jaswinder bhalla retirement PAU:ਅੱਜ ਮੈਂ ਜਿਸ ਮੁਕਾਮ ‘ਤੇ ਹਾਂ ਜਾਂ ਲੋਕਾਂ ਵਿੱਚ ਮੇਰੀ ਜਿੰਨੀ ਵੀ ਪਹਿਚਾਣ ਬਣੀ ਹੋਈ ਹੈ। ਉਸ ਦਾ ਸਾਰਾ ਕ੍ਰੈਡਿਟ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਪੀਏਯੂ) ਨੂੰ ਦੇਣਾ ਚਾਹੁੰਦਾ ਹਾਂ। ਯੂਨੀਵਰਸਿਟੀ ਹੀ ਮੇਰੇ ਲਈ ਇੱਕ ਅਜਿਹਾ ਮੰਚ ਰਹੀ ਹੈ ਜਿਸ ਦੀ ਬਦੌਲਤ ਮੈਂ ਕਲਾ ਨੂੰ ਲੋਕਾਂ ਤੱਕ ਪਹੁੰਚਾ ਸਕਿਆ ਹਾਂ। ਇਹ ਕਹਿਣਾ ਹੈ ਕਿ ਕਾਮੇਡੀਅਨ ਕਲਾਕਾਰ ਡਾਕਟਰ ਜਸਵਿੰਦਰ ਭੱਲਾ ਦਾ। ਉਹ 31 ਮਈ ਮਤਲਬ ਕਿ ਅੱਜ ਪੀਏਯੂ ਤੋਂ 60 ਸਾਲ ਦੀ ਉਮਰ ਵਿੱਚ ਪ੍ਰੋਫੈਸਰ ਕਮ ਹੈੱਡ ਆਫ਼ ਡਿਪਾਰਟਮੈਂਟ ਆਫ਼ ਐਕਸਟੈਨਸ਼ਨ ਐਜੂਕੇਸ਼ਨ ਤੋਂ ਰਿਟਾਇਰ ਹੋ ਰਹੇ ਹਨ।
ਹਰ ਅਧਿਕਾਰੀ ਜਾਂ ਕਰਮਚਾਰੀ ਦੀ ਖੁਆਹਿਸ਼ ਹੁੰਦੀ ਹੈ ਕਿ ਜਦੋਂ ਉਹ ਆਪਣੀ ਨੌਕਰੀ ਨੂੰ ਪੂਰਾ ਕਰੇ ਤਾਂ ਉਸ ਨੂੰ ਆਦਰ ਗ਼ਾਜ਼ਿਆ ਬਾਜਿਆ ਦੇ ਨਾਲ ਉੱਥੋਂ ਸਾਰਾ ਸਟਾਫ ਵਿਦਾਈ ਕਰੇ। ਪਰ ਕੋਰੋਨਾ ਵਾਇਰਸ ਦੇ ਕਾਰਨ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਕੋਈ ਵੀ ਪ੍ਰੋਗਰਾਮ ਕਰਨ ‘ਤੇ ਪਾਬੰਦੀ ਲੱਗੀ ਹੋਈ ਹੈ।
ਜਸਵਿੰਦਰ ਭੱਲਾ ਨੇ ਕਿਹਾ ਕਿ ਉਹ ਰਿਟਾਇਰ ਹੋ ਰਹੇ ਹਨ। ਇਸ ਦੌਰਾਨ ਉਨ੍ਹਾਂ ਨੂੰ ਸਿਰਫ਼ ਇੱਕ ਹੀ ਦੁੱਖ ਰਹੇਗਾ ਉਹ ਇਹ ਕਿ ਵਿਦਿਆਰਥੀਆਂ ਦੀ ਗੈਰ ਹਾਜ਼ਰੀ। ਉਨ੍ਹਾਂ ਨੂੰ ਵਿਦਿਆਰਥੀਆਂ ਦੀ ਗ਼ੈਰ ਹਾਜ਼ਰੀ ਵਿੱਚ ਯੂਨੀਵਰਸਿਟੀ ਤੋਂ ਰਿਟਾਇਰ ਹੋਣਾ ਪੈ ਰਿਹਾ ਹੈ ਨਹੀਂ ਤਾਂ ਉਹ ਜ਼ਰੂਰ ਪ੍ਰੋਗਰਾਮ ਕਰਦੇ। ਜਿਹਨਾਂ ਨੇ ਉਹਨਾਂ ਨੂੰ ਪੂਰਾ ਸਨਮਾਨ ਅਤੇ ਪਿਆਰ ਦਿੱਤਾ ਹੈ। ਵਿਦਿਆਰਥੀਆਂ ਨੂੰ ਸੰਦੇਸ਼ ਦਿੰਦੇ ਹੋਏ ਜਸਵਿੰਦਰ ਭੱਲਾ ਨੇ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਆਪਣੇ ਸਪਨਿਆਂ ਨੂੰ ਸਾਕਾਰ ਕਰਨ ਦੇ ਲਈ ਪੂਰੀ ਮਿਹਨਤ ਕਰੋ।
ਜਸਵਿੰਦਰ ਭੱਲਾ ਨੇ ਦੱਸਿਆ ਕਿ ਉਹ ਪੀਏਯੂ ਦੇ ਵਿਦਿਆਰਥੀ ਸਨ। ਯੂਨੀਵਰਸਿਟੀ ਵਿੱਚ ਪੜਨ ਦੇ ਦੌਰਾਨ ਹੀ ਉਹਨਾਂ ਨੇ ਅੈਕਟਿੰਗ ਸਿੱਖੀ। ਇੱਥੋਂ ਹੀ ਰੇਡੀਓ, ਦੂਰਦਰਸ਼ਨ ਦੇ ਲਈ ਕੰਮ ਕੀਤਾ। ਦਸ ਦੇਈਏ ਕਿ ਅੱਜ ਦੇ ਸਮੇਂ ਵਿੱਚ ਜਸਵਿੰਦਰ ਭੱਲਾ ਪਾਲੀਵੁੱਡ ਇੰਡਸਟਰੀ ਦੇ ਬਹੁਤ ਹੀ ਪ੍ਰਸਿੱਧ ਕਲਾਕਾਰ ਹਨ। ਉਹਨਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।