South African Devon Conway: ਦੱਖਣੀ ਅਫਰੀਕਾ ਵਿੱਚ ਜਨਮੇ ਡੇਵੋਨ ਕੌਨਵੇ ਨੂੰ ਦੇਸ਼ ਵਿੱਚ ਤਿੰਨ ਸਾਲ ਬਿਤਾਉਣ ਦਾ ਹੁਕਮ ਦਿੱਤੇ ਜਾਣ ਤੋਂ ਪਹਿਲਾਂ ਨਿਊਜ਼ੀਲੈਂਡ ਕ੍ਰਿਕਟ ਨੂੰ ਆਪਣੇ ਸਮਝੌਤੇ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਿਲ ਕਰ ਲਿਆ ਹੈ। ਮੁੱਖ ਕੋਚ ਗੈਵਿਨ ਲਾਰਸਨ ਮਹਿਸੂਸ ਕਰਦੇ ਹਨ ਕਿ ਉਸ ਦੇ ਫਾਰਮ ਨੂੰ ਨਜ਼ਰਅੰਦਾਜ਼ ਕਰਨਾ ਮੁਸ਼ਕਿਲ ਹੈ। ਹਾਲਾਂਕਿ 28 ਸਾਲਾ ਬੱਲੇਬਾਜ਼ ਅਗਸਤ ਤੱਕ ਟੀਮ ਵਿੱਚ ਚੋਣ ਲਈ ਯੋਗ ਨਹੀਂ ਹੋਵੇਗਾ, ਪਰ ਉਹ 20 ਸਮਝੌਤੇ ਵਾਲੇ ਨਿਊਜ਼ੀਲੈਂਡ ਕ੍ਰਿਕਟਰਾਂ ਵਿੱਚ ਸ਼ਾਮਿਲ ਤਿੰਨ ਨਵੇਂ ਖਿਡਾਰੀਆਂ ਵਿਚੋਂ ਇੱਕ ਹੈ।
ਭਾਰਤ ਖਿਲਾਫ਼ ਸੀਰੀਜ਼ ਦੌਰਾਨ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਨ ਵਾਲੇ ਆਲਰਾਊਂਡਰ ਕਾਈਲ ਜੈਮੀਸਨ ਅਤੇ ਸਪਿਨਰ ਅਜਾਜ਼ ਪਟੇਲ ਨੂੰ ਵੀ ਈਲੀਟ ਵਰਗ ਵਿੱਚ ਰੱਖਿਆ ਗਿਆ ਹੈ। ਕੋਲਿਨ ਮੁਨਰੋ ਅਤੇ ਜੀਤ ਰਾਵਲ ਨੂੰ ਸੂਚੀ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ, ਜਦੋਂ ਕਿ ਟੌਡ ਐਸਟਲ ਨੇ ਜਨਵਰੀ ਵਿੱਚ ਸੰਨਿਆਸ ਲੈ ਲਿਆ ਸੀ।
ਦੱਸ ਦੇਈਏ ਕਿ ਖੱਬੇ ਹੱਥ ਦੇ ਬੱਲੇਬਾਜ਼ ਕੌਨਵੇ 2017 ਵਿਚ ਨਿਊਜ਼ੀਲੈਂਡ ਵਿੱਚ ਸੈਟਲ ਹੋ ਗਿਆ ਸੀ ਅਤੇ ਉਸ ਸਮੇਂ ਤੋਂ ਬਾਅਦ ਉਸਨੇ ਤਿੰਨਾਂ ਫਾਰਮੈਟਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਅਤੇ ਬੱਲੇਬਾਜ਼ੀ ਸੂਚੀ ਵਿੱਚ ਚੋਟੀ ‘ਤੇ ਰਿਹਾ। ਅੰਤਰਰਾਸ਼ਟਰੀ ਕ੍ਰਿਕਟ ਦੀ ਵਾਪਸੀ ‘ਤੇ ਜਦੋਂ ਉਹ ਟੀਮ ਵਿੱਚ ਚੋਣ ਲਈ ਯੋਗ ਹੋਵੇਗਾ, ਤਾਂ ਟੈਸਟ ਓਪਨਰ ਰਾਵਲ ਅਤੇ ਸੀਮਤ ਓਵਰਾਂ ਦੇ ਬੱਲੇਬਾਜ਼ ਮੁਨਰੋ ਲਈ ਕੋਈ ਜਗ੍ਹਾ ਨਹੀਂ ਰਹੇਗੀ ।
ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਦੇ ਸਮਝੌਤੇ ਵਾਲੇ ਖਿਡਾਰੀਆਂ ਵਿੱਚ ਟੌਮ ਬਲੁੰਡੇਲ, ਟ੍ਰੇਂਟ ਬੋਲਟ, ਡੇਵੋਨ ਕੌਨਵੇ, ਕੋਲਿਨ ਡੀ ਗ੍ਰੈਂਡਹੋਮ, ਲਾਕੀ ਫਰਗੂਸਨ, ਮਾਰਟਿਨ ਗੁਪਟਿਲ, ਮੈਟ ਹੈਨਰੀ, ਕੈਲੀ ਜੈਮਿਸਨ, ਟੌਮ ਲਾਥਮ, ਹੈਨਰੀ ਨਿਕੋਲਜ਼, ਜੇਮਜ਼ ਨੀਸ਼ਮ, ਏਜਾਜ਼ ਪਟੇਲ, ਮਿਸ਼ੇਲ ਸੇਂਟਰਰ, ਇਸ਼ ਸੋਢੀ, ਟਿਮ ਸਾਊਥੀ, ਰਾਸ ਟੇਲਰ, ਨੀਲ ਵੈਗਨਰ, ਬੀ.ਜੇ. ਵਾਟਲਿੰਗ, ਕੇਨ ਵਿਲੀਅਮਸਨ, ਵਿੱਲ ਯੰਗ ਆਦਿ ਸ਼ਾਮਿਲ ਹਨ।