38.68 F
New York, US
December 28, 2024
PreetNama
ਖਾਸ-ਖਬਰਾਂ/Important News

ਇਵਾਂਕਾ ਟਰੰਪ ਨੂੰ ਆਈ ਮੋਦੀ ਦੀ ਯਾਦ, ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਤਸਵੀਰਾਂ

ਅਮਰੀਕਾ: ਰਾਸ਼ਟਰਪਤੀ ਡੌਨਾਲਡ ਟਰੰਪ ਦੀ ਬੇਟੀ ਇਵਾਂਕਾ ਟਰੰਪ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਦਰਅਸਲ ਸਾਲ, 2017 ‘ਚ ਹੋਏ ਗਲੋਬਲ ਐਂਟਰਪ੍ਰਿਨਿਓਰਸ਼ਿਪ ਸਮਿਟ ਨੂੰ ਅੱਜ ਤਿੰਨ ਸਾਲ ਮੁਕੰਮਲ ਹੋ ਗਏ ਹਨ। ਜਿਸ ‘ਚ ਹਿੱਸਾ ਲੈਣ ਲਈ ਉਹ ਭਾਰਤ ਆਈ ਸੀ। ਉਨ੍ਹਾਂ ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੰਚ ਸਾਂਝਾ ਕੀਤਾ ਸੀ। ਉਨ੍ਹਾਂ ਆਪਣੇ ਇੰਸਟਾਗ੍ਰਾਮ ‘ਤੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਤਸਵੀਰ ਸ਼ੇਅਰ ਕਰਦਿਆਂ ਦੋਵਾਂ ਦੇਸ਼ਾਂ ਵਿਚਾਲੇ ਦੋਸਤੀ ਦਾ ਜ਼ਿਕਰ ਕੀਤਾ ਹੈ।

ਉਨ੍ਹਾਂ ਤਸਵੀਰਾਂ ਦੇ ਨਾਲ ਕੈਪਸ਼ਨ ਵੀ ਲਿਖਿਆ, ‘ਜਦੋਂ ਤਕ ਦੁਨੀਆਂ ਭਰ ‘ਚ ਕੋਰੋਨਾ ਦੇ ਖਿਲਾਫ ਜੰਗ ਜਾਰੀ ਹੈ ਸਾਡੇ ਦੇਸ਼ਾਂ ਦੀ ਸੁਰੱਖਿਆ ਨੂੰ ਲੈਕੇ ਆਰਥਿਕ ਸਟੇਬਿਲਿਟੀ ਨੂੰ ਬਣਾਈ ਰੱਖਣ ‘ਚ ਇਹ ਦੋਸਤੀ ਪਹਿਲਾਂ ਤੋਂ ਵੀ ਜ਼ਿਆਦਾ ਮਹੱਤਵਪੂਰਨ ਹੈ।’ ਭਾਰਤ ਤੇ ਅਮਰੀਕਾ ਦੇ ਵਿਚ ਸਿਆਸੀ ਰਿਸ਼ਤੇ ਉਦੋਂ ਤੋਂ ਹੋਰ ਬਿਹਤਰ ਹੋਏ ਹਨ ਜਦੋਂ ਡੋਨਾਲਡ ਟਰੰਪ ਨੇ ਭਾਰਤ ਦਾ ਦੌਰਾ ਕਰ ਨਮਸਤੇ ਟਰੰਪ ਪ੍ਰੋਗਰਾਮ ‘ਚ ਸ਼ਿਰਕਤ ਕੀਤੀ ਸੀ।

ਇਵਾਂਕਾ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਦੀ ਕੀਤੀ ਸੀ ਤਾਰੀਫ

ਇਵਾਂਕਾ ਨੇ ਜਿਹੜੀਆਂ ਤਸਵੀਰਾਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਹਨ ਉਹ ਹੈਦਰਾਬਾਦ ‘ਚ ਗਲੋਬਲ ਐਂਟਰਪ੍ਰਿਨਿਓਰਸ਼ਿਪ ਸਮਿਟ ‘ਚ ਕਲਿੱਕ ਕੀਤੀਆਂ ਗਈਆਂ ਸਨ। ਰਾਸ਼ਟਰਪਤੀ ਟਰੰਪ ਦੀ ਸਲਾਹਕਾਰ ਇਵਾਂਕਾ ਟਰੰਪ ਨੇ ਭਾਰਤ ਯਾਤਰਾ ਦੌਰਾਨ ਮੋਜੀ ਦੀ ਬੇਹੱਦ ਤਾਰੀਫ ਕੀਤੀ ਸੀ। ਉਨ੍ਹਾਂ ਭਾਰਤ ‘ਚ ਖਾਸ ਬਦਲਾਅ ਦੇ ਵਾਅਦੇ ਨੂੰ ਲੈਕੇ ਪ੍ਰਧਾਨ ਮੰਤਰੀ ਮੋਦੀ ਦੀ ਸ਼ਲਾਘਾ ਕੀਤੀ ਸੀ।

Related posts

ਰੂਸ-ਅਮਰੀਕਾ ਵਿਚਾਲੇ ਵਧਿਆ ਤਣਾਅ, ਡਰੋਨ ਘਟਨਾ ਤੋਂ ਬਾਅਦ ਅਮਰੀਕਾ ਦੀ ਚੇਤਾਵਨੀ, ਜਾਣੋ ਕੀ ਕਿਹਾ…

On Punjab

Covid19 – ਯੂਐਸ ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਜ਼ਮ ਕੋਰੋਨਾ ਪਾਜ਼ੇਟਿਵ, 2 ਜੂਨ ਤਕ ਆਈਸੋਲੇਸ਼ਨ ‘ਚ ਰਹਿਣਗੇ

On Punjab

ਫਰਵਰੀ 2020 ਤੱਕ ਗ੍ਰੇ ਲਿਸਟ ‘ਚ ਰਹੇਗਾ ਪਾਕਿਸਤਾਨ : FATF

On Punjab