ਕੰਪਾਲਾ: ਅਫਰੀਕਾ ਦੇ ਯੁਗਾਂਡਾ ਵਿੱਚ ਇਮਾਮ ਨੂੰ ਮੁਅੱਤਲ ਕਰ ਦਿੱਤਾ ਗਿਆ ਕਿਉਂਕਿ ਉਨ੍ਹਾਂ ਜਿਸ ਲੜਕੀ ਨਾਲ ਵਿਆਹ ਕੀਤਾ ਸੀ, ਉਹ ਅਸਲ ਵਿੱਚ ਔਰਤ ਨਹੀਂ ਮਰਦ ਸੀ। 27 ਸਾਲਾ ਸ਼ੇਖ ਮੁਹੰਮਦ ਮੁਤੂੰਬਾ ਨੂੰ ਇਸ ਸੱਚਾਈ ਦਾ ਪਤਾ ਉਦੋਂ ਲੱਗਾ ਜਦੋਂ ਉਨ੍ਹਾਂ ਦੀ ਪਤਨੀ ਗੁਆਂਢੀਆਂ ਦੇ ਘਰੋਂ ਟੀਵੀ ਤੇ ਕੱਪੜੇ ਚੋਰੀ ਕਰਦੀ ਫੜੀ ਗਈ। ਖੁਲਾਸੇ ਤੋਂ ਬਾਅਦ ਲੜਕੇ ਨੇ ਦੱਸਿਆ ਕਿ ਉਸ ਨੇ ਇਮਾਮ ਨਾਲ ਵਿਆਹ ਉਸ ਦੇ ਪੈਸੇ ਚੋਰੀ ਕਰਨ ਲਈ ਕੀਤਾ ਸੀ।
ਇਸ ਦੇ ਨਾਲ ਹੀ ਮੁਤੁੰਬਾ ਨੂੰ ਆਪਣੀ ਪਤਨੀ ਦੇ ਆਦਮੀ ਹੋਣ ਦੇ ਸਦਮੇ ਵਿੱਚ ਮੌਲਵੀ ਵਜੋਂ ਆਪਣੀਆਂ ਡਿਊਟੀਆਂ ਤੋਂ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਇਮਾਮ ਦਾ ਵਿਆਹ ਸਿਰਫ ਦੋ ਹਫਤੇ ਪਹਿਲਾਂ ਹੀ ਹੋਇਆ ਸੀ। ਇਮਾਮ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਕਈ ਕਾਰਨਾਂ ਕਰਕੇ ਉਹ ਆਪਣੀ ਪਤਨੀ ਨਾਲ ਸਬੰਧ ਨਹੀਂ ਬਣਾ ਸਕੇ ਸੀ। ਇਸ ਕਾਰਨ, ਉਸ ਨੂੰ ਨਹੀਂ ਪਤਾ ਸੀ ਕਿ ਉਸ ਦੀ ਪਤਨੀ ਆਦਮੀ ਹੈ।
ਇਸ ਤੋਂ ਬਾਅਦ ਮੁਤੂੰਬਾ ਦਾ ਕਹਿਣਾ ਹੈ ਕਿ ਉਹ ਇਸ ਘਟਨਾ ਬਾਰੇ ਬਿਲਕੁਲ ਵੀ ਗੱਲ ਕਰਨ ਲਈ ਤਿਆਰ ਨਹੀਂ ਹਨ ਤੇ ਉਨ੍ਹਾਂ ਨੂੰ ਮਸ਼ਵਾਰੇ ਦੀ ਜ਼ਰੂਰਤ ਹੈ। ਦੋਸਤਾਂ ਤੇ ਸਾਥੀਆਂ ਨੇ ਕਿਹਾ ਕਿ ਮੁਤੂੰਬਾ ਨੂੰ ਧੋਖਾਧੜੀ ਕਰਨ ਵਾਲੇ ਨੇ ਬੇਵਕੂਫ ਬਣਾਇਆ ਸੀ। ਕਿਸੇ ਨੂੰ ਉਸ ਦੇ ਆਦਮੀ ਹੋਣ ਦਾ ਸ਼ੱਕ ਨਾ ਹੋਵੇ, ਇਸ ਲਈ ਉਹ ਆਪਣੇ ਮੁੰਹ ਢੱਕ ਕੇ ਰੱਖਦਾ ਸੀ। ਮੁਤੂੰਬਾ ਦੇ ਮਸਜਿਦ ਵਿੱਚ ਸਹਿਯੋਗੀ ਨੇ ਕਿਹਾ ਕਿ ਆਦਮੀ ਦੀ ਆਵਾਜ਼ ਮਿੱਠੀ ਸੀ ਤੇ ਉਹ ਇੱਕ ਔਰਤ ਦੀ ਤਰ੍ਹਾਂ ਤੁਰਦਾ ਸੀ।
ਬਾਅਦ ਵਿੱਚ ਸ਼ੱਕੀ ਵਿਅਕਤੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਅਸਲ ਨਾਮ ਰਿਚਰਡ ਤੁਮੁਸ਼ਾਬੇ ਹੈ ਤੇ ਉਸ ਨੇ ਇਮਾਮ ਦੇ ਪੈਸਾ ਚੋਰੀ ਕਰਨ ਲਈ ਮੁਤੂੰਬਾ ਨਾਲ ਵਿਆਹ ਕਰਵਾ ਲਿਆ ਸੀ।