17.92 F
New York, US
December 22, 2024
PreetNama
ਖਾਸ-ਖਬਰਾਂ/Important News

ਇਰਾਨ ‘ਤੇ ਬੰਬ ਸੁੱਟਣ ਦੇ ਫੈਸਲੇ ਤੋਂ ਪਿੱਛੇ ਹਟੇ ਟਰੰਪ, ਕਿਹਾ ਹਮਲੇ ਦੀ ਜਲਦੀ ਨਹੀਂ

ਵਾਸ਼ਿੰਗਟਨ: ਅਮਰੀਕਾ ਨੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਉਹ ਇਰਾਨ ‘ਤੇ ਹਮਲੇ ਲਈ ਕਿਸੇ ਜਲਦਬਾਜ਼ੀ ਵਿੱਚ ਨਹੀਂ ਹੈ। ਦਰਅਸਲ ਵੀਰਵਾਰ ਰਾਤ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ‘ਤੇ ਹਮਲੇ ਦਾ ਹੁਕਮ ਦਿੱਤਾ ਸੀ ਪਰ ਹੁਣ ਇਸ ਫੈਸਲੇ ਨੂੰ ਵਾਪਸ ਲੈ ਲਿਆ ਹੈ। ਮੀਡੀਆ ਵਿੱਚ ਖ਼ਬਰਾਂ ਆ ਰਹੀਆਂ ਸੀ ਕਿ ਟਰੰਪ ਨੇ ਇਰਾਨ ਦੇ ਸੁਪਰੀਮ ਲੀਡਰ ਨਾਲ ਗੱਲਬਾਤ ਕਰਨ ਦੀ ਪੇਸ਼ਕਸ਼ ਰੱਖੀ ਹੈ। ਹਾਲਾਂਕਿ ਸ਼ੁੱਕਰਵਾਰ ਰਾਤ ਨੂੰ ਟਰੰਪ ਨੇ ਲੜੀਵਾਰ ਟਵੀਟ ਕਰਦਿਆਂ ਦੁਨੀਆ ਨੂੰ ਦੱਸਿਆ ਕਿ ਆਖ਼ਰ ਉਨ੍ਹਾਂ ਹਮਲੇ ਦਾ ਹੁਕਮ ਵਾਪਿਸ ਕਿਉਂ ਲੈ ਲਿਆ।

ਟਰੰਪ ਨੇ ਕਿਹਾ ਕਿ ਉਹ ਇਰਾਨ ‘ਤੇ ਬੰਬ ਸੁੱਟਣ ਲਈ ਕਾਹਲਾ ਨਹੀਂ। ਉਨ੍ਹਾਂ ਦੱਸਿਆ ਕਿ ਅਮਰੀਕੀ ਫੌਜਾਂ ਨੇ ਟਾਰਗੇਟ ਸੈਟ ਕਰਕੇ ਹਥਿਆਰ ਲੋਡ ਕਰ ਲਿਆ ਸੀ ਪਰ ਵੱਡੀ ਗਿਣਤੀ ਲੋਕਾਂ ਦੀ ਜਾਨ ਜਾਣ ਤੋਂ ਬਚਾਉਣ ਲਈ ਉਨ੍ਹਾਂ ਆਖ਼ਰੀ ਮਿੰਟਾਂ ਵਿੱਚ ਫੈਸਲਾ ਵਾਪਸ ਲੈ ਲਿਆ। ਵੀਰਵਾਰ ਰਾਤ ਆਪਣੇ ਫੈਸਲੇ ਬਾਰੇ ਟਰੰਪ ਨੇ ਲਿਖਿਆ, ‘ਬੀਤੀ ਰਾਤ ਅਸੀਂ 3 ਵੱਖ-ਵੱਖ ਥਾਈਂ ਹਮਲਿਆਂ ਲਈ ਤਿਆਰ ਸੀ। ਜਦੋਂ ਮੈਂ ਪੁੱਛਿਆ ਕਿ ਕਿੰਨੇ ਲੋਕਾਂ ਦੀ ਮੌਤ ਹੋਏਗੀ ਤਾਂ ਇੱਕ ਜਨਰਲ ਨੇ ਜਵਾਬ ਦਿੱਤਾ, ਸਰ, 150 ਲੋਕ।’

Donald J. Trump

@realDonaldTrump

….Death to America. I terminated deal, which was not even ratified by Congress, and imposed strong sanctions. They are a much weakened nation today than at the beginning of my Presidency, when they were causing major problems throughout the Middle East. Now they are Bust!….

Donald J. Trump

@realDonaldTrump

….On Monday they shot down an unmanned drone flying in International Waters. We were cocked & loaded to retaliate last night on 3 different sights when I asked, how many will die. 150 people, sir, was the answer from a General. 10 minutes before the strike I stopped it, not….

46.8K people are talking about this

ਇਹ ਜਾਣ ਕੇ ਟਰੰਪ ਨੇ ਹਮਲੇ ਤੋਂ 10 ਮਿੰਟ ਪਹਿਲਾਂ ਇਸ ਨੂੰ ਰੋਕ ਦਿੱਤਾ। ਉਨ੍ਹਾਂ ਕਿਹਾ ਕਿ ਸਾਡੀ ਫੌਜ ਨਵੀਂ, ਮਜ਼ਬੂਤ ਤੇ ਦੁਨੀਆ ਵਿੱਚ ਸਭ ਤੋਂ ਉੱਤਮ ਹੈ। ਉਨ੍ਹਾਂ ਸਖ਼ਤ ਸੰਦੇਸ਼ ਦਿੰਦਿਆਂ ਕਿਹਾ ਕਿ ਇਰਾਨ ਕਦੇ ਵੀ ਪਰਮਾਣੂ ਹਥਿਆਰ ਹਾਸਲ ਨਹੀਂ ਕਰ ਸਕਦਾ, ਨਾ ਤਾਂ ਅਮਰੀਕਾ ਦੇ ਖ਼ਿਲਾਫ਼ ਤੇ ਨਾ ਹੀ ਦੁਨੀਆ ਦੇ ਖ਼ਿਲਾਫ਼।

ਦੱਸ ਦੇਈਏ ਇਰਾਨ ਨੇ ਅਮਰੀਕਾ ਦੇ ਇੱਕ ਸਕਤੀਸ਼ਾਲੀ ਡ੍ਰੋਨ ਨੂੰ ਡੇਗ ਦਿੱਤਾ ਤੇ ਕਿਹਾ ਕਿ ਇਹ ਉਸ ਦੇ ਹਵਾਈ ਖੇਤਰ ਵਿੱਚ ਵੜ ਆਇਆ ਸੀ। ਹਾਲਾਂਕਿ ਅਮਰੀਕਾ ਨੇ ਕਿਹਾ ਹੈ ਕਿ ਡ੍ਰੋਨ ਕੌਮਾਂਤਰੀ ਹਵਾਈ ਖੇਤਰ ਵਿੱਚ ਸੀ। ਇਸ ਦੇ ਬਾਅਦ ਕਈ ਕੌਮਾਂਤਰੀ ਹਵਾਈ ਉਡਾਣਾਂ ਦੇ ਰਾਹ ਬਦਲ ਦਿੱਤੇ ਗਏ ਸੀ। ਦਰਅਸਲ ਇਰਾਨ ਦੇ ਅਸਮਾਨ ਤੋਂ ਹੋ ਕੇ ਗੁਜ਼ਰਨ ਵਾਲੀਆਂ ਅਮਰੀਕੀ ਤੇ ਹੋਰ ਦੇਸ਼ਾਂ ਦੀਆਂ ਉਡਾਣਾਂ ਨੂੰ ਡਰ ਹੈ ਕਿ ਖੇਤਰ ਵਿੱਚ ਜੰਗ ਛਿੜ ਸਕਦੀ ਹੈ।

Related posts

ਭਾਰਤ ਖਿਲਾਫ ਚੀਨ-ਪਾਕਿ ਦੀ ਵੱਡੀ ਸਾਜਿਸ਼ ਦਾ ਖੁਲਾਸਾ, ਸਰਹੱਦ ਨੇੜੇ ਚੱਲ ਰਿਹਾ ਇਹ ਕੰਮ

On Punjab

ਚੀਨ ਨਾਲ ਪੰਗੇ ਮਗਰੋਂ ਭਾਰਤ ਨੇ ਮਿਲਾਇਆ ਜਾਪਾਨ ਨਾਲ ਹੱਥ, ਦੋਵਾਂ ਮੁਲਕਾਂ ਦੀਆਂ ਫੌਜਾਂ ਦਾ ਜੰਗੀ ਅਭਿਆਸ

On Punjab

ਅਫਸਰਾਂ ਨੇ CM ਭਗਵੰਤ ਮਾਨ ਨੂੰ ਦਿੱਤਾ ਅਲਟੀਮੇਟਮ, ਮੰਤਰੀਆਂ ਨੂੰ ਕਾਬੂ ‘ਚ ਰੱਖੋ, ਨਹੀਂ ਤਾਂ….

On Punjab