PreetNama
ਸਿਹਤ/Health

ਇਮਿਊਨਿਟੀ ਵਧਾਉਣ ਦੇ ਆਯੁਰਵੈਦਿਕ ਨੁਸਖੇ, ਰਸੋਈ ‘ਚ ਮੌਜੂਦ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ, ਦੂਰ ਹੋਵੇਗਾ ਇਨਫੈਕਸ਼ਨ ਦਾ ਖ਼ਤਰਾ

ਦੇਸ਼ ਵਿਚ ਕੋਰੋਨਾ ਦਾ ਖ਼ਤਰਾ ਤੇਜ਼ੀ ਨਾਲ ਵਧ ਰਿਹਾ ਹੈ। ਇਨਫੈਕਟਿਡ ਮਰੀਜ਼ਾਂ ਦੇ ਨਾਲ-ਨਾਲ ਮ੍ਰਿਤਕਾਂ ਦੀ ਗਿਣਤੀ ‘ਚ ਵੱਡਾ ਵਾਧਾ ਦੇਖਿਆ ਜਾ ਰਿਹਾ ਹੈ। ਆਕਸੀਜਨ ਤੋਂ ਲੈ ਕੇ ਦਵਾਈਆਂ ਤਕ ਦੀ ਘਾਟ ਦੱਸੀ ਜਾ ਰਹੀ ਹੈ। ਇਸ ਦੌਰਾਨ ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ ਨੇ ਕੋਰੋਨਾ ਮਹਾਮਾਰੀ ‘ਚ ਖ਼ੁਦ ਦੀ ਦੇਖਭਾਲ ਲਈ ਕੁਝ ਆਯੁਰਵੈਦਿਕ ਤੌਰ-ਤਰੀਕੇ ਦੱਸੇ ਹਨ ਜਿਨ੍ਹਾਂ ਤੋਂ ਖ਼ੁਦ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਆਯੁਰਵੈਦ, ਯੂਨਾਨੀ, ਹੋਮਿਓਪੈਥੀ ਜਾਂ ਐਲੋਪੈਥੀ, ਇਨ੍ਹਾਂ ਸਭ ਦੇ ਵਿਚ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ‘ਤੇ ਜ਼ੋਰ ਦਿੱਤਾ ਜਾਂਦਾ ਹੈ। ਸਰੀਰ ਜੇਕਰ ਰੋਗਾਂ ਨਾਲ ਲੜਨ ਵਿਚ ਸਮਰੱਥ ਹੋਵੇਗਾ ਤਾਂ ਕੋਈ ਬਿਮਾਰੀ ਨਹੀਂ ਹੋਵੇਗੀ ਤੇ ਅਸੀਂ ਨਿਰੋਗ ਰਹਾਂਗੇ। ਆਯੁਰਵੈਦ ਦੇ ਤੌਰ-ਤਰੀਕੇ ਮੁਸ਼ਕਲ ਨਹੀਂ ਹਨ ਤੇ ਇਸ ਵਿਚ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਆਸਾਨੀ ਨਾਲ ਉਪਲਬਧ ਹੁੰਦੀਆਂ ਹਨ। ਇਹ ਘਰ ਦੀ ਰਸੋਈ ‘ਚ ਹੀ ਮੌਜੂਦ ਹਨ। ਆਓ ਇਨ੍ਹਾਂ ਬਾਰੇ ਜਾਣਦੇ ਹਾਂ…
  1. ਵਾਰ-ਵਾਰ ਹਲਕਾ ਗਰਮ ਪਾਣੀ ਪੀਂਦੇ ਰਹੋ।
  2. ਭੋਜਨ ‘ਚ ਹਲਦੀ, ਜ਼ੀਰਾ, ਧਨੀਆ, ਸੁੰਢ ਤੇ ਲੱਸਣ ਦਾ ਇਸਤੇਮਾਲ ਕਰੋ।
  3. ਗੁਣਗੁਣੇ ਪਾਣੀ ‘ਚ ਹਲਦੀ ਤੇ ਲੂਣ ਮਿਲਾ ਕੇ ਗਰਾਰੇ ਕਰੋ।
    1. ਦਿਨ ਵੇਲੇ ਸੌਣ ਤੋਂ ਬਚੋ ਤੇ ਰਾਤ ਨੂੰ ਘੱਟੋ-ਘੱਚ 7-8 ਘੰਟੇ ਜ਼ਰੂਰ ਨੀਂਦ ਲਓ।

