PreetNama
ਫਿਲਮ-ਸੰਸਾਰ/Filmy

ਇਸ ਐਕਟਰ ਦੀ ਮਾਂ ਨੇ ਦਿੱਤਾ ਪੀਐੱਮ ਮੋਦੀ ਨੂੰ ਅਸ਼ੀਰਵਾਦ, ਬੋਲੀ-‘ਇਸ ਵਾਰ ਵੀ ਉਹੀ ਜਿੱਤਣਗੇ’

ਕੋਰੋਨਾ ਮਹਾਮਾਰੀ ਦੌਰਾਨ ਇਸ ਵਾਰ 73 ਵਾਂ ਗਣਤੰਤਰ ਦਿਵਸ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਹਰ ਵਾਰ ਦੀ ਤਰ੍ਹਾ ਇਸ ਵਾਰ ਵੀ ਵੱਖ-ਵੱਖ ਸੂਬਿਆਂ ਦੀਆਂ ਝਾਕੀਆਂ ਦੇਖਣ ਨੂੰ ਮਿਲੀਆਂ। ਇਸ ਦਾ ਅਨੰਦ ਆਮ ਤੋਂ ਲੈਕੇ ਹਰ ਇਕ ਖਾਸ ਵਿਅਕਤੀ ਨੇ ਲਿਆ। ਉਥੇ ਹੀ ਬਾਲੀਵੁੱਡ ਦੇ ਐਕਟਰ ਅਨੁਪਮ ਖੇਰ ਦੀ ਮਾਂ ਨੇ ਪੀਐੱਮ ਮੋਦੀ ਨੂੰ ਲੈ ਕੇ ਅਜਿਹੀ ਗੱਲ ਕਹਿ ਦਿੱਤੀ ਜਿਸ ਦੀ ਬਹੁਤ ਚਰਚਾ ਹੋ ਰਹੀ ਹੈ।

ਅਨੁਪਮ ਖੇਰ ਅਕਸਰ ਸ਼ੋਸ਼ਲ ਮੀਡੀਆ ‘ਤੇ ਆਪਣੀ ਮਾਂ ਦੁਲਾਰੀ ਦੇ ਖਾਸ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਅਧਿਕਾਰਤ ਕੂ ਅਕਾਊਂਟ ‘ਤੇ ਆਪਣੀ ਮਾਂ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ ‘ਚ ਉਹ ਪੀਐੱਮ ਮੋਦੀ ਦੀ ਤਾਰੀਫ਼ ਕਰਦੀ ਹੋਈ ਨਜ਼ਰ ਆਉਂਦੀ ਹੈ ਉਹ ਇਸ ਵੀਡੀਓ ਜ਼ਰੀਏ ਇਹੀ ਅਸ਼ੀਰਵਾਦ ਦੇ ਰਹੀ ਹੈ ਕਿ ਉਹੀ ਇਸ ਵਾਰ ਵੀ ਜਿੱਤਣਗੇ। ਉਹ ਵੀਡੀਓ ‘ਚ ਕਹਿੰਦੀ ਹੈ ਕਿ ਮੋਦੀ ਜੀ ਦਿਲ ਦੇ ਚੰਗੇ ਇਨਸਾਨ ਹਨ। ਤਾਂ ਹੀ ਈਸ਼ਵਰ ਹਮੇਸ਼ਾ ਉਨ੍ਹਾਂ ਦੇ ਨਾਲ ਹਨ। ਉਹ ਕਹਿੰਦੀ ਹੈ ਕਿ ਉਹ ਹੀ ਇਸ ਵਾਰ ਵੀ ਜਿੱਤਣਗੇ। ਇਨਸਾਨ ਦੀ ਸ਼ਰਾਫ਼ਤ ਕੰਮ ਆਉਂਦੀ ਹੈ। ਉਹ ਕਹਿੰਦੀ ਹੈ ਕਿ ਮੇਰਾ ਅਸ਼ੀਰਵਾਦ ਉਸ ਦੇ ਨਾਲ ਹੈ । ਉਹ ਕਹਿੰਦੀ ਹੈ ਕਿ ਮੋਦੀ ਜੀ ਨੂੰ ਸਕਿਊਰਟੀ ਰੱਖਣ ਦੀ ਲੋਡ਼ ਨਹੀਂ ਹੈ ਅਸੀ ਸਭ ਉਸ ਦੇ ਨਾਲ ਹਾਂ। ਸ਼ੋਸ਼ਲ ਮੀਡੀਆ ‘ਤੇ ਇਹ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ।

ਵੀਡੀਓ ਸ਼ੇਅਰ ਕਰਦੇ ਹੋਏ ਐਕਟਰ ਨੇ ਪੀਐੱਮ ਮੋਦੀ ਨੂੰ ਵੀ ਟੈਗ ਕੀਤਾ ਤੇ ਲਿਖਿਆ ਹੈ,’ ਮਾਣਯੋਗ ਪੀਐੱਮ ਮੋਦੀ ਜੀ! ਮੈਂ ਮਾਂ ਕੋਲੋ ਅੱਜ ਗਣਤੰਤਰ ਦਿਵਸ ਦੀ ਪ੍ਰੇਡ ਬਾਰੇ ਪੁੱਛਿਆ ਸੀ ਤੇ ਉਨਾਂ ਨੇ ਤੁਹਾਡੇ ਬਾਰੇ ‘ਚ ਜੋ ਗੱਲ ਕਹੀ ਹੈ ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ। ਮਾਂ ਦੀਆਂ ਗੱਲਾਂ ਦਿਲ ਤੋਂ ਨਿਕਲਦੀਆਂ ਹਨ। ਉਨ੍ਹਾਂ ਦਾ ਤੇ ਕਰੋਡ਼ਾਂ ਅਜਿਹੀਆਂ ਮਾਵਾਂ ਦਾ ਅਸ਼ੀਰਵਾਦ ਤੁਹਾਡੇ ਨਾਲ ਹੈ।’

Related posts

ਰਣਵੀਰ ਸਿੰਘ ਦੀ ਮਿਹਨਤ ਦੇਖ ਡਰ ਗਏ ਕਪਿਲ ਦੇਵ

On Punjab

ਕਰਨ ਔਜਲਾ ਨਾਲ ਸਟੇਜ ’ਤੇ ਨਜ਼ਰ ਆਏ ਵਿੱਕੀ ਕੌਸ਼ਲ ਤੇ ਪਰਿਨੀਤੀ ਚੋਪੜਾ

On Punjab

ਅਕਸ਼ੇ ਕੁਮਾਰ ਨੇ ਸ਼ੇਅਰ ਕੀਤੀ ਜੈਕਲੀਨ ਤੇ ਨੁਸਰਤ ਭਰੂਚਾ ਦੀ ਮੇਕਅਪ ਵੀਡੀਓ, India’s Got Talent ਦਾ ਦਿੱਤਾ ਟੈਗ

On Punjab