ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਨੇ ਤੀਜਾ ਵਿਆਹ ਕੀਤਾ ਹੈ। ਇਸ ਗੱਲ ਦਾ ਐਲਾਨ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਕੀਤਾ ਹੈ। ਰੇਹਮ ਨੇ ਦੱਸਿਆ ਕਿ ਉਸ ਦਾ ਵਿਆਹ ਅਮਰੀਕਾ ਵਿੱਚ ਮਾਡਲ ਅਤੇ ਅਦਾਕਾਰ ਮਿਰਜ਼ਾ ਬਿਲਾਲ ਬੇਗ ਨਾਲ ਹੋਇਆ ਹੈ।
ਪਤੀ ਦਾ ਵੀ ਤੀਜਾ ਵਿਆਹ
ਅੱਜ ਟਵਿੱਟਰ ‘ਤੇ ਆਪਣੇ ਵਿਆਹ ਦੀ ਜਾਣਕਾਰੀ ਦਿੰਦੇ ਹੋਏ ਰੇਹਮ ਨੇ ਕਿਹਾ ਕਿ ਉਸ ਨੇ ਮਿਰਜ਼ਾ ਬਿਲਾਲ ਨਾਲ ਵਿਆਹ ਕੀਤਾ ਹੈ। ਇਸ ਵਿਆਹ ਸਮਾਰੋਹ ‘ਚ ਰੇਹਮ ਦੇ ਬੇਟੇ ਵੀ ਮੌਜੂਦ ਸਨ। ਅਮਰੀਕਾ ਦੇ ਕਾਰਪੋਰੇਟ ਪ੍ਰੋਫੈਸ਼ਨਲ ਅਤੇ ਸਾਬਕਾ ਮਾਡਲ ਮਿਰਜ਼ਾ ਬਿਲਾਲ ਬੇਗ ਦਾ ਵੀ ਇਹ ਤੀਜਾ ਵਿਆਹ ਹੈ।
ਇਮਰਾਨ ਖਾਨ ‘ਤੇ ਤਨਜ
ਰੇਹਮ ਨੇ ਆਪਣੀ ਪੋਸਟ ‘ਚ ਸਾਬਕਾ ਪਤੀ ਇਮਰਾਨ ਖਾਨ ‘ਤੇ ਵੀ ਮਜ਼ਾਕ ਉਡਾਇਆ ਹੈ। ਉਸਨੇ ਲਿਖਿਆ, ‘ਆਖ਼ਰਕਾਰ ਇੱਕ ਆਦਮੀ ਮਿਲਿਆ ਜਿਸ ‘ਤੇ ਮੈਂ ਭਰੋਸਾ ਕਰ ਸਕਦੀ ਹਾਂ’। ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ‘ਚ ਰਹਿਮਾਨ ਚਿੱਟੇ ਰੰਗ ਦੇ ਗਾਊਨ ‘ਚ ਨਜ਼ਰ ਆ ਰਹੀ ਹੈ ਜਦਕਿ ਉਸ ਦਾ 36 ਸਾਲਾ ਪਤੀ ਬਿਲਾਲ ਗੁਲਾਬੀ ਸੂਟ ‘ਚ ਨਜ਼ਰ ਆ ਰਿਹਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਦੋ ਹੱਥਾਂ ਦੀ ਤਸਵੀਰ ਅਤੇ ‘ਜਸਟ ਮੈਰਿਡ’ ਸ਼ਬਦ ਪੋਸਟ ਕਰਕੇ ਆਪਣੇ ਵਿਆਹ ਦਾ ਐਲਾਨ ਕੀਤਾ ਸੀ।
2015 ਵਿੱਚ ਇਮਰਾਨ ਖਾਨ ਨਾਲ ਵਿਆਹ ਕੀਤਾ
ਦੱਸ ਦਈਏ ਕਿ ਸਾਲ 2015 ‘ਚ ਪਾਕਿਸਤਾਨੀ-ਬ੍ਰਿਟਿਸ਼ ਟੈਲੀਵਿਜ਼ਨ ਪੱਤਰਕਾਰ ਰੇਹਮ ਖਾਨ ਨੇ ਜਨਵਰੀ ‘ਚ ਇਮਰਾਨ ਖਾਨ ਨਾਲ ਉਨ੍ਹਾਂ ਦੇ ਇਸਲਾਮਾਬਾਦ ਸਥਿਤ ਘਰ ‘ਚ ਵਿਆਹ ਕੀਤਾ ਸੀ ਪਰ 10 ਮਹੀਨਿਆਂ ਬਾਅਦ ਉਨ੍ਹਾਂ ਦਾ ਤਲਾਕ ਹੋ ਗਿਆ ਸੀ। ਤਲਾਕ ਤੋਂ ਬਾਅਦ, ਰੇਹਮ ਨੇ ਖੁਲਾਸਾ ਕੀਤਾ ਕਿ ਉਹ, ਖਾਨ ਦੀ ਪਹਿਲੀ ਪਤਨੀ ਜੇਮਿਮਾ ਵਾਂਗ, ਪਾਕਿਸਤਾਨ ਵਿੱਚ ਨਫ਼ਰਤ ਦੀ ਮੁਹਿੰਮ ਦਾ ਸ਼ਿਕਾਰ ਹੋਈ ਸੀ ਅਤੇ ਇਸ ਤਰ੍ਹਾਂ ਉਨ੍ਹਾਂ ਦਾ ਵਿਆਹ ਨਹੀਂ ਬਚਿਆ।