31.78 F
New York, US
December 15, 2024
PreetNama
ਖਾਸ-ਖਬਰਾਂ/Important News

ਇਰਾਨ ਤੇ ਅਮਰੀਕਾ ਦੇ ਝਗੜੇ ਨੇ ਪੰਜਾਬੀਆਂ ਦੇ ਸੂਤੇ ਸਾਹ!

ਚੰਡੀਗੜ੍ਹ: ਇਰਾਨ ਤੇ ਅਮਰੀਕਾ ਵਿਚਾਲੇ ਤਣਾਅ ਵਧਣ ਨਾਲ ਖਾੜੀ ਦੇਸ਼ਾਂ ਵਿੱਚ ਗਏ ਪੰਜਾਬੀਆਂ ਦੇ ਪਰਿਵਾਰ ਵੀ ਫਿਕਰਾਂ ਵਿੱਡ ਡੁੱਗ ਗਏ ਹਨ। ਬੇਸ਼ੱਕ ਅਜੇ ਤੱਕ ਇਰਾਨ ਤੇ ਹੋਰ ਕਿਸੇ ਦੇਸ਼ ਤੋਂ ਬੁਰੀ ਖਬਰ ਨਹੀਂ ਆਈ ਪਰ ਮੀਡੀਆ ਰਿਪੋਰਟਾਂ ਪੜ੍ਹ ਕੇ ਪਰਿਵਾਰ ਫਿਕਰਮੰਦ ਹਨ। ਸਭ ਤੋਂ ਵੱਧ ਫਿਕਰ ਇਰਾਕ ਵਿੱਚ ਗਏ ਪੰਜਾਬੀਆਂ ਦਾ ਹੈ ਕਿਉਂਕਿ ਇਰਾਨ ਤੇ ਅਮਰੀਕਾ ਵਿਚਾਲੇ ਜੰਗ ਦਾ ਅਖਾੜਾ ਇਰਾਕ ਹੀ ਬਣਿਆ ਹੋਇਆ ਹੈ।

ਪਹਿਲਾਂ ਅਮਰੀਕਾ ਵੱਲੋਂ ਇਰਾਨੀ ਜਰਨਾਲ ਕਾਮਿਸ ਸੁਲੇਮਾਨੀ ਦੀ ਹੱਤਿਆ ਤੇ ਇਸ ਮਗਰੋਂ ਇਰਾਨ ਵੱਲੋਂ ਇਰਾਕ ਵਿੱਚ ਅਮਰੀਕਾ ਦੇ ਫੌਜੀ ਟਿਕਾਣਿਆਂ ’ਤੇ ਕੀਤੇ ਗਏ ਹਮਲੇ ਨਾਲ ਪੰਜਾਬੀ ਇਸ ਗੱਲੋਂ ਸਹਿਮ ਗਏ ਹਨ ਕਿ ਉਨ੍ਹਾਂ ਦੇ ਪੁੱਤ ਕਮਾਈਆਂ ਕਰਨ ਲਈ ਇਰਾਕ ਗਏ ਹੋਏ ਹਨ। ਇਹ ਵੀ ਅਹਿਮ ਹੈ ਕਿ ਬਹੁਤ ਸਾਰੇ ਪੰਜਾਬੀ ਅਮਰੀਕੀ ਫੌਜ ਨਾਲ ਕੰਮ ਕਰ ਰਹੇ ਹਨ ਤੇ ਇਰਾਨ ਇਨ੍ਹਾਂ ਥਾਵਾਂ ਨੂੰ ਹੀ ਨਿਸ਼ਾਨਾ ਬਣਾ ਰਿਹਾ ਹੈ।

ਇਸ ਤੋਂ ਇਲਾਵਾ ਖਾੜੀ ਦੇਸ਼ਾਂ ਵਿੱਚ ਬਹੁਤ ਸਾਰੇ ਪੰਜਾਬੀ ਗਏ ਹਨ। ਜੇਕਰ ਇਰਾਨ ਤੇ ਅਮਰੀਕਾ ਵਿਚਾਲੇ ਤਣਾਅ ਵਧਦਾ ਹੈ ਤਾਂ ਪੂਰੇ ਖਾੜੀ ਦੇਸ਼ਾਂ ਵਿੱਚ ਇਸ ਦਾ ਅਸਰ ਪਏਗਾ। ਇਸ ਲਈ ਭਾਰਤ ਸਰਕਾਰ ਨੇ ਵੀ ਉੱਥੇ ਗਏ ਭਾਰਤੀ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕੁਝ ਦਿਨ ਕੰਮ ‘ਤੇ ਨਾ ਜਾਣ। ਇਸ ਤੋਂ ਇਲਾਵਾ ਭਾਰਤ ਸਰਕਾਰ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਵੀ ਐਮਰਜੈਂਸੀ ਪ੍ਰਬੰਧ ਕਰ ਰਹੀ ਹੈ।

Related posts

ਨਾਨਕਾਣਾ ਸਾਹਿਬ ਤੋਂ ਵਾਪਸ ਪਰਤ ਰਹੇ ਸ਼ਰਧਾਲੂ ਹਾਦਸੇ ਦਾ ਸ਼ਿਕਾਰ, 19 ਮੌਤਾਂ, ਕਈ ਜ਼ਖਮੀ

On Punjab

ਰੂਸ ਦੇ ਦੱਖਣੀ ਕੁਰੀਲ ਟਾਪੂ ਨੇੜੇ ਪ੍ਰਸ਼ਾਂਤ ਮਹਾਸਾਗਰ ‘ਚ ਲੱਗੇ ਭੂਚਾਲ ਦਾ ਝਟਕੇ

On Punjab

ਬਾਇਡਨ ਦਾ ਦਾਅਵਾ-ਦਫ਼ਤਰ ਸੰਭਾਲਦਿਆ ਹੀ 100 ਦਿਨਾਂ ਦੇ ਅੰਦਰ 10 ਕਰੋੜ ਅਮਰੀਕੀਆਂ ਨੂੰ ਕੋਵਿਡ-19 ਵੈਕਸੀਨ ਮੁਹੱਈਆ ਕਰਵਾਉਣ ਦੀ ਯੋਜਨਾ

On Punjab