ਨਵੀਂ ਦਿੱਲੀ: ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਖਿਲਾਫ ਵੱਡਾ ਬਿਆਨ ਦਿੱਤਾ ਹੈ। ਇਸ਼ਾਂਤ ਨੇ ਕਿਹਾ ਕਿ ਰਣਜੀ ਟਰਾਫੀ ਮੈਚ ਵਿੱਚ ਦਿੱਲੀ ਦੀ ਜਿੱਤ ਤੋਂ ਬਾਅਦ, ਜਦੋਂ ਧੋਨੀ ਕਪਤਾਨ ਸੀ, ਉਦੋਂ ਤੇਜ਼ ਗੇਂਦਬਾਜ਼ਾਂ ਨੂੰ ਬਹੁਤ ਘੱਟ ਮੌਕੇ ਮਿਲਦੇ ਸਨ। ਜਦੋਂ ਵਿਰਾਟ ਕੋਹਲੀ ਨੇ ਟੀਮ ਇੰਡੀਆ ਦੀ ਕਮਾਨ ਸੰਭਾਲੀ ਤਾਂ ਤੇਜ਼ ਗੇਂਦਬਾਜ਼ਾਂ ਨੂੰ ਮੌਕੇ ਮਿਲਣੇ ਸ਼ੁਰੂ ਹੋਏ।
ਭਾਰਤੀ ਟੀਮ ਲਈ 96 ਟੈਸਟ ਮੈਚ ਖੇਡਣ ਵਾਲੇ ਇਸ਼ਾਂਤ ਸ਼ਰਮਾ ਨੇ ਕਿਹਾ, ਇਸੇ ਕਰਕੇ ਤੇਜ਼ ਗੇਂਦਬਾਜ਼ਾਂ ਦੇ ਸਮੂਹ ਨੂੰ ਉਸ ਸਮੇਂ ਜ਼ਿਆਦਾ ਸਫ਼ਲਤਾ ਨਹੀਂ ਮਿਲੀ ਸੀ। ਇਸ਼ਾਂਤ ਇੱਥੇ ਨਹੀਂ ਰੁਕਿਆ, ਉਸ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਸਮੇਂ 6 ਤੋਂ 7 ਤੇਜ਼ ਗੇਂਦਬਾਜ਼ਾਂ ਦਾ ਸਮੂਹ ਸੀ ਤੇ ਆਪਸੀ ਸੰਚਾਰ ਦੀ ਘਾਟ ਸੀ। ਹਾਲਾਂਕਿ, ਹੁਣ ਸਿਰਫ 3 ਤੋਂ 4 ਤੇਜ਼ ਗੇਂਦਬਾਜ਼ਾਂ ਦਾ ਸਮੂਹ ਹੈ ਤੇ ਸਾਰੇ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਸਮਝਦੇ ਹਨ।
ਵਿਰਾਟ ਕੋਹਲੀ ਦੀ ਕਪਤਾਨੀ ਬਾਰੇ ਇਸ਼ਾਂਤ ਨੇ ਕਿਹਾ ਕਿ, “ਜੇ ਤੁਹਾਨੂੰ ਪਤਾ ਹੈ ਕਿ ਤੁਹਾਡੇ ਕੋਲ 3 ਤੋਂ 4 ਗੇਂਦਬਾਜ਼ਾਂ ਦਾ ਸਮੂਹ ਹੈ ਤਾਂ ਗੱਲਬਾਤ ਕਰਨਾ ਸੌਖਾ ਹੁੰਦਾ ਹੈ। ਇਸ਼ਾਂਤ ਨੇ ਕਿਹਾ ਕਿ, ‘ਵਿਰਾਟ ਦੀ ਕਪਤਾਨੀ ਨਾਲ ਸਾਨੂੰ ਬਹੁਤ ਤਜ਼ਰਬਾ ਹੋਇਆ।
ਇਸ ਸਮੇਂ ਇਸ਼ਾਂਤ ਸ਼ਰਮਾ ਟੀਮ ਇੰਡੀਆ ਦਾ ਸਭ ਤੋਂ ਤੇਜ਼ ਰਫ਼ਤਾਰ ਟੈਸਟ ਗੇਂਦਬਾਜ਼ ਹੈ। ਜੇ ਅਸੀਂ ਪਿਛਲੇ ਕੁਝ ਸਾਲਾਂ ਦੇ ਪ੍ਰਦਰਸ਼ਨ ਨੂੰ ਵੇਖੀਏ ਤਾਂ ਨਿਸ਼ਚਤ ਤੌਰ ਤੇ ਇਸ਼ਾਂਤ ਦੇ ਪ੍ਰਦਰਸ਼ਨ ਵਿੱਚ ਇੱਕ ਵੱਡਾ ਫਰਕ ਆਇਆ ਹੈ।
ਇਸ਼ਾਂਤ ਸ਼ਰਮਾ ਦੇ ਮੌਜੂਦਾ ਟੈਸਟ ਰਿਕਾਰਡ ਦੀ ਗੱਲ ਕਰੀਏ ਤਾਂ ਉਹ ਭਾਰਤੀ ਟੀਮ ਲਈ ਹੁਣ ਤੱਕ 96 ਟੈਸਟਾਂ ਵਿੱਚ 292 ਵਿਕਟਾਂ ਲੈ ਚੁੱਕਾ ਹੈ। ਉਸ ਨੇ ਪਿਛਲੇ 3 ਸਾਲਾਂ ਵਿੱਚ 23 ਟੈਸਟ ਮੈਚਾਂ ਵਿੱਚ 80 ਵਿਕਟਾਂ ਲਈਆਂ ਹਨ।