26.64 F
New York, US
February 22, 2025
PreetNama
ਸਿਹਤ/Health

ਇਸ ਤਰੀਕੇ ਨਾਲ ਸੌਣ ‘ਤੇ ਘਟੇਗਾ ਭਾਰ, ਜ਼ਰੂਰ ਅਜ਼ਮਾਓ

ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਚੰਗੀ ਖੁਰਾਕ ਅਤੇ ਕਸਰਤ ਦੇ ਬਾਵਜੂਦ ਭਾਰ ਘਟਣ ਦਾ ਨਾਮ ਹੀ ਨਹੀਂ ਲੈ ਰਿਹਾ ਤਾਂ ਇਸ ਲਈ ਤੁਹਾਨੂੰ ਸਵੇਰੇ ਉੱਠਣ ਤੋਂ ਬਾਅਦ ਆਪਣੀਆਂ ਕੁਝ ਆਦਤਾਂ ‘ਤੇ ਵਿਚਾਰ ਕਰਨਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਭੈੜੀਆਂ ਆਦਤਾਂ ਬਾਰੇ ਦੱਸਾਂਗੇ ਜੋ ਤੁਹਾਡੇ ਭਾਰ ਘਟਾਉਣ ਦੀਆਂ ਕੋਸ਼ਿਸ਼ਾਂ ਵਿੱਚ ਰੁਕਾਵਟ ਬਣਦੀਆਂ ਹਨ।

1- ਆਪਣਾ ਬਿਸਤਰਾ ਠੀਕ ਨਾ ਕਰਨਾ:

ਅਸੀਂ ਸਾਰੇ ਜਾਣਦੇ ਹਾਂ ਕਿ ਚੰਗੀ ਨੀਂਦ ਸਾਡੀ ਸਿਹਤ ਲਈ ਕਿੰਨੀ ਮਹੱਤਵਪੂਰਣ ਹੈ। ਜੇ ਤੁਸੀਂ ਰਾਤ ਨੂੰ ਚੰਗੀ ਤਰ੍ਹਾਂ ਸੌਂਦੇ ਹੋ, ਤਾਂ ਤੁਸੀਂ ਦਿਨ ਭਰ ਤਾਜ਼ਗੀ ਮਹਿਸੂਸ ਕਰਦੇ ਹੋ। ਇਹ ਮਹੱਤਵਪੂਰਨ ਹੈ ਕਿ ਤੁਹਾਡਾ ਸੌਣ ਵਾਲਾ ਕਮਰਾ ਅਤੇ ਪਲੰਘ ਆਰਾਮਦਾਇਕ ਹੋਵੇ। ਇਸ ਤੋਂ ਇਲਾਵਾ ਤੁਹਾਨੂੰ ਹਰ ਰੋਜ਼ ਆਪਣੇ ਬਿਸਤਰੇ ਨੂੰ ਸਾਫ ਕਰਕੇ ਸੌਣਾ ਚਾਹੀਦਾ ਹੈ ਅਤੇ ਸਵੇਰੇ ਉੱਠ ਕੇ ਖੁਦ ਠੀਕ ਕਰਨਾ ਚਾਹੀਦਾ ਹੈ।

2- ਦਿਨ ਦੀ ਸ਼ੁਰੂਆਤ ਚਾਹ ਜਾਂ ਕੌਫੀ ਨਾਲ ਕਰਨਾ:

ਬਹੁਤੇ ਘਰਾਂ ‘ਚ ਲੋਕ ਸਵੇਰੇ ਉੱਠਦੇ ਹਨ ਅਤੇ ਚਾਹ ਜਾਂ ਕੌਫੀ ਪੀਂਦੇ ਹਨ। ਪਰ ਦਿਨ ਸ਼ੁਰੂ ਕਰਨ ਦਾ ਇਹ ਸਿਹਤਮੰਦ ਢੰਗ ਨਹੀਂ ਹੈ। ਕੌਫੀ ਬਹੁਤ ਸਾਰੀਆਂ ਚੀਜ਼ਾਂ ‘ਚ ਲਾਭਕਾਰੀ ਹੋ ਸਕਦੀ ਹੈ, ਪਰ ਇਸ ‘ਚ ਮੌਜੂਦ ਕੈਫੀਨ ਸਵੇਰੇ ਤੁਹਾਡੀ ਸਿਹਤ ‘ਤੇ ਬੁਰਾ ਪ੍ਰਭਾਵ ਪਾ ਸਕਦੀ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਦਿਨ ਦੀ ਸਿਹਤਮੰਦ ਸ਼ੁਰੂਆਤ ਸਵੇਰੇ ਗਰਮ ਪਾਣੀ ਨਾਲ ਕੀਤੀ ਜਾਣੀ ਚਾਹੀਦੀ ਹੈ। ਤੁਹਾਨੂੰ ਸਵੇਰੇ 1 ਤੋਂ 2 ਗਲਾਸ ਗਰਮ ਪਾਣੀ ਪੀਣਾ ਚਾਹੀਦਾ ਹੈ, ਇਸ ਨਾਲ ਤੁਹਾਡੀ ਪਾਚਕ ਕਿਰਿਆ ਵਧ ਜਾਂਦੀ ਹੈ।

ਮੱਛਰ ਕਿਉਂ ਪੀਂਦੇ ਖੂਨ? ਕਿੱਥੋਂ ਪਈ ਆਦਤ? ਵਿਗਿਆਨੀਆਂ ਨੇ ਲੱਭਿਆ ਜਵਾਬ

3- ਸਵੇਰ ਦੀ ਧੁੱਪ ਨਾ ਲੈਣਾ:

ਅੱਜ ਕੱਲ੍ਹ ਵੱਡੇ ਸ਼ਹਿਰਾਂ ਵਿੱਚ ਫਲੈਟ ਕਲਚਰ ਹੈ ਜਿੱਥੇ ਮਲਟੀ ਸਟੋਰੇਜ ਵਿੱਚ ਸੂਰਜ ਦੀ ਰੌਸ਼ਨੀ ਨਾ ਦੇ ਬਰਾਬਰ ਆਉਂਦੀ ਹੈ। ਪਰ ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਸਵੇਰ ਦਾ ਸੂਰਜ ਤੁਹਾਡੀ ਸਿਹਤ ਲਈ ਹੀ ਨਹੀਂ ਬਲਕਿ ਤੁਹਾਡੇ ਭਾਰ ਘਟਾਉਣ ਲਈ ਵੀ ਫਾਇਦੇਮੰਦ ਹੈ। ਅੱਜ ਕਲ ਵਿਟਾਮਿਨ ਡੀ ਦੀ ਘਾਟ ਕਾਰਨ ਹਰ ਕੋਈ ਚਿੰਤਤ ਹੈ। ਵਿਟਾਮਿਨ ਡੀ ਦੀ ਘਾਟ ਕਾਰਨ ਹੱਡੀਆਂ ਦਾ ਦਰਦ ਅਤੇ ਬਹੁਤ ਸਾਰੀਆਂ ਮੁਸੀਬਤਾਂ ਹੋਣੀਆਂ ਸ਼ੁਰੂ ਹੋ ਗਈਆਂ ਹਨ।

Related posts

ਦੁੱਧ ਦੀ ਕੁਲਫੀ

On Punjab

ਸਿਹਤ ਮੰਤਰੀ ਦੀ ਵਿਗੜੀ ਸਿਹਤ, ਸਾਹ ਲੈਣਾ ਹੋਇਆ ਔਖਾ, ਹਸਪਤਾਲ ਦਾਖਲ

On Punjab

ਬਿਊਟੀ ਟਿਪਸ: ਐਲੋਵੇਰਾ ਨਾਲ ਚਿਹਰੇ ‘ਤੇ ਲਿਆਓ ਚਮਕ

On Punjab