    ਇਮਿਊਨਿਟੀ ਵਧਾਉਣ ਦੇ ਆਯੁਰਵੈਦਿਕ ਤਰੀਕੇ

    • ਗੁਣਗੁਣੇ ਪਾਣੀ ਦੇ ਨਾਲ ਖਾਲੀ ਪੇਟ 20 ਗ੍ਰਾਮ ਚਵਨਪ੍ਰਾਸ਼ ਖਾਓ।
    • ਗੁੜੁਚੀ ਘਨ ਵਟੀ 500 ਐੱਮਜੀ ਜਾਂ ਅਸ਼ਵਗੰਧਾ 500 ਐੱਮਜੀ ਰੋਜ਼ਾਨਾ ਦਿਨ ਵਿਚ ਦੋ ਵਾਰ ਲਓ। ਇਸ ਨੂੰ ਖਾਣੇ ਤੋਂ ਬਾਅਦ ਗਰਮ ਪਾਣੀ ਨਾਲ ਵੀ ਲਓ।
    • ਰੋਜ਼ ਹਰਬਲ ਚਾਹ ਤੇ ਕਾੜ੍ਹਾ ਪੀਓ। ਇਸ ਵਿਚ ਤੁਲਸੀ, ਦਾਲ ਚੀਨੀ, ਅਦਰਕ, ਕਾਲੀ ਮਿਰਚ ਪਾਓ। ਇਸ ਦਾ ਟੇਸਟ ਵਧਾਉਣ ਲਈ ਗੁੜ, ਮੁਨੱਕਾ ਤੇ ਛੋਟੀ ਇਲਾਇਚੀ ਮਿਲਾਓ।

    ਇਹ ਤਰੀਕੇ ਵੀ ਅਪਣਾ ਸਕਦੇ ਹੋ-

    • ਸਵੇਰੇ-ਸ਼ਾਮ ਨੱਕ ‘ਚ ਤੀਲ ਦਾ ਤੇਲ ਜਾਂ ਨਾਰੀਅਲ ਦਾ ਤੇਲ ਜਾਂ ਗਾਂ ਦਾ ਘਿਉ ਜਾਂ ਅਣੂ ਤੇਲ ਪਾਓ।
    • ਇਕ ਚਮਚ ਤੀਲ ਦਾ ਤੇਲ ਜਾਂ ਨਾਰੀਅਲ ਦਾ ਤੇਲ ਮੂੰਹ ‘ਚ ਪਾਓ, ਇਸ ਨੂੰ ਅੰਦਰ ਨਹੀਂ ਲੈ ਜਾਣਾ ਬਲਕਿ 2-3 ਮਿੰਟ ਤਕ ਮੂੰਹ ‘ਚ ਇੱਧਰ-ਉੱਧਰ ਘੁਮਾਉਣਾ ਹੈ। ਬਾਅਦ ਵਿਚ ਥੁੱਕ ਦਿਉ ਤੇ ਗਰਮ ਪਾਣੀ ਨਾਲ ਮੂੰਹ ਨੂੰ ਅੰਦਰੋਂ ਸਾਫ਼ ਕਰ ਲਓ। ਅਜਿਹਾ ਦਿਨ ਵਿਚ ਦੋ ਵਾਰ ਕਰੋ।

    ਸੁੱਕੀ ਖੰਘ ਜਾਂ ਗਲ਼ੇ ਵਿਚ ਖਰਾਸ਼ ਹੋਵੇ ਤਾਂ ਕੀ ਕਰੀਏ

    1. ਪਾਣੀ ਦੀ ਭਾਫ਼ ਲਓ, ਇਸ ਵਿਚ ਪੁਦੀਨਾ, ਅਜਵਾਇਨ, ਕਪੂਰ ਮਿਲਾ ਕੇ ਵੀ ਦਿਨ ਵਿਚ ਇਕ ਵਾਰ ਭਾਫ਼ ਲੈ ਸਕਦੇ ਹੋ।
    2. ਗਲ਼ੇ ਵਿਚ ਖਰਾਸ਼ ਹੋਵੇ ਤਾਂ ਲਵੰਗ, ਮੁਲੱਠੀ ਦਾ ਪਾਊਡਰ ਸ਼ੱਕਰ ਜਾਂ ਸ਼ਹਿਦ ਨਾਲ ਮਿਲਾ ਕੇ ਲੈ ਸਕਦੇ ਹੋ।
    3. ਜੇਕਰ ਇਹ ਲੱਛਣ ਜ਼ਿਆਦਾ ਦਿਨਾਂ ਤਕ ਰਹਿੰਦੇ ਹਨ ਤਾਂ ਕਿਸੇ ਮਾਹਿਰ ਤੋਂ ਸਲਾਹ ਲਓ।

    ਨੋਟ- ਉੱਪਰ ਦੱਸੇ ਗਏ ਤਰੀਕੇ ਕੋਰੋਨਾ ਦੇ ਇਲਾਜ ਦਾ ਦਾਅਵਾ ਨਹੀਂ ਕਰਦੇ। ਇਹ ਇਮਿਊਨਿਟੀ ਵਧਾਉਣ ਵਾਲੇ ਤਰੀਕੇ ਹਨ।

Related posts

Accident: ਸੰਗਤਪੁਰਾ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ

On Punjab

ਸਰੀ ਪੁਲੀਸ ਨੇ ਨਸ਼ਿਆਂ ਦੀ ਰਿਕਾਰਡ ਖੇਪ, ਮਾਰੂ ਅਸਲਾ ਤੇ ਵਾਹਨਾਂ ਸਮੇਤ ਤਿੰਨ ਫੜੇ

On Punjab

ਸੰਤੁਲਿਤ ਭੋਜਨ ਲਈ ਜਾਗਰੂਕਤਾ ਦੀ ਲੋੜ- ਮਨੁੱਖ ਦੀਆਂ ਤਿੰਨ ਬੁਨਿਆਦੀ ਲੋੜਾਂ ਰੋਟੀ, ਕੱਪੜਾ ਅਤੇ ਮਕਾਨ

On Punjab