47.37 F
New York, US
November 22, 2024
PreetNama
ਸਿਹਤ/Health

ਇਮਿਉਨਿਟੀ ਨੂੰ ਵਧਾਉਣ ਲਈ ਕੁਝ ਘਰੇਲੂ ਉਪਾਅ, ਮਜ਼ਬੂਤ ​​ਇਮਿਊਨ ਸਿਸਟਮ ਲਈ ਸ਼ਾਨਦਾਰ ਹੈ ਇਹ ਡ੍ਰਿੰਕ

ਨਵੀਂ ਦਿੱਲੀ: ਇਮਿਊਨਟੀ (Immunity) ਵਧਾਉਣ ਦੇ ਲਈ ਘਰੇਲੂ ਉਪਚਾਰ ਕਾਫ਼ੀ ਕੁਦਰਤੀ ਅਤੇ ਪ੍ਰਭਾਵਸ਼ਾਲੀ ਹਨ। ਇਸ ਤੋਂ ਇਲਾਵਾ ਇਮਿਊਨਟੀ ਪਾਵਰ ਦੇ ਡ੍ਰਿੰਕ (drink for immunity) ਦਾ ਆਪਣਾ ਮਹੱਤਵ ਹੈ। ਇਮਿਊਨਟੀ ਵਧਾਉਣ ਦਾ ਸਭ ਤੋਂ ਵੱਡਾ ਕਾਰਨ ਤੁਹਾਨੂੰ ਬਾਰ-ਬਾਰ ਬਿਮਾਰ ਰਹਿਣ ਤੋਂ ਬਚਾਉਣਾ ਹੈ। ਇਮਿਊਨ ਸਿਸਟਮ ਦਾ ਮਜ਼ਬੂਤ ​​ਹੋਣਾ ਤੁਹਾਨੂੰ ਜਲਦੀ ਬਿਮਾਰ ਹੋਣ ਤੋਂ ਬਚਾ ਸਕਦਾ ਹੈ। ਇਮਿਊਨਟੀ ਵਧਾਉਣ ਲਈ ਡ੍ਰਿੰਕ ਕਾਫੀ ਪ੍ਰਭਾਵਸ਼ਾਲੀ ਹੋ ਸਕਦਾ ਹੈ। ਇੱਥੇ ਬਹੁਤ ਸਾਰੇ ਕੁਦਰਤੀ ਡ੍ਰਿੰਕ ਹਨ ਜੋ ਇਮਿਊਨਿਟੀ ਨੂੰ ਉਤਸ਼ਾਹਤ ਕਰਨ ਲਈ ਬਹੁਤ ਵਧੀਆ ਹਨ। ਇੱਥੇ ਜਾਣੋ ਖਾਸ ਇਮਿਊਨਿਟੀ ਬੂਸਟਰ (immunity booster) ਡ੍ਰਿੰਕ ਬਾਰੇ।

ਚਾਹ ਪ੍ਰੇਮੀ ਜਾਣ ਹੈਰਾਨੀ ਹੋਏਗੀ ਕਿ ਇੱਕ ਕੱਪ Lemon Tea ਸਿਹਤ ਲਈ ਕਿੰਨਾ ਫਾਇਦੇਮੰਦ ਹੁੰਦਾ ਹੈ। ਸੁਆਦੀ ਹੋਣ ਤੋਂ ਇਲਾਵਾ, ਇਹ ਡ੍ਰਿੰਕ ਵੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੈ ਜੋ ਤੁਹਾਡੀ ਸਿਹਤ ਨੂੰ ਬਿੱਗ ਬੂਸਟ ਦੇ ਸਕਦਾ ਹੈ।

ਇਮਿਊਨਿਟੀ ਵਧਾਉਣ ਲਈ ਰੋਜ਼ਾਨਾ ਇਸ ਡਰਿੰਕ ਦਾ ਕਰੋ ਸੇਵਨ:

ਇਹ ਮੰਨਿਆ ਜਾਂਦਾ ਹੈ ਕਿ ਤਾਜ਼ੇ ਨਿੰਬੂ ਤੋਂ ਬਣੀ ਗਰਮ ਚਾਹ ਦੀ ਵਰਤੋਂ ਤੁਹਾਡੇ ਜ਼ੁਕਾਮ ਦੇ ਲੱਛਣਾਂ ਨੂੰ ਦੂਰ ਰੱਖਣ ਲਈ ਕੀਤਾ ਜਾਂਦਾ ਹੈ। ਇਸ ਚਾਹ ਨੂੰ ਤਿਆਰ ਕਰ ਇਸ ‘ਚ ਸ਼ਹਿਦ ਨੂੰ ਮਿਲਾ ਕੇ ਸਵੇਰੇ ਇਸ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਸਾਰੇ ਲਾਭ ਦੇ ਸਕਦਾ ਹੈ। ਹਾਈਡਰੇਟਿਡ ਰਹਿਣ ਦਾ ਵੀ ਇਹ ਇੱਕ ਵਧੀਆ ਢੰਗ ਹੋ ਸਕਦਾ ਹੈ ਅਤੇ ਜਦੋਂ ਗਰਮੀਆਂ ਚੱਲ ਰਹੀਆਂ ਹਨ ਇਹ ਸਰੀਰ ਦੀ ਊਰਜਾ ਘੱਟਣ ਨਹੀਂ ਦਿੰਦਾ।

ਇਹ ਵੀ ਕਿਹਾ ਜਾਂਦਾ ਹੈ ਕਿ ਨਿੰਬੂ ਵਾਲੀ ਚਾਹ ਵਿਟਾਮਿਨ ਸੀ ਨਾਲ ਭਰਪੂਰ ਹੁੰਦੀ ਹੈ, ਜੋ ਐਂਟੀਆਕਸੀਡੈਂਟ ਵਜੋਂ ਕੰਮ ਕਰ ਸਕਦੀ ਹੈ ਅਤੇ ਸੈੱਲਾਂ ਨੂੰ ਨੁਕਸਾਨ ਤੋਂ ਬਚਾ ਸਕਦੀ ਹੈ। ਇਹ ਦੰਦਾਂ ਦੀ ਸਿਹਤ ਲਈ ਬਹੁਤ ਵਧੀਆ ਹੈ ਅਤੇ ਜ਼ਖ਼ਮਾਂ ਨੂੰ ਠੀਕ ਕਰਨ ਵਿਚ ਵੀ ਮਦਦ ਕਰ ਸਕਦੀ ਹੈ।

ਪਾਚਕ ਕਿਰਿਆ (Metabolism) ਨੂੰ ਵਧਾਉਣ ਲਈ ਵੀ ਹੈਰਾਨੀਜਨਕ:

ਨਿੰਬੂ ਦੀ ਚਾਹ ਪਾਚਕ ਕਿਰਿਆ ਲਈ ਵੀ ਮਦਦਗਾਰ ਹੈ। ਵਿਗਿਆਨਕ ਤੌਰ ‘ਤੇ ਇਹ ਇਸ ਲਈ ਹੈ ਕਿਉਂਕਿ ਚਾਹ ਸਰੀਰ ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਅਤੇ ਸਰੀਰ ਨੂੰ ਸਾਫ਼ ਰੱਖਣ ਵਿੱਚ ਮਦਦ ਕਰਦੀ ਹੈ। ਇਹ ਭਾਰ ਘਟਾਉਣ ਲਈ ਵੀ ਅਨੁਕੂਲ ਹੈ।

ਨਿੰਬੂ ਵਾਲੀ ਚਾਹ ਹਾਜ਼ਮੇ ਲਈ ਵੀ ਬਹੁਤ ਚੰਗੀ ਹੈ। ਬੱਸ ਤੁਸੀਂ ਇਸ ‘ਚ ਥੋੜਾ ਜਿਹਾ ਅਦਰਕ ਸ਼ਾਮਲ ਕਰੋ, ਜੋ ਬਦਹਜ਼ਮੀ ਅਤੇ ਹੋਰ ਗੈਸਟ੍ਰੋਇੰਟੇਸਟਾਈਨਲ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਕਾਰਗਰ ਹੋ ਸਕਦਾ ਹੈ।

Related posts

World Tuberculosis Day: ਲਾਇਲਾਜ ਨਹੀਂ ਹੈ ਟੀਬੀ, ਬਸ ਸਮੇਂ ਰਹਿੰਦੇ ਧਿਆਨ ਨਾ ਦੇਣ ਨਾਲ ਵੱਧ ਜਾਂਦੀ ਹੈ ਸਮੱਸਿਆ

On Punjab

ਖੁਦ ਨੂੰ ਡਿਪ੍ਰੈਸ਼ਨ ਤੋਂ ਰੱਖਣਾ ਦੂਰ ਤਾਂ ਸਮਾਜਿਕ ਮੇਲ-ਮਿਲਾਪ ਜ਼ਰੂਰੀ, ਰਿਸਰਚ ‘ਚ ਦਾਅਵਾ

On Punjab

ਜਾਣੋ ਜੌਂ ਦਾ ਸੇਵਨ ਕਿਵੇਂ ਹੁੰਦਾ ਹੈ ਸਿਹਤ ਲਈ ਫ਼ਾਇਦੇਮੰਦ ?

On Punjab