ਵਿਆਹ ਦਾ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਆਦਮੀ ਤੇ ਔਰਤ ਦੇ ਵਿਆਹ ਤੋਂ ਪਹਿਲਾਂ ਦੇ ਰਿਸ਼ਤੇ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।
ਰੂਸ ਦੀ ਵਸਨੀਕ ਮਰੀਨਾ ਬਾਲਮਾਸ਼ੇਵਾ ਇੰਫਲੁਇੰਸਰ ਵਜੋਂ ਇੰਸਟਾਗ੍ਰਾਮ ‘ਤੇ ਪ੍ਰਸਿੱਧ ਹੈ। ਆਪਣੀਆਂ ਤਸਵੀਰਾਂ ਕਾਰਨ ਚਰਚਾ ‘ਚ ਰਹਿਣ ਵਾਲੀ ਮਰੀਨਾ ਇਨ੍ਹੀਂ ਦਿਨੀਂ ਕੁਝ ਵੱਖਰੇ ਕਾਰਨਾਂ ਕਰਕੇ ਚਰਚਾ ਵਿੱਚ ਹੈ। ਹਾਲਾਂਕਿ, ਕੁਝ ਸਾਲ ਬਾਅਦ ਦੋਹਾਂ ਦਾ ਤਲਾਕ ਹੋ ਗਿਆ ਤੇ ਉਸ ਤੋਂ ਬਾਅਦ ਮਰੀਨਾ ਆਪਣੇ ਮਤਰੇਏ ਪੁੱਤਰ ਦੇ ਨਜ਼ਦੀਕੀ ਹੋ ਗਈ। ਹਾਲਾਂਕਿ, ਇਹ ਮੁੱਦਾ ਇੱਥੇ ਖਤਮ ਨਹੀਂ ਹੁੰਦਾ। ਮਰੀਨਾ ਵਿਆਹ ਤੋਂ ਪਹਿਲਾਂ ਗਰਭਵਤੀ ਹੋ ਗਈ ਸੀ। ਹੁਣ ਉਹ ਆਪਣੇ ਮਤਰੇਏ ਪੁੱਤਰ ਦੇ ਬੱਚੇ ਦੀ ਮਾਂ ਬਣਨ ਜਾ ਰਹੀ ਹੈ।
ਇਸ ਦੇ ਪਿੱਛੇ ਦਾ ਕਾਰਨ ਬਹੁਤ ਹੈਰਾਨ ਕਰਨ ਵਾਲਾ ਹੈ। 35 ਸਾਲਾਂ ਮਰੀਨਾ, ਜਿਸ ਨੇ ਕੁਝ ਮਹੀਨੇ ਪਹਿਲਾਂ ਹੀ ਆਪਣੇ ਪਤੀ ਨਾਲ ਤਲਾਕ ਲੈ ਲਿਆ ਸੀ, ਹੁਣ ਉਸ ਨੇ ਆਪਣੇ 20 ਸਾਲਾ ਮਤਰੇਏ ਪੁੱਤਰ ਨਾਲ ਵਿਆਹ ਕਰਵਾ ਲਿਆ ਹੈ।
ਇਹ ਖ਼ਬਰ ਸੁਣ ਕੇ ਹਰ ਕੋਈ ਹੈਰਾਨ ਹੈ। ਮਰੀਨਾ ਨੇ ਹਾਲ ਹੀ ‘ਚ ਆਪਣੇ 20 ਸਾਲ ਦੇ ਬੇਟੇ ਵਲਾਦੀਮੀਰ ਨਾਲ ਵਿਆਹ ਦੀ ਖਬਰ ਜਨਤਕ ਕੀਤੀ। ਦਰਅਸਲ, ਮਰੀਨਾ ਦਾ ਵਿਆਹ 13 ਸਾਲ ਪਹਿਲਾਂ ਵਲਾਦੀਮੀਰ ਦੇ ਪਿਤਾ ਨਾਲ ਹੋਇਆ ਸੀ। ਉਸ ਸਮੇਂ ਵਲਾਦੀਮੀਰ ਸਿਰਫ 7 ਸਾਲਾਂ ਦਾ ਸੀ। ਮਰੀਨਾ ਤੇ ਉਸ ਦੇ ਪਤੀ ਦੇ ਕੋਈ ਬੱਚਾ ਨਹੀਂ ਹੋ ਸਕਦਾ ਸੀ, ਪਰ ਦੋਵਾਂ ਨੇ 5 ਹੋਰ ਬੱਚਿਆਂ ਨੂੰ ਗੋਦ ਲਿਆ। ਇਸ ਦੌਰਾਨ ਉਨ੍ਹਾਂ ਨੇ ਹੀ ਵਲਾਦੀਮੀਰ ਨੂੰ ਪਾਲਿਆ।ਮਰੀਨਾ ਦੇ ਪਹਿਲੇ ਪਤੀ ਨੇ ਦੋਸ਼ ਲਾਇਆ ਕਿ ਤਲਾਕ ਤੋਂ ਪਹਿਲਾਂ ਹੀ ਦੋਵਾਂ ਵਿਚਾਲੇ ਸਬੰਧ ਸ਼ੁਰੂ ਹੋ ਗਏ ਸੀ, ਪਰ ਮਰੀਨਾ ਦਾ ਕਹਿਣਾ ਹੈ ਕਿ ਉਹ ਆਪਣੇ ਪਤੀ ਤੋਂ ਤਲਾਕ ਤੋਂ ਬਾਅਦ ਹੀ ਵਲਾਦੀਮੀਰ ਦੇ ਨੇੜੇ ਆਈ ਸੀ।