ਜੇਕਰ ਤੁਸੀਂ ਅਸਥਮਾ ਦੀ ਬਿਮਾਰੀ ਤੋਂ ਪੀੜਤ ਹੋ, ਤਾਂ ਤੁਸੀਂ ਜਾਣਦੇ ਹੀ ਹੋਵੋਗੇ ਕਿ ਰੋਗ ਕਿੰਨਾ ਭਿਆਨਕ ਹੈ। ਸ਼ਾਇਦ ਤੁਸੀਂ ਵੀ ਜ਼ਿਆਦਾਤਰ ਪੀੜ੍ਹਤ ਲੋਕਾਂ ਦੀ ਤਰ੍ਹਾਂ ਆਪਣੇ ਅਸਥਮਾ ਨੂੰ ਇਨਹੇਲਰਾਂ ਜਾਂ ਦਵਾਈ ਨਾਲ ਠੀਕ ਕਰਨ ਦੀ ਕੋਸ਼ਿਸ ਕਰਦੇ ਹੋਵੋਗੇ, ਪਰ ਅਸਥਮਾ ਨੂੰ ਪੂਰੀ ਤਰ੍ਹਾਂ ਠੀਕ ਨਹੀਂ ਕਰ ਪਾਉਦੇ ਹੋਵੋਗੇ ਕਿਉਕਿ ਅੱਜ-ਕੱਲ ਦਾ ਵਧ ਰਿਹਾ ਪ੍ਰਦੂਸ਼ਣ, ਮਾੜਾ ਭੋਜਨ ਅਤੇ ਅਨਿਯਮਿਤ ਜੀਵਨ ਸ਼ੈਲੀ ਅਸਥਮਾ ਬਿਮਾਰੀ ਨੂੰ ਵਧਾਉਣ ਲਈ ਕੋਈ ਕਸਰ ਨਹੀਂ ਛੱਡ ਰਹੀ ਹੈ।ਇਸ ਲਈ ਅੱਜ ਅਸੀ ਤੁਹਾਨੂੰ ਅਸਥਮਾ ਨੂੰ ਠੀਕ ਕਰਨ ਲਈ ਸਾਲਟ ਥੈਰੇਪੀ ਜੋ ਕਿ ਇਕ ਨੈਚਰੂਲ ਥੈਰੇਪੀ ਹੈ, ਦੇ ਬਾਰੇ ਦੱਸਣ ਜਾ ਰਹੇ ਹਾਂ। ਇਹ ਥੈਰੇਪੀ ਸਿਰਫ ਅਸਥਮਾ ਲਈ ਨਹੀਂ ਬਲਕਿ ਉਨ੍ਹਾਂ ਲੋਕਾਂ ਲਈ ਵੀ ਫਾਇਦੇਮੰਦ ਹੈ ਜਿਨ੍ਹਾਂ ਨੂੰ ਸਾਹ ਨਾਲ ਸਬੰਧਿਤ ਕੋਈ ਹੋਰ ਬਿਮਾਰੀ, ਨੀਂਦ ਨਾਂ ਆਉਣ ਦੀ ਸਮੱਸਿਆ ਜਾਂ ਸਾਈਨਸ ਆਦਿ ਹੈ। ਡਾਕਟਰੀ ਭਾਸ਼ਾ ‘ਚ ਇਸ ਨੂੰ ਸਾਲਟ ਥੈਰੇਪੀ ਜਾਂ ਹੈਲੋ ਥੈਰੇਪੀ ਵੀ ਕਿਹਾ ਜਾਂਦਾ ਹੈ। ਸਾਲਟ ਥੈਰੇਪੀ ‘ਚ ਇਕ ਕਮਰੇ ਨੂੰ ਅੱਠ ਤੋਂ ਦਸ ਟਨ ਤੱਕ ਨਮਕ ਨਾਲ ਤਿਆਰ ਕਰ ਗੁਫਾ ਦਾ ਰੂਪ ਦੇ ਦਿੱਤਾ ਜਾਂਦਾ ਹੈ। ਮਾਹਰ ਇਸ ਕਮਰੇ ਦੇ ਤਾਪਮਾਨ ਅਤੇ ਜਲਵਾਯੂ ਨੂੰ ਨਿਯੰਤਰਿਤ ਕਰਦੇ ਹਨ ਅਤੇ ਮਰੀਜ਼ਾਂ ਨੂੰ ਇਸ ਕਮਰੇ ‘ਚ ਅੱਧੇ ਘੰਟੇ ਤੋਂ ਇਕ ਘੰਟੇ ਲਈ ਬਿਠਾਇਆ ਜਾਦਾ ਹੈ। ਇਸ ਕਮਰੇ ‘ਚ ਇਕੋ ਸਮੇਂ 6 ਤੱਕ ਵਿਅਕਤੀਆਂ ਦਾ ਇਕਠੇ ਇਲਾਜ ਕੀਤਾ ਜਾ ਸਕਦਾ ਹੈ। ਇਕ ਵਿਸ਼ੇਸ਼ ਮੈਡੀਕਲ ਉਪਕਰਣ ਜਿਸ ਨੂੰ ਹੈਲੋਜਨਰੇਟਰ ਕਿਹਾ ਜਾਂਦਾ ਹੈ ਦੀ ਮਦਦ ਨਾਲ ਮਾਈਕਰੋਸਕੋਪਿਕ ਲੂਣ ਦੇ ਕਣਾਂ ਨੂੰ ਕਮਰੇ ਵਿਚ ਫੈਲਾ ਦਿੱਤਾ ਜਾਦਾ ਹੈ। ਜਦੋ ਕਮਰੇ ‘ਚ ਫੈਲੀ ਇਸ ਫਾਰਮਾਸਿਊਟੀਕਲ ਸੋਡੀਅਮ ਕਲੋਰਾਈਡ ਵਾਲੀ ਹਵਾ ‘ਚ ਮਰੀਜ ਸਾਹ ਲੈਦਾ ਹੈ ਤਾਂ ਇਸ ਦੌਰਾਨ, ਮਰੀਜ਼ ਦੇ ਸਾਹ ਤੋਂ ਲੂਣ ਦੇ ਕਣ ਵਿੰਡ ਪਾਈਪ ਦੁਆਰਾ ਫੇਫੜਿਆਂ ਵਿੱਚ ਪਹੁੰਚ ਜਾਂਦੇ ਹਨ।ਡਾਕਟਰਾਂ ਦਾ ਕਹਿਣਾ ਹੈ ਕਿ ਸਾਲਟ ਥੈਰੇਪੀ ਅਤੇ ਅਸਥਮਾ ਦੇ ਇਲਾਜ ਦੇ ਵਿਚਕਾਰ ਬਹੁਤ ਹੀ ਸਰਲ ਵਿਗਿਆਨ ਹੈ। ਜਦੋ ਕੋਈ ਵੀ ਅਸਥਮਾ ਤੋਂ ਪੀੜਤ ਵਿਅਕਤੀ ਸਾਲਟ ਥੈਰੇਪੀ ਲੈਦਾ ਹੈ ਤਾ ਲੂੱਣ ਦੇ ਕਣ ਉਸ ਦੇ ਫੇਫੜਿਆ ਤੱਕ ਜਾ ਕੇ ਬਲਗਮ ਨੂੰ ਪਤਲੇ ਅਤੇ ਤਰਲ ਕਰਨ ‘ਚ ਸਹਾਇਤਾ ਕਰਦੇ ਹਨ ਅਤੇ ਸਾਹ ਦੀਆ ਨਾੜੀਆ ‘ਚ ਆਈ ਸੋਜ ਨੂੰ ਵੀ ਘੱਟ ਕਰਗੇ ਹਨ। ਜਿਸ ਨਾਲ ਜੰਮੀ ਹੋ ਬਲਗਮ ਬਾਹਰ ਨਿਕਲ ਜਾਦੀ ਹੈ । ਬਲਗਮ ਬਾਹਰ ਨਿਕਲਣ ਨਾਲ ਸਾਹ ਨਾਲੀਆ ਪੂਰੀ ਤੱਰ੍ਹਾਂ ਖੁੱਲ ਜਾਦੀਆ ਹਨ ਅਤੇ ਹਵਾ ਦਾ ਲੰਘਣਾ ਬਹੁਤ ਸੌਖਾ ਬਣਾ ਦਿੰਦਾ ਹੈ। ਜਿਸ ਨਾਲ ਅਸਥਮਾ ਦੀ ਬਿਮਾਰੀ ਠੀਕ ਹੋ ਜਾਦੀ ਹੈ।
next post