19.08 F
New York, US
December 22, 2024
PreetNama
ਖਾਸ-ਖਬਰਾਂ/Important News

ਇਲੈਕਟੋਰਲ ਕਾਲਜ ਨੇ ਬਾਇਡਨ ਦੀ ਜਿੱਤ ‘ਤੇ ਲਾਈ ਮੋਹਰ, 20 ਜਨਵਰੀ ਨੂੰ ਚੁੱਕਣਗੇ ਸਹੁੰ

ਅਮਰੀਕਾ ਦੇ ਇਲੈਕਟੋਰਲ ਕਾਲਜ ਨੇ ਜੋਅ ਬਾਇਡਨ ਨੂੰ ਦੇਸ਼ ਦੇ ਰਾਸ਼ਟਰਪਤੀ ਅਤੇ ਭਾਰਤੀ ਮੂਲ ਦੀ ਸੈਨੇਟਰ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਬਹੁਮਤ ਦੇ ਕੇ ਉਨ੍ਹਾਂ ਦੀ ਜਿੱਤ ਦੀ ਅਧਿਕਾਰਤ ਪੁਸ਼ਟੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਉਸ ਕਾਨੂੰਨੀ ਲੜਾਈ ਨੂੰ ਠੱਲ ਪੈ ਗਈ ਹੈ ਜਿਸ ਵਿਚ ਚੋਣ ਵਿਚ ਵੱਡੇ ਪੱਧਰ ‘ਤੇ ਹੇਰਾਫੇਰੀ ਹੋਣ ਦਾ ਦੋਸ਼ ਲਗਾਇਆ ਗਿਆ ਸੀ। ਬਾਇਡਨ ਨੂੰ ਦੇਸ਼ ਦੇ 50 ਸੂਬਿਆਂ ਨੇ 306 ਇਲੈਕਟੋਰਲ ਕਾਲਜ ਮਿਲਣ ਦੀ ਪੁਸ਼ਟੀ ਕੀਤੀ ਹੈ। ਕਿਸੇ ਵੀ ਉਮੀਦਵਾਰ ਨੂੰ ਜਿੱਤ ਲਈ 270 ਇਲੈਕਟੋਰਲ ਕਾਲਜ ਦੀ ਲੋੜ ਹੁੰਦੀ ਹੈ। ਕਾਨੂੰਨ ਅਨੁਸਾਰ ਇਲੈਕਟੋਰਲ ਕਾਲਜ ਦੀ ਬੈਠਕ ਦਸੰਬਰ ਦੇ ਦੂਜੇ ਬੁੱਧਵਾਰ ਪਿੱਛੋਂ ਆਉਣ ਵਾਲੇ ਪਹਿਲੇ ਸੋਮਵਾਰ ਨੂੰ ਹੁੰਦੀ ਹੈ। ਇਸ ਦਿਨ ਸਾਰੇ 50 ਸੂਬਿਆਂ ਅਤੇ ਡਿਸਟਿ੍ਕਟ ਆਫ ਕੋਲੰਬੀਆ ਦੇ ਗਵਰਨਰ ਆਪਣਾ ਵੋਟ ਪਾਉਣ ਲਈ ਬੈਠਕ ਕਰਦੇ ਹਨ। ਹਾਲਾਂਕਿ ਇਹ ਬੈਠਕ ਸਿਰਫ਼ ਇਕ ਰਸਮੀ ਕਾਰਵਾਈ ਹੁੰਦੀ ਹੈ ਪ੍ਰੰਤੂ ਇਹ ਬੈਠਕ ਇਸ ਸਾਲ ਪਹਿਲੇ ਦੀ ਤੁਲਨਾ ਵਿਚ ਜ਼ਿਆਦਾ ਚਰਚਾ ਵਿਚ ਰਹੀ ਕਿਉਂਕਿ ਦੇਸ਼ ਦੇ ਮੌਜੂਦਾ ਰਾਸ਼ਟਰਪਤੀ ਟਰੰਪ ਨੇ ਹਾਰ ਸਵੀਕਾਰ ਕਰਨ ਤੋਂ ਇਨਕਾਰ ਕਰਦੇ ਹੋਏ ਚੋਣ ਵਿਚ ਧੋਖਾਧੜੀ ਦੇ ਦੋਸ਼ ਲਗਾਏ ਹਨ।

International news ਅਮਰੀਕਾ ਦੇ ਇਲੈਕਟੋਰਲ ਕਾਲਜ ਨੇ ਜੋਅ ਬਾਇਡਨ ਨੂੰ ਦੇਸ਼ ਦੇ ਰਾਸ਼ਟਰਪਤੀ ਅਤੇ ਭਾਰਤੀ ਮੂਲ ਦੀ ਸੈਨੇਟਰ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਬਹੁਮਤ ਦੇ ਕੇ ਉਨ੍ਹਾਂ ਦੀ ਜਿੱਤ ਦੀ ਅਧਿਕਾਰਤ ਪੁ
International news ਵਾਸ਼ਿੰਗਟਨ (ਪੀਟੀਆਈ) : ਅਮਰੀਕਾ ਦੇ ਇਲੈਕਟੋਰਲ ਕਾਲਜ ਨੇ ਜੋਅ ਬਾਇਡਨ ਨੂੰ ਦੇਸ਼ ਦੇ ਰਾਸ਼ਟਰਪਤੀ ਅਤੇ ਭਾਰਤੀ ਮੂਲ ਦੀ ਸੈਨੇਟਰ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਬਹੁਮਤ ਦੇ ਕੇ ਉਨ੍ਹਾਂ ਦੀ ਜਿੱਤ ਦੀ ਅਧਿਕਾਰਤ ਪੁਸ਼ਟੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਉਸ ਕਾਨੂੰਨੀ ਲੜਾਈ ਨੂੰ ਠੱਲ ਪੈ ਗਈ ਹੈ ਜਿਸ ਵਿਚ ਚੋਣ ਵਿਚ ਵੱਡੇ ਪੱਧਰ ‘ਤੇ ਹੇਰਾਫੇਰੀ ਹੋਣ ਦਾ ਦੋਸ਼ ਲਗਾਇਆ ਗਿਆ ਸੀ। ਬਾਇਡਨ ਨੂੰ ਦੇਸ਼ ਦੇ 50 ਸੂਬਿਆਂ ਨੇ 306 ਇਲੈਕਟੋਰਲ ਕਾਲਜ ਮਿਲਣ ਦੀ ਪੁਸ਼ਟੀ ਕੀਤੀ ਹੈ। ਕਿਸੇ ਵੀ ਉਮੀਦਵਾਰ ਨੂੰ ਜਿੱਤ ਲਈ 270 ਇਲੈਕਟੋਰਲ ਕਾਲਜ ਦੀ ਲੋੜ ਹੁੰਦੀ ਹੈ। ਕਾਨੂੰਨ ਅਨੁਸਾਰ ਇਲੈਕਟੋਰਲ ਕਾਲਜ ਦੀ ਬੈਠਕ ਦਸੰਬਰ ਦੇ ਦੂਜੇ ਬੁੱਧਵਾਰ ਪਿੱਛੋਂ ਆਉਣ ਵਾਲੇ ਪਹਿਲੇ ਸੋਮਵਾਰ ਨੂੰ ਹੁੰਦੀ ਹੈ। ਇਸ ਦਿਨ ਸਾਰੇ 50 ਸੂਬਿਆਂ ਅਤੇ ਡਿਸਟਿ੍ਕਟ ਆਫ ਕੋਲੰਬੀਆ ਦੇ ਗਵਰਨਰ ਆਪਣਾ ਵੋਟ ਪਾਉਣ ਲਈ ਬੈਠਕ ਕਰਦੇ ਹਨ। ਹਾਲਾਂਕਿ ਇਹ ਬੈਠਕ ਸਿਰਫ਼ ਇਕ ਰਸਮੀ ਕਾਰਵਾਈ ਹੁੰਦੀ ਹੈ ਪ੍ਰੰਤੂ ਇਹ ਬੈਠਕ ਇਸ ਸਾਲ ਪਹਿਲੇ ਦੀ ਤੁਲਨਾ ਵਿਚ ਜ਼ਿਆਦਾ ਚਰਚਾ ਵਿਚ ਰਹੀ ਕਿਉਂਕਿ ਦੇਸ਼ ਦੇ ਮੌਜੂਦਾ ਰਾਸ਼ਟਰਪਤੀ ਟਰੰਪ ਨੇ ਹਾਰ ਸਵੀਕਾਰ ਕਰਨ ਤੋਂ ਇਨਕਾਰ ਕਰਦੇ ਹੋਏ ਚੋਣ ਵਿਚ ਧੋਖਾਧੜੀ ਦੇ ਦੋਸ਼ ਲਗਾਏ ਹਨ।

ਸਪੇਸਐਕਸ ਕਰੂ-3 ਮਿਸ਼ਨ ਲਈ ਭਾਰਤਵੰਸ਼ੀ ਦੀ ਚੋਣ
ਹੁਣ ਅੱਗੇ ਕੀ ਹੋਵੇਗਾ

ਹੁਣ ਵੋਟਿੰਗ ਦੇ ਨਤੀਜਿਆਂ ਨੂੰ ਵਾਸ਼ਿੰਗਟਨ ਭੇਜਿਆ ਜਾਵੇਗਾ। ਇੱਥੇ ਛੇ ਜਨਵਰੀ ਨੂੰ ਕਾਂਗਰਸ ਦੇ ਸਾਂਝੇ ਇਜਲਾਸ ਵਿਚ ਅਧਿਕਾਰਤ ਤੌਰ ‘ਤੇ ਉਨ੍ਹਾਂ ਦੀ ਗਿਣਤੀ ਹੋਵੇਗੀ। ਇਸ ਦੀ ਪ੍ਰਧਾਨਗੀ ਉਪ ਰਾਸ਼ਟਰਪਤੀ ਮਾਈਕ ਪੈਂਸ ਕਰਨਗੇ। ਇਸ ਪਿੱਛੋਂ ਬਾਇਡਨ ਦਾ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਦਾ ਰਸਤਾ ਖੁੱਲ੍ਹ ਜਾਵੇਗਾ। ਪਿਛਲੇ ਮਹੀਨੇ ਟਰੰਪ ਨੇ ਕਿਹਾ ਸੀ ਕਿ ਜੇ ਬਾਇਡਨ ਇਲੈਕਟੋਰਲ ਕਾਲਜ ਵਿਚ ਆਪਣੀ ਜਿੱਤ ਦੀ ਪੁਸ਼ਟੀ ਕਰ ਦਿੰਦੇ ਹਨ ਤਾਂ ਉਹ ਵ੍ਹਾਈਟ ਹਾਊਸ ਛੱਡ ਦੇਣਗੇ।

Related posts

ਹੁਣ ਭਾਰਤ-ਪਾਕਿਸਤਾਨ ਵਿਚਾਲੇ ਜੰਗ ਦੀ ਤਿਆਰੀ, ਇਮਰਾਨ ਖਾਨ ਨੇ ਦਿੱਤੀ ਚੇਤਾਵਨੀ

On Punjab

ਫੜੇ ਗਏ ਬਾਸਮਤੀ ਨਾਲ ਭਰਿਆ ਕੈਂਟਰ ਖੋਹਣ ਵਾਲੇ..!!!

PreetNama

ਕੀ ਵਿਸ਼ਵ ਯੁੱਧ ਦੀ ਤਿਆਰੀ ਕਰ ਰਿਹਾ ਹੈ ਤਾਨਾਸ਼ਾਹ ਕਿਮ? ਕੋਰੀਆ ਦੀ ਸਰਹੱਦ ‘ਤੇ ਹਲਚਲ ਸ਼ੁਰੂ

On Punjab