ਨਵੀਂ ਦਿੱਲੀ: ਕੋਰੋਨਾ ਸੰਕਟ ਦੇ ਇਸ ਦੌਰ ਵਿੱਚ ਹਲਕੀ ਖੰਘ ਤੇ ਗਲੇ ਦੇ ਦਰਦ ਨੂੰ ਲੈ ਕੇ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ। ਇਹ ਸਮੱਸਿਆ ਮੌਸਮ ਵਿੱਚ ਤਬਦੀਲੀ ਤੇ ਠੰਢਾ-ਗਰਮ ਖਾਣ ਪੀਣ ਕਰਕੇ ਹੋ ਸਕਦੀ ਹੈ। ਇਸ ਲਈ ਹਸਪਤਾਲ ਜਾਣ ਦੀ ਜ਼ਰੂਰਤ ਨਹੀਂ ਕਿਉਂਕਿ ਇਸਦੀ ਦਵਾਈ ਤੁਹਾਡੀ ਰਸੋਈ ਵਿੱਚ ਮੌਜੂਦ ਹੈ। ਬੱਸ ਇਸ ਨੂੰ ਜਾਣਨ ਦੀ ਤੇ ਦੂਸਰਿਆਂ ਨੂੰ ਸਮਝਾਉਣ ਦੀ ਜ਼ਰੂਰਤ ਹੈ। ਆਯੁਰਵੈਦ ਦਾ ਇਹ ਗਿਆਨ ਆਪਣੀ ਤੇ ਦੂਜਿਆਂ ਦੀ ਰੱਖਿਆ ਕਰ ਸਕਦਾ ਹੈ।
ਨੈਸ਼ਨਲ ਹੈਲਥ ਮਿਸ਼ਨ ਦੀ ਆਯੂਸ਼ ਇਕਾਈ ਦੇ ਜਨਰਲ ਮੈਨੇਜਰ, ਡਾ. ਰਾਮਜੀ ਵਰਮਾ ਦਾ ਕਹਿਣਾ ਹੈ ਕਿ ਆਯੂਸ਼ ਦੇ ਘਰੇਲੂ ਉਪਚਾਰ ਸੁੱਕੀ ਖੰਘ ਤੇ ਗਲੇ ਦੀ ਤਕਲੀਫ ਨੂੰ ਦੂਰ ਕਰਨ ਲਈ ਬਹੁਤ ਪ੍ਰਭਾਵਸ਼ਾਲੀ ਹਨ। ਇਸ ਲਈ, ਪੁਦੀਨੇ ਦੇ ਤਾਜ਼ੇ ਪੱਤੇ ਤੇ ਕਾਲੇ ਜੀਰੇ ਨੂੰ ਪਾਣੀ ਵਿੱਚ ਉਬਾਲ ਕੇ ਤੇ ਦਿਨ ਵਿੱਚ ਇੱਕ ਵਾਰ ਸਟੀਮ ਲੈਣ ਨਾਲ ਅਜਿਹੀ ਸਮੱਸਿਆ ਤੋਂ ਰਾਹਤ ਮਿਲ ਸਕਦੀ ਹੈ।
ਇਸ ਤੋਂ ਇਲਾਵਾ ਲੌਂਗ ਦੇ ਪਾਊਡਰ ਨੂੰ ਚੀਨੀ-ਸ਼ਹਿਦ ‘ਚ ਮਿਲਾ ਕੇ ਦਿਨ ਵਿੱਚ ਦੋ ਤੋਂ ਤਿੰਨ ਵਾਰ ਇਸ ਦਾ ਸੇਵਨ ਕਰਨ ਨਾਲ ਵੀ ਇਹ ਸਮੱਸਿਆ ਦੂਰ ਹੋ ਸਕਦੀ ਹੈ। ਡਾ. ਵਰਮਾ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਵੀ ਸਮੱਸਿਆ ਠੀਕ ਨਹੀਂ ਹੁੰਦੀ, ਫਿਰ ਡਾਕਟਰੀ ਸਲਾਹ ਲਓ।
ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਮਿਊਨਿਟੀ ਪਾਵਰ ਵਧਾਉਣ ਲਈ ਇੱਕ ਤੋਂ ਇੱਕ ਸੁਝਾਅ ਆਯੁਰਵੈਦ ਵਿੱਚ ਮੌਜੂਦ ਹਨ, ਇਸ ਦੀ ਕੋਸ਼ਿਸ਼ ਕਰਨ ਨਾਲ ਅਸੀਂ ਨਾ ਸਿਰਫ ਕੋਰੋਨਾ ਤੇ ਹੋਰ ਕਈ ਬਿਮਾਰੀਆਂ ਨੂੰ ਵੀ ਦੂਰ ਕਰ ਸਕਦੇ ਹਾਂ। ਇਸ ਤੋਂ ਇਲਾਵਾ, ਇਨ੍ਹਾਂ ਸੁਝਾਵਾਂ ਦੇ ਕੋਈ ਮਾੜੇ ਪ੍ਰਭਾਵ ਨਹੀਂ ਹਨ।
ਇਸ ਦੇ ਨਾਲ ਯੋਗਾ, ਧਿਆਨ ਤੇ ਪ੍ਰਾਣਾਯਾਮ ਵੀ ਕੀਤਾ ਜਾ ਸਕਦਾ ਹੈ। ਬਦਲੇ ਹੋਏ ਹਾਲਾਤ ਤਹਿਤ ਤੁਸੀਂ ਇਨ੍ਹਾਂ ਛੋਟੇ ਨੁਸਖ਼ਿਆਂ ਦੀ ਕੋਸ਼ਿਸ਼ ਕਰਕੇ ਸਿਹਤਮੰਦ ਰਹਿ ਸਕਦੇ ਹੋ, ਕਿਉਂਕਿ ਇਸ ਸਮੇਂ ਹਸਪਤਾਲ ਤੇ ਡਾਕਟਰ ਕੋਰੋਨਾ ਦੇ ਮਰੀਜ਼ਾਂ ਦੀ ਜਾਂਚ ਤੇ ਨਿਗਰਾਨੀ ਵਿੱਚ ਰੁੱਝੇ ਹੋਏ ਹਨ।