ਭਾਰਤੀ ਟੀਮ ਲਈ ਇੰਗਲੈਂਡ ਖ਼ਿਲਾਫ਼ ਖੇਡਦੇ ਹੋਏ ਵਨ ਡੇ ਸੀਰੀਜ਼ ਦੇ ਪਹਿਲੇ ਮੈਚ ’ਚ ਖੱਬੇ ਹੱਥ ਦੇ ਬੱਲੇਬਾਜ਼ Shreyas Iyer ਨੂੰ ਫੀਲਡਿੰਗ ਦੌਰਾਨ ਸੱਟ ਲੱਗੀ ਸੀ। Shreyas Iyer ਦੇ ਮੁੱਢੇ ’ਚ ਫਰੈਕਚਰ ਹੋਇਆ ਹੈ, ਜਿਸ ਕਾਰਨ ਉਹ ਅਗਲੇ ਕੁਝ ਮਹੀਨੇ ਕ੍ਰਿਕਟ ਦੀ ਦੁਨੀਆ ਤੋਂ ਦੂਰ ਰਹਿਣਗੇ। ਇਹ ਨਿੱਜੀ ਤੌਰ ’ਤੇ Shreyas iyer ਲਈ ਵੱਡਾ ਝਟਕਾ ਤਾਂ ਹੈ ਹੀ ਨਾਲ ਹੀ ਨਾਲ Delhi capitals ਲਈ ਬੁਰੀ ਖ਼ਬਰ ਹੈ, ਕਿਉਂਕਿ ਟੀਮ ਨੂੰ ਨਵਾਂ ਕਪਤਾਨ ਚੁਣਨਾ ਪਵੇਗਾ।
Delhi capitals ਦੀ ਕਪਤਾਨੀ ਪਿਛਲੇ ਤਿੰਨ ਸੈਸ਼ਨਾਂ ਤੋਂ ਕਰਦੇ ਆ ਰਹੇ Shreyas iyer ਇਸ ਵਾਰ ਟੀਮ ਦੇ ਨਾਲ ਨਹੀਂ ਹੋਣਗੇ। ਅਜਿਹੇ ’ਚ Delhi Capitals Franchise ਨੂੰ ਜਲਦ ਤੋਂ ਜਲਦ ਟੀਮ ਦੇ ਨਾਲ ਕਪਤਾਨ ਦਾ ਐਲਾਨ ਕਰਨਾ ਹੋਵੇਗਾ ਕਿਉਂਕਿ 9 ਅਪ੍ਰੈਲ ਤੋਂ ਆਈਪੀਐੱਲ ਦਾ ਨਵਾਂ ਸੀਜ਼ਨ ਸ਼ੁਰੂ ਹੋ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਦਿੱਲੀ ਦੀ ਟੀਮ ਇਕ ਵਾਰ ਫਿਰ ਤੋਂ ਨੌਜਵਾਨ ਖਿਡਾਰੀਆਂ ਨੂੰ ਟੀਮ ਦੀ ਕਪਤਾਨੀ ਸੌਂਪ ਸਕਦੀ ਹੈ ਤੇ ਇਹ ਨੌਜਵਾਨ ਖਿਡਾਰੀ ਕਈ ਹੋਰ ਨਹੀਂ, ਬਲਕਿ ਵਿਕੇਟਕੀਪਰ ਬੱਲੇਬਾਜ਼ ਰਿਸ਼ਭ ਪੰਤ (Wicket-keeper batsman Rishabh Pant) ਹਨ।
ਸਾਲ 2018 ਦੇ ਕਰੀਬ ਅੱਧੇ ਸੈਸ਼ਨ ਤੋਂ ਬਾਅਦ ਜਦੋਂ ਗੌਤਮ ਗੰਭੀਰ ਨੇ ਦਿੱਲੀ ਦੀ ਟੀਮ ਦੀ ਕਪਤਾਨੀ ਛੱਡੀ ਸੀ ਤਾਂ ਉਸ ਸਮੇਂ ਦਿੱਲੀ ਦੀ ਫਰੈਂਚਾਈਜੀ ਨੇ 23 ਸਾਲ ਦੇ ਨੌਜਵਾਨ Shreyas iyer ਨੂੰ ਟੀਮ ਦਾ ਕਪਤਾਨ ਬਣਾਇਆ ਸੀ। ਉੱਥੇ ਹੀ ਆਈਪੀਐੱਲ ’ਚ ਸ਼ਾਨਦਾਰ ਪ੍ਰਦਸ਼ਨ ਕਰਨ ਦੇ ਨਾਲ-ਨਾਲ ਪਿਛਲੇ 4 ਮਹੀਨੇ ’ਚ ਭਾਰਤ ਲਈ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਰਿਸ਼ਭ ਪੰਤ ਨੂੰ ਇਨਾਮ ਮਿਲ ਸਕਦਾ ਹੈ। Inside sports ਦੀ ਰਿਪੋਰਟ ਮੁਤਾਬਕ ਇਸ ਹਫ਼ਤੇ ਦੇ ਆਖਰ ’ਚ ਨਵੇਂ ਕਪਤਾਨ ਦਾ ਐਲਾਨ ਹੋ ਸਕਦਾ ਹੈ