ਸੂਰਤ: ਗੁਜਰਾਤ ਦੇ ਸੂਰਤ ਵਿੱਚ ਤਕਸ਼ਿਲਾ ਕੰਪਲੈਕਸ ਇਮਾਰਤ ਵਿੱਚ ਅੱਗ ਲੱਗਣ ਕਾਰਨ ਇੱਕ ਅਧਿਆਪਕ ਸਣੇ 15 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚ ਜ਼ਿਆਦਾਤਰ ਵਿਦਿਆਰਥੀ ਹੀ ਸਨ। ਅਜੇ ਵੀ ਅਨੇਕਾਂ ਲੋਕ ਅੰਦਰ ਫਸੇ ਹੋਏ ਹਨ। ਅੱਗ ਇੰਨੀ ਭਿਆਨਕ ਸੀ ਕਿ ਵਿਦਿਆਰਥੀਆਂ ਨੇ ਚੌਥੀ ਮੰਜ਼ਲ ਤੋਂ ਛਾਲਾਂ ਮਾਰ ਦਿੱਤੀਆਂ।ਦਰਅਸਲ ਤਕਸ਼ਿਲਾ ਇਮਾਰਤ ਵਿੱਚ ਕੋਚਿੰਗ ਕਲਾਸ ਲੱਗੀ ਹੋਈ ਸੀ। ਇਸ ਦੌਰਾਨ ਇਮਾਰਤ ਨੂੰ ਅੱਗ ਲੱਗ ਗਈ। ਵਿਦਿਆਰਥੀਆਂ ਨੇ ਜਾਨ ਬਚਾਉਣ ਲਈ ਛਾਲਾਂ ਮਾਰ ਦਿੱਤੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਖ ਪ੍ਰਗਟ ਕੀਤਾ ਹੈ।