਦੀ ਚੋਣ ਹਾਰਨ ਤੋਂ ਬਾਅਦ ਵੀ ਬਿਡੇਨ ਦੀ ਜਿੱਤ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ। ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਆਪਣੀ ਹੀ ਵੱਡੀ ਜਿੱਤ ਦਾ ਦਾਅਵਾ ਕੀਤਾ। ਵੋਟਿੰਗ ਦੀ ਪ੍ਰਕਿਰਿਆ ਖ਼ਤਮ ਹੋਣ ਤੋਂ ਦੋ ਦਿਨ ਬਾਅਦ, ਵ੍ਹਾਈਟ ਹਾਊਸ ਵਿਖੇ ਟਰੰਪ ਨੇ ਇਕ ਅਚਾਨਕ ਬਿਆਨ ਦਿੱਤਾ ਅਤੇ ਚੋਣ ‘ਚ ਚੋਰੀ ਦਾ ਦੋਸ਼ ਲਾਇਆ।
ਡੋਨਲਡ ਟਰੰਪ ਦੇ ਦੋਸ਼ਾਂ ਅਤੇ ਬਿਆਨਾਂ ਦੀ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਹੋ ਰਹੀ ਹੈ। ਲੋਕ ਉਨ੍ਹਾਂ ਦਾ ਵੱਖੋ ਵੱਖਰੇ ਤਰੀਕਿਆਂ ਨਾਲ ਮਜ਼ਾਕ ਉਡਾ ਰਹੇ ਹਨ। ਯੂਜ਼ਰਸ ਮੇਮਜ ਬਣਾ ਕੇ, ਵੀਡੀਓ ਸਾਂਝਾ ਕਰਕੇ ਆਪਣੀ ਫੀਡਬੈਕ ਦੇ ਰਹੇ ਹਨ। ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਾਬਕਾ ਪਤਨੀ ਜਮਾਇਮਾ ਗੋਲਡ ਸਮਿੱਥ ਨੇ ਟਰੰਪ ਦੀ ਨਕਲ ‘ਤੇ ਵੀਡੀਓ ਸਾਂਝਾ ਕਰਕੇ ਵਿਅੰਗ ਕੀਤਾ।
ਟਵਿੱਟਰ ‘ਤੇ ਸ਼ੇਅਰ ਕੀਤੀ ਵੀਡੀਓ ‘ਚ ਇਕ ਵਿਅਕਤੀ ਡੋਨਲਡ ਟਰੰਪ ਦੀ ਨਕਲ ਕਰਦੇ ਦੇਖੇ ਜਾ ਸਕਦਾ ਹੈ। ਵੀਡਿਓ ਵਿਚਲਾ ਵਿਅਕਤੀ ਵ੍ਹਾਈਟ ਹਾਊਸ ਤੋਂ ਨਿਕਲਣ ਦਾ ਨਾਂ ਸੁਣਦਿਆਂ ਜ਼ਮੀਨ ‘ਤੇ ਬੱਚਿਆਂ ਵਾਂਗ ਜ਼ਿੱਦ ਕਰਨ ਲਗ ਪਿਆ ਅਤੇ ਚੀਕਣਾ ਸ਼ੁਰੂ ਕਰ ਦਿੱਤਾ, “ਮੈਂ ਨਹੀਂ ਜਾਵਾਂਗਾ”। ਵੀਡੀਓ ਦੇ ਕੈਪਸ਼ਨ ਵਿੱਚ ਜਮਾਇਮਾ ਨੇ ਲਿਖਿਆ ਕਿ ਵਾਈਟ ਹਾਊਸ ਵਿੱਚ ਅੱਜ ਰਾਤ ਦੇ ਦ੍ਰਿਸ਼।
ਇਕ ਉਪਭੋਗਤਾ ਨੇ ਇਕ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ ਕਿ ਚੋਣਾਂ ਤੋਂ ਬਾਅਦ ਡੋਨਲਡ ਟਰੰਪ ਅੰਦੋਲਨ ਦੀ ਤਿਆਰੀ ਕਰ ਰਹੇ ਹਨ